Trail Dian Boonda
₹995.00
ਇਸ ਕਿਤਾਬ ਨੂੰ ‘ ਤ੍ਰੇਲ ਦੀਆਂ ਬੂੰਦਾਂ‘ ਨਾਂ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਨਵੇਂਕਲੇ ਅਤੇ ਨਿੱਜੀ ਅਨੁਭਵ ਅਨੁਸਾਰ ਜ਼ਿੰਦਗੀ ਪਲਾ ਛਿਣਾ ਵਿੱਚ ਤ੍ਰੇਲ ਦੀਆਂ ਸਵੱਛ ਤੇ ਨਿਰਮਲ ਬੂੰਦਾਂ ਵਾਂਗ ਕੁਦਰਤ ਦੀ ਗੋਦ ਵਿੱਚੋ ਸਾਡੇ ਸਾਹਮਣੇ ਪੇਸ਼ ਹੁੰਦੀ ਹੈ। ਇਹ ਪਲ ਐਨੇ ਨਿੱਘੇ ਅਤੇ ਮਾਸੂਮ ਹੁੰਦੇ ਹਨ ਕਿ ਟ੍ਰੇਲ ਦੀਆਂ ਬੂੰਦਾਂ ਵਾਂਗ ਮੇਲੇ ਹੋਣ ਤੋਂ ਪਹਿਲਾਂ ਹੀ ਮੁੱਕ ਜਾਂਦੇ ਹਨ। ਹਰ ਪਲ ਨਵਾਂ, ਨਿਕੋਰ, ਨਹਾਤਾ-ਧੋਤਾ, ਕੋਮਲ ਤੇ ਬੇਦਾਗ ! ਹਰ ਇੱਕ ਪਲ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਉਣ ਦਾ ਇੱਕ ਨਵਾਂ ਮੌਕਾ ।
ਕੁਦਰਤ ਆਪਣੀਆਂ ਨਿਆਮਤਾਂ ਸਾਡੇ ਤੇ ਵਾਰ-ਵਾਰ ਕੇ ਵੀ ਨਹੀ ਥੱਕਦੀ । ਪਰ ਅਸੀਂ ਨਵੀਂ ਜ਼ਿੰਦਗੀ ਵੱਲ ਝਾਕਣ ਦੀ ਬਜਾਏ ਪਿੱਛੇ ਹੀ ਵੇਖਦੇ ਹਾਂ। ਕਦੇ ਕੁਦਰਤ ਨੇ ਸਾਨੂੰ ਜਤਾਇਆ ਹੈ ਕਿ ਕੱਲ੍ਹ ਵੀ ਸੂਰਜ ਨਿਕਲਿਆ ਸੀ ਅਤੇ ਕੱਲ੍ਹ ਵੀ ਤ੍ਰੇਲ ਪਈ ਸੀ ? ਕੁਦਰਤ ਹਮੇਸ਼ਾ ਅੱਗੇ ਤੱਕਦੀ ਹੈ ਤੇ ਨਵੇਂ ਮੌਕੇ ਸਾਡੇ ਹਵਾਲੇ ਕਰਦੀ ਹੈ।



Reviews
There are no reviews yet.