Lukia Sach
Lukia Sach
Description
23 ਮਾਰਚ 1931 ਨੂੰ ‘‘ਟਰੋਜਨੀ ਘੋੜੇ’’ ਵਾਲੀ ਵਿਊਂਤ ਫੇਰ ਪੁੂਰੀ ਤਰ੍ਹਾਂ ਵਰਤੀ ਗਈ ਅਤੇ ਫਾਂਸੀ ਦੇ ਇਕ ਦਿਖਾਵਟੀ ਨਾਟਕ ਤੋਂ ਮਗਰੋਂ ਤਿੰਨ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਲਾਹੌਰ ਛਾਉਣੀ ਵਿਚ ਕਿਸੇ ਗੁਪਤ ਥਾਂ ਲਿਜਾਏ ਗਏ ਜਿੱਥੇ ਉਨ੍ਹਾਂ ਨੂੰ ਮਾਰੂ ਦਸਤੇ ਨੇ ਗੋਲੀ ਮਾਰ ਦਿੱਤੀ। ਇਸ ਸਾਰੀ ਵਾਰਦਾਤ ਨੂੰ ਗੁਪਤ ਰੱਖਣ ਲਈ ਅਧਿਕਾਰੀਆਂ ਨੇ ਬਿਆਸ ਅਤੇ ਸਤਲੁਜ ਦੇ ਸੰਗਮ ਨੇੜੇ ਕਿਸੇ ਗੁਪਤ ਥਾਂ ’ਤੇ ਉਨ੍ਹਾਂ ਦਾ ਸਸਕਾਰ ਕਰਨ ਦਾ ਪ੍ਰਬੰਧ ਕੀਤਾ। ਅਤੇ ਦੂਜੇ ਪਾਸੇ ਲੋਕਾਂ ਦਾ ਧਿਆਨ ਬਦਲਣ ਲਈ ਅਧਿਕਾਰੀਆਂ ਨੇ ਹੁਸੈਨੀਵਾਲਾ ਵਿਖੇ ਇਕ ਹੋਰ ਚਿਤਾ ਬਣਾਈ। ਉਨ੍ਹਾਂ ਨੂੰ ਪੋਸਟਮਾਰਟਮ ਦਾ ਡਰ ਸੀ ਜਿਸ ਨਾਲ ਉਨ੍ਹਾਂ ਦੇ ਜਿਸਮਾਂ ਵਿਚੋਂ ਗੋਲੀਆਂ ਨਿਕਲ ਸਕਦੀਆਂ ਸਨ ਅਤੇ ਇਹੀ ਮਾਮਲਾ ਉਨ੍ਹਾਂ ਦੀ ਰਾਖ ਦਾ ਸੀ....
ਕੁਲਵੰਤ ਸਿੰਘ ਕੂਨਰ ਪੁੱਤਰ ਗਿਆਨੀ ਤਿਰਲੋਕ ਸਿੰਘ ਸ. ਦਲੀਪ ਸਿੰਘ ਅਲਾਹਾਬਾਦੀ ਦੇ ਧਰਮ ਪੁੱਤਰ ਸਨ, ਜੋ 1925-1936 ਦੌਰਾਨ ਭਾਰਤ ਵਿਚ ਬਰਤਾਨਵੀ ਖੁਫੀਆ ਸੇਵਾ ਵਿਚ ਸਿਪਾਹੀ ਰਹੇ। ਇਹ ਕਹਾਣੀ ਉਨ੍ਹਾਂ ਨੇ ਉਵੇਂ-ਕਿਵੇਂ ਲਿਖੀ ਹੈ ਜਿਵੇਂ ਉਨ੍ਹਾਂ ਦੇ ਧਰਮ ਪਿਤਾ ਨੇ ਉਨ੍ਹਾਂ ਨੂੰ ਸੁਣਾਈ ਸੀ।
Product details
- Publisher
- Unistar Books
- Language
- Punjabi
- Binding
- Hardcover
- Pages
- 228
- Edition
- 2021
- ISBN-13
- 978-81-7142-229-2