Gadri Gulab Kaur
Gadri Gulab Kaur
Biography
Rs. 200.00
Free shipping on orders over ₹250 in India
Secure checkout
Easy returns & refunds
Description
ਆਖ਼ਰ ਗੁਲਾਬ ਕੌਰ ਦੀ ਉਡੀਕ ਮੁੱਕੀ। ਮਾਨ ਸਿੰਘ ਅੰਦਰ ਆਇਆ ਤਾਂ ਲੜਖੜਾ ਰਿਹਾ ਸੀ ਤੇ ਉਹ ਪੂਰਾ ਸ਼ਰਾਬੀ ਸੀ। ਉਸਨੂੰ ਵੇਖਦਿਆਂ ਹੀ ਗੁਲਾਬ ਕੌਰ ਨੂੰ ਅੱਗ ਲੱਗ ਗਈ।
-ਤੇਰੇ ਕੋਲੋਂ ਅੱਜ ਵੀ ਸਬਰ ਨੀ ਹੋਇਆ? ਤੈਨੂੰ ਪਤਾ ਹੈ ਨਾ ਅਸੀਂ ਵੇਲੇ ਨਾਲ ਘਾਟ ’ਤੇ ਪੁੱਜਣੈ? ’
-ਮੈਂ... ਮੈਂ..., ਉਹ ਮੇਰਾ ਮਿੱਤਰ... ਖਹਿੜੇ ਪੈ ਗਿਆ।.... ਕਹਿੰਦਾ ਜਾਣ ਲੱਗੇ ਨੂੰ ਪਾਲਟੀ (ਪਾਰਟੀ) ਕਰਨੀ... ਐਂ...।’ ਮਾਨ ਸਿੰਘ ਹੱਕ ਪੈਂਦੀ ਵਾਂਗ ਬੋਲਿਆ।
-ਮੈਂ ਆਪਣੇ ਗ਼ਦਰੀ ਵੀਰਾਂ ਨੂੰ ਕੀ ਮੂੰਹ ਵਿਖਾਵਾਂਗੀ। ਤੂੰ ਤਾਂ ਮੈਨੂੰ ਜਿਉਂਦੀ ਨੂੰ ਮਾਰ ਸੁੱਟਿਐ।’ ਉਹ ਰੋਣ ਲੱਗ ਪਈ।
-ਤੂੰ ਵੀ ਰਹਿਣ ਦੇ ਗੁ-ਗੁਲਾਬੋ। ਆਪਾਂ ਕਿਸੇ ਹੋਰ ਜਹਾਜ਼ ਤੇ ਚਲੇ ਚੱਲਾਂਗੇ।’
-ਤੂੰ ਏਸੇ ਤਰ੍ਹਾਂ ਤੁਰ ਜਿਵੇਂ ਦਾ ਹੈਗਾਂ। ਮੈਂ ਆਪਣੇ ਵੀਰਾਂ ਤੋਂ ਖ਼ਿਮਾ ਮੰਗ ਲੳੂਂਗੀ। ਚੱਲ ਤੁਰ...।’
-ਮੈਂ ਨਹੀਂ ਜਾਣਾ, ਕਿਹਾ ਹੈ ਨਾਂ ਮਗਰੋਂ ਚੱਲਾਂਗੇ।’
Product details
- Publisher
- Unistar Books
- ISBN-13
- 978-93-95263-15-3