{"product_id":"trail-dian-boonda","title":"Trail Dian Boonda","description":"\u003cp\u003eਇਸ ਕਿਤਾਬ ਨੂੰ \u003cstrong\u003e'\u003c\/strong\u003e ਤ੍ਰੇਲ\u003cstrong\u003e ਦੀਆਂ ਬੂੰਦਾਂ\u003c\/strong\u003e\u003cstrong\u003e'\u003c\/strong\u003e ਨਾਂ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਨਵੇਂਕਲੇ ਅਤੇ ਨਿੱਜੀ ਅਨੁਭਵ ਅਨੁਸਾਰ ਜ਼ਿੰਦਗੀ ਪਲਾ ਛਿਣਾ ਵਿੱਚ ਤ੍ਰੇਲ ਦੀਆਂ ਸਵੱਛ ਤੇ ਨਿਰਮਲ ਬੂੰਦਾਂ ਵਾਂਗ ਕੁਦਰਤ ਦੀ ਗੋਦ ਵਿੱਚੋ ਸਾਡੇ ਸਾਹਮਣੇ ਪੇਸ਼ ਹੁੰਦੀ ਹੈ। ਇਹ ਪਲ ਐਨੇ ਨਿੱਘੇ ਅਤੇ ਮਾਸੂਮ ਹੁੰਦੇ ਹਨ ਕਿ ਟ੍ਰੇਲ ਦੀਆਂ ਬੂੰਦਾਂ ਵਾਂਗ ਮੇਲੇ ਹੋਣ ਤੋਂ ਪਹਿਲਾਂ ਹੀ ਮੁੱਕ ਜਾਂਦੇ ਹਨ। ਹਰ ਪਲ ਨਵਾਂ, ਨਿਕੋਰ, ਨਹਾਤਾ-ਧੋਤਾ, ਕੋਮਲ ਤੇ ਬੇਦਾਗ ! ਹਰ  ਇੱਕ  ਪਲ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਉਣ ਦਾ ਇੱਕ ਨਵਾਂ ਮੌਕਾ ।\u003c\/p\u003e\n\u003cp\u003eਕੁਦਰਤ ਆਪਣੀਆਂ ਨਿਆਮਤਾਂ ਸਾਡੇ ਤੇ ਵਾਰ-ਵਾਰ ਕੇ ਵੀ ਨਹੀ ਥੱਕਦੀ । ਪਰ ਅਸੀਂ ਨਵੀਂ ਜ਼ਿੰਦਗੀ ਵੱਲ ਝਾਕਣ ਦੀ ਬਜਾਏ ਪਿੱਛੇ ਹੀ ਵੇਖਦੇ  ਹਾਂ। ਕਦੇ ਕੁਦਰਤ ਨੇ ਸਾਨੂੰ ਜਤਾਇਆ  ਹੈ ਕਿ ਕੱਲ੍ਹ ਵੀ ਸੂਰਜ ਨਿਕਲਿਆ ਸੀ ਅਤੇ ਕੱਲ੍ਹ ਵੀ ਤ੍ਰੇਲ ਪਈ ਸੀ ? ਕੁਦਰਤ ਹਮੇਸ਼ਾ ਅੱਗੇ ਤੱਕਦੀ ਹੈ ਤੇ ਨਵੇਂ ਮੌਕੇ ਸਾਡੇ ਹਵਾਲੇ ਕਰਦੀ ਹੈ।\u003c\/p\u003e\n","brand":"Unistar Books","offers":[{"title":"Default Title","offer_id":49029174591606,"sku":null,"price":995.0,"currency_code":"INR","in_stock":true}],"thumbnail_url":"\/\/cdn.shopify.com\/s\/files\/1\/0713\/7440\/5750\/files\/trail-dia-boonda_title_f-scaled.jpg?v=1792078102","url":"https:\/\/unistarbooks.com\/products\/trail-dian-boonda","provider":"Unistar Books","version":"1.0","type":"link"}