Loading
FREE SHIPPING PAN INDIA

Sukhan Sunehe

250.00

  • ਤਿੱਖੇ ਦਰਦ ਲੰਮੇ ਨਹੀਂ ਹੁੰਦੇ ਅਤੇ ਲੰਮੇ ਦਰਦ ਤਿੱਖ ਨਹੀਂ ਹੁੰਦੇ।
  • ਨਵੇਂ ਰਾਹ ਉਨ੍ਹਾਂ ਨੂੰ ਹੀ ਲਭਦੇ ਹਨ, ਜਿਹੜੇ ਰਾਹ ਭੁੱਲ ਜਾਣ।
  • ਮਨੁੱਖ ਪਹਿਲਾਂ ਸੋਚਾਂ ਵਿਚ ਹਾਰਦਾ ਹੈ, ਫਿਰ ਅਮਲਾਂ ਵਿਚ ਪੱਛੜਦਾ ਹੈ।
  • ਚੁੱਪ ਰਹਿਣ ਦੀ ਆਦਤ, ਪ੍ਰਸੰਨਤਾ ਵਲ ਪਹਿਲਾ ਕਦਮ ਹੁੰਦੀ ਹੈ।
  • ਸਾਡੀਆਂ ਸਰੀਰਕ ਸਮੱਸਿਆਵਾਂ, ਸਾਡੇ ਮਨ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ।
  • ਸਿਆਣੇ ਲੋਕਾਂ ਦੀ ਉਦਾਸੀ ਵਿਚ ਵੀ ਰੌਣਕ ਹੁੰਦੀ ਹੈ।
  • ਭਾਰਤ ਵਿਚ ਦਰਿਆ ਕੇਵਲ ਬ੍ਰਹਮਪੁੱਤਰ ਹੈ, ਬਾਕੀ ਸਭ ਨਦੀਆਂ ਹਨ।
  • ਅਕਲ ਦਾ ਸੁਭਾਅ ਪੁਰਸ਼ ਵਾਲਾ ਅਤੇ ਸਮਝ ਦਾ ਸੁਭਾਅ ਇਸਤਰੀ ਵਾਲਾ ਹੁੰਦਾ ਹੈ।
  • ਰੁਝੇ ਹੋਏ ਅਨੁਭਵੀ ਵਿਅਕਤੀ ਨੂੰ ਕਲਾਕਾਰ ਕਹਿੰਦੇ ਹਨ
  • ਕੇਵਲ ਮੁਰਦੇ ਅਤੇ ਮੂਰਖ਼ ਹੀ ਆਪਣੇ ਵਿਚਾਰ ਨਹੀਂ ਬਦਲਦੇ।
  • ਅਸੀਂ ਉਨ੍ਹਾਂ ਚੀਜ਼ਾਂ ਬਾਰੇ ਹੀ ਸੋਚਦੇ ਹਾਂ, ਜਿਨ੍ਹਾਂ ਦੀ ਥੁੜ੍ਹ ਹੁੰਦੀ ਹੈ।
  • ਪਰੰਪਰਕ ਸਮਾਜਾਂ ਵਿਚ ਪੁਰਸ਼ਾਂ ਦੇ ਦੋਸ਼ ਵੀ ਇਸਤਰੀਆਂ ਦੇ ਸਿਰ ਲਗਦੇ ਹਨ।
  • ਨਲਾਇਕ ਵਿਦਿਆਰਥੀ ਸਕੂਲ ਬਦਲਦੇ ਹਨ, ਜਮਾਤ ਉਹੀ ਰਹਿੰਦੀ ਹੈ।
  • ਜਿੱਥੇ ਪਿਆਰ ਅਤੇ ਸਤਿਕਾਰ ਹਵੇਂ, ਉਥੇ ਬਹਿਸ ਸੰਭਵ ਨਹੀਂ ਹੁੰਦੀ।
  • ਬੱਚਤ, ਮਨੁੱਖ ਨੂੰ ਆਸ਼ਾਵਾਦੀ ਅਤੇ ਭਵਿੱਖਵਾਦੀ ਬਣਾਉਂਦੀ ਹੈ।
  • ਚਾਕੂ, ਪਿਸਤੌਲ, ਤਲਵਾਰ, ਬੰਦੂਕ, ਤੋਪ, ਮਿਜਾਇਲ ਆਦਿ ਪੁਰਸ਼ ਲਿੰਗ ਦੇ ਹੀ ਰੂਪ ਹਨ।
  • ਪ੍ਰਸੰਨ ਹੋਣ ਲਈ ਧਨ ਦੀ ਲੋੜ ਨਹੀਂ, ਮਨ ਦੀ ਲੋੜ ਹੁੰਦੀ ਹੈ।
  • ਲੋਕਾਂ ਦੀਆਂ ਸਮੱਸਿਆਵਾਂ ਨਵੇਂ-ਨਵੇਂ ਰੋਜ਼ਗਾਰ ਸਿਰਜਦੀਆਂ ਹਨ
  • ਚੁੱਪ ਦੀ ਆਪਣੀ ਬੋਲੀ ਅਤੇ ਆਪਣੀ ਵਿਆਕਰਣ ਹੁੰਦੀ ਹੈ।
  • ਚੰਗਾ ਸੰਨ-ਜੀਵਨ, ਸਵੈ-ਕਾਬੂ ਤੋਂ ਬਿਨਾਂ ਸੰਭਵ ਨਹੀਂ ਹੁੰਦਾ
  • ਜੀਵਨ ਦੀ ਕਾਰੋਬਾਰੀ ਭਾਸ਼ਾ ਵਿਚ ਆਨੰਦ ਦਾ ਕਈ ਸੰਕਲਪ ਨਹੀਂ ਹੈ।
  • ਮਾਂਗਵੇਂ ਪੈਸਿਆਂ ਨਾਲ ਉਸਾਰਿਆ ਮਕਾਨ, ਜਲਦੀ ਵਿੱਚ ਜਾਂਦਾ ਹੈ।
  • ਹਮਲਾਵਰ ਵੀਜ਼ੇ ਲੈ ਕੇ ਨਹੀਂ ਆਉਂਦੇ।

Book informations

ISBN 13
978-81-7142-924-6
Language
Punjabi

Reviews

There are no reviews yet.

Be the first to review “Sukhan Sunehe”

Your email address will not be published. Required fields are marked *

    0
    Your Cart
    Your cart is emptyReturn to Shop
    ×