{"product_id":"bulleh-shah-jeevan-ate-rachna","title":"Bulleh Shah-Jeevan Ate Rachna","description":"\u003cp\u003eਬੁੱਲੇ੍ਹ ਸ਼ਾਹ ਜੀਵਨ ਤੇ ਰਚਨਾ ਨਾਮੀ ਇਹ ਪੋਥੀ ਪੰਜਾਬੀ ਸਾਹਿਤ ਆਲੋਚਨਾ ਅਤੇ ਖੋਜ ਵਿਚ ਨਿੱਗਰ ਵਾਧਾ ਹੈ। ਸੂਫ਼ੀ ਕਲਾਮ ਦੇ ਖਾਲਸ ਪਾਠ ਦਾ ਮਸਲਾ ਅਜੇ ਵੀ ਸਾਡੇ ਲਈ ਚੁਣੌਤੀ ਬਣਿਆ ਹੋਇਆ ਹੈ। ਮੱਧਕਾਲੀ ਪੰਜਾਬ ਦੀ ਰਾਜਸੀ ਅਸਥਿਰਤਾ, ਅਸ਼ਾਂਤੀ, ਅੱਖਰ-ਗਿਆਨ ਦੀ ਘਾਟ ਅਤੇ ਹੋਰ ਕਈ ਇਤਿਹਾਸਕ ਕਾਰਨਾਂ ਕਰਕੇ ਸਾਡਾ ਢੇਰ ਸਾਰਾ ਸਾਹਿਤ ‘ਕਾਲ’ ਦਾ ਖਾਜਾ ਬਣ ਗਿਆ ਜਿਹੜਾ ਸਾਹਿਤ ਲੋਕ-ਸਿਮਰਤੀ ਦਾ ਅੰਗ ਬਣ ਕੇ ਸੀਨਾ-ਬ-ਸੀਨਾ ਸਾਡੇ ਤੱਕ ਪਹੁੰਚਿਆ ਵੀ ਉਸ ਵਿਚ ਬਹੁਤ ਰਲਾ ਹੈ। ਸਮਾਜਕ-ਰਾਜਸੀ ਅਫ਼ਰਾਤਰੀ ਅਤੇ ਆਪਣੀ ਦਾਰਸ਼ਨਿਕ ਅਤੇ ਸਭਿਆਚਾਰਕ ਪਰੰਪਰਾ ਪ੍ਰਤੀ ਆਤਮ-ਚਿੰਤਨ ਦੀ ਘਾਟ ਕਰਕੇ ਅਸੀਂ ਆਪਣੇ ਸਕਾਫ਼ਤੀ ਖਜ਼ਾਨੇ ਨੂੰ ਸਾਂਭਣ ਪ੍ਰਤੀ ਅਵੇਸਲੇ ਰਹੇ ਹਾਂ। ਸਾਹਿਤਕ ਵਿਰਸੇ ਦੀ ਖੋਜ, ਸਾਂਭ-ਸੰਭਾਲ, ਪ੍ਰਮਾਣਿਕ-ਪਾਠਾਂ ਦੀ ਤਲਾਸ਼ ਅਤੇ ਪੁਨਰ-ਮੁੱਲਾਂਕਣ ਦੇ ਸਾਡੇ ਯਤਨਾਂ ਦੀ ਉਮਰ ਲਗਭਗ ਇਕ ਸਦੀ ਬਣਦੀ ਹੈ। ਇਹਦੇ ਵਿਚੋਂ ਵੀ ਬਹੁਤਾ ਕੰਮ ਵਿਦੇਸ਼ੀ ਵਿਦਵਾਨਾਂ ਦੁਆਰਾ ਬਸਤੀਵਾਦੀ ਹਕੂਮਤ ਦੇ ਲੁਕਵੇਂ ਏਜੰਡੇ ਤਹਿਤ ਕੀਤਾ ਗਿਆ। ਓਪਰੇ ਸਭਿਆਚਾਰ ਅਤੇ ਅਲਪ ਭਾਸ਼ਾਈ-ਗਿਆਨ ਵਾਲੇ ਇਨ੍ਹਾਂ ਵਿਦਵਾਨਾਂ ਦੀਆਂ ਭਾਵੁਕ ਤੇ ਬੌਧਿਕ ਸੀਮਾਵਾਂ ਵੀ ਸਨ। ਸਾਡੇ ਆਪਣੇ ਵਿਦਵਾਨਾਂ, ਖੋਜੀਆਂ ਅਤੇ ਸਾਹਿਤ ਦੇ ਇਤਿਹਾਸਕਾਰਾਂ ਦੇ ਨਿੱਜੀ ਯਤਨ ਭਾਵੇਂ ਸ਼ਲਾਘਾਯੋਗ ਸਨ, ਪਰ ਸੰਸਥਾਗਤ ਪੱਧਰ ਉਤੇ ਸਾਹਿਤਕ ਅਤੇ ਸਭਿਆਚਾਰਕ ਵਿਰਸੇ ਦੀ ਸੰਭਾਲ ਅਤੇ ਪ੍ਰਮਾਣਿਕ-ਪਾਠਾਂ ਦੀ ਨਿਸ਼ਾਨਦੇਹੀ ਦਾ ਲਗਭਗ ਅਭਾਵ ਹੀ ਰਿਹਾ ਹੈ।\u003c\/p\u003e\n","brand":"Unistar Books","offers":[{"title":"Default Title","offer_id":49029166432374,"sku":null,"price":400.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/bulhe-shah-jiwan-te-rachna_f-scaled.jpg?v=1792077920","url":"https:\/\/unistarbooks.com\/products\/bulleh-shah-jeevan-ate-rachna","provider":"Unistar Books","version":"1.0","type":"link"}