{"product_id":"bhanda-bhandaria","title":"Bhanda Bhandaria","description":"\u003cp\u003eਸੱਚ ਦਾ ਪਾਂਧੀ— ਸਾਧੂ ਰਾਮ ਕੁਸਲਾ\u003cbr\u003e\nਆਪਣੇ ਆਪੇ ਸੰਬੰਧੀ ਲਿਖਣਾ ਅਸਲ ਵਿੱਚ ਬੀਤੇ ਸਮੇਂ ਨੂੰ ਮੁੜ ਪਰਖਣਾ ਹੁੰਦਾ।ਹਰ ਮਨੁੱਖ ਦੀ ਜ਼ਿੰਦਗੀ ਇੱਕ ਵੱਖਰੇ ਗੀਤ ਦੀ ਤਰ੍ਹਾਂ ਹੁੰਦੀ ਹੈ।ਉਸ ਗੀਤ ਵਿਚਲੀਆਂ ਧੁਨਾਂ ਕਦੇ ਉਦਾਸੀ ਪੈਦਾ ਕਰਦੀਆਂ ਨੇ, ਕਦੇ ਮਨ ਵਿੱਚ ਅਕਹਿ ਖ਼ੁਸ਼ੀ ਖੇੜਾ ਪ੍ਰਦਾਨ ਕਰਦੀਆਂ ਨੇ।ਸਮਾਜਿਕ ਜੀਵਨ ਲਈ ਹਰ ਮਨੁੱਖ ਸੰਘਰਸ਼ ਦੇ ਰਾਹੇ ਪਿਆ ਹੈ।ਸੱਚ ਦੇ ਰਾਹ ਤੇ ਚੱਲਕੇ ਸੰਘਰਸ਼ ਕਰਨ ਵਾਲੇ ਇਸ ਆਲਮ ਵਿੱਚ ਬਹੁਤ ਥੋੜ੍ਹੇ ਨੇ।\u003cbr\u003e\nਆਪਣੇ ਜੀਵਨ ਨੂੰ ‘ਭੰਡਾ ਭੰਡਾਰੀਆ’ ਦੀ ਖੇਡ ਦੱਸਣ ਵਾਲਾ ਸਾਧੂ ਰਾਮ ਕੁਸਲਾ ਜੀਵਨ ਦੇ ਗੁਜ਼ਰੇ ਪਲਾਂ ਨੂੰ ਬੜਾ ਨੇੜਿਓਂ ਦੇਖਦਾ ਹੈ।ਸ੍ਵੈਜੀਵਣੀਕਾਰ ਦੀ ਇਹ ਸ੍ਵੈਜੀਵਣੀ ਪੜ੍ਹਦਾ ਹੋਇਆ ਪਾਠਕ ਆਪਣੇ ਧੁਰ ਅੰਦਰ ਤੱਕ ਆਪਣੇ ਆਪੇ ਨੂੰ ਝੰਜੋੜਦਾ ਹੋਇਆ ਮਹਿਸੂਸ ਕਰੇਗਾ।ਇਸ ਵਿਚਲੀਆਂ ਬਹੁਤ ਘਟਨਾਵਾਂ ਇਸ ਤਰ੍ਹਾਂ ਜਾਪ ਰਹੀਆਂ ਨੇ ਜਿਵੇਂ ਹਰ ਮਨੁੱਖ ਦੀ ਵਾਸਤਵਿਕਤਾ ਦੀ ਹੋਣੀ ਵਾਪਰੀ ਹੋਵੇ।\u003cbr\u003e\nਕੁਸਲਾ ਸੱਚ ਦਾ ਪਾਂਧੀ ਬਣਿਆ।ਇਸ ਪੰਧ ਤੇ ਚੱਲਣ ਲਈ ਜੇਕਰ ਉਸ ਨੂੰ ਆਪਣੇ ਨਿੱਜੀ ਹਿੱਤਾਂ ਦੀ ਬਲੀ ਵੀ ਦੇਣੀ ਪਈ ਤਾਂ ਉਹ ਟਲਿਆ ਨਹੀਂ ਬਲਕਿ ਡਟ ਕੇ ਖੜਿ੍ਹਆ।ਬੇਸ਼ੱਕ ‘ਭੰਡਾ ਭੰਡਾਰੀਆ’ ਦੀ ਇਹ ਖੇਡ ਹਰ ਬੱਚਾ ਆਪਣੇ ਬਚਪਨ ਸਮੇਂ ਖੇਡਦਾ ਹੈ ਪਰ ਕੁਸਲੇ ਦੇ ਲਈ ਇਹ ਖੇਡ ਕੇਵਲ ਬਚਪਨ ਦੀ ਨਹੀਂ ਬਲਕਿ ਪੂਰੇ ਜੀਵਨ ਲਈ ਹੀ ਬਣ ਗਈ।\u003cbr\u003e\nਬਚਪਨ ਤੋਂ ਬਾਪ ਦਾ ਸਾਇਆ ਉੱਠਣਾ, ਗੁਰਬਤ ਵਿੱਚ ਜਿਉਣਾ, ਮੁਸ਼ਕਲਾਂ ਨੂੰ ਹੰਢਾਉਣਾ, ਉੱਚ ਸਿੱਖਿਆ ਵੱਲ ਵਧਣਾ, ਨੌਕਰੀ ਵਿੱਚ ਆਉਣਾ, ਭ੍ਰਿਸ਼ਟ ਸਿਸਟਮ ਵਿੱਚ ਬੇਦਾਗ਼ ਰਹਿਣਾ, ਕੋਰਟ ਕੇਸਾਂ ਦਾ ਸਾਹਮਣਾ ਕਰਨਾ, ਕਾਮਰੇਡਾਂ ਨਾਲ ਸੰਪਰਕ ਬਣਨਾ, ਅੱਤਵਾਦ ਦੇ ਦੌਰ ਵਿੱਚੋਂ ਗੁਜ਼ਰਨਾ, ਮੁਲਾਜ਼ਮ ਲਹਿਰ ਦਾ ਮੋਢੀ ਬਣਨਾ, ਸੱਤਾਧਾਰੀਆਂ ਦੀ ਈਨ ਨਾ ਮੰਨਣਾ, ਅਣਜੰਮੀਆਂ ਧੀਆਂ ਦਾ ਰਾਖਾ ਕਹਾਉਣਾ, ਸਾਦਗੀ ਵਾਲਾ ਜੀਵਨ ਅਪਣਾਉਣਾ, ਆਰਥਿਕ ਤੰਗੀਆਂ ਨਾਲ ਘੁਲਣਾ ਆਦਿ ਹੋਰ ਜੀਵਨ ਬਹੁੑਪੱਖੀ ਪੱਖਾਂ ਜ਼ਰੀਏ ਆਪਣੀ ਸ਼ਖ਼ਸੀਅਤ ਨੂੰ ਸ਼ਬਦਾਂ ਵਿੱਚ ਪਰੋਣਾ ਕੁਸਲੇ ਲਈ ਜੀਵਨ ਇਮਤਿਹਾਨ ਪਰਖ ਦੀ ਮੁੜ ਘੜੀ ਸੀ।ਮੈਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਕੁਸਲਾ ਸਾਰੀ ਉਮਰ ਸੱਚ ਦਾ ਪਾਂਧੀ ਬਣਿਆ ਰਿਹਾ ਤੇ ਆਪਣੇ ਜੀਵਨ ਨੂੰ ਇਮਤਿਹਾਨਾਂ ਜ਼ਰੀਏ ਪਾਸ ਕਰਕੇ ਸਫਲ ਬਣਾਇਆ।\u003c\/p\u003e\n","brand":"Unistar Books","offers":[{"title":"Default Title","offer_id":49029166268534,"sku":null,"price":695.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/bhanda-bhandria_f-scaled.jpg?v=1792077916","url":"https:\/\/unistarbooks.com\/products\/bhanda-bhandaria","provider":"Unistar Books","version":"1.0","type":"link"}