Manto De Drame Kahanian Te shabad Chiter
Manto De Drame Kahanian Te shabad Chiter
Collection
by unistar
Rs. 300.00
ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਉਰਦੂ ਕਥਾ ਸਾਹਿਤ ’ਚ ਤਿੰਨ ਕਥਾਕਾਰਾਂ ਦੇ ਨਾਂ ਟੀਸੀ ’ਤੇ ਸਨ...ਕਿ੍ਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਤੇ ਸਆਦਤ ਹਸਨ ਮੰਟੋ। ਕਿ੍ਸ਼ਨ ਚੰਦਰ ਦੀ ਭਾਸ਼ਾ ਦੀ...
Free shipping on orders over ₹250 in India
Secure checkout
Easy returns & refunds
Description
ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਉਰਦੂ ਕਥਾ ਸਾਹਿਤ ’ਚ ਤਿੰਨ ਕਥਾਕਾਰਾਂ ਦੇ ਨਾਂ ਟੀਸੀ ’ਤੇ ਸਨ...ਕਿ੍ਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਤੇ ਸਆਦਤ ਹਸਨ ਮੰਟੋ। ਕਿ੍ਸ਼ਨ ਚੰਦਰ ਦੀ ਭਾਸ਼ਾ ਦੀ ਜਾਦੂਗਰੀ ਨੇ ਪਾਠਕਾਂ ਨੂੰ ਬੰਨ੍ਹ ਲਿਆ ਸੀ। ਰਾਜਿੰਦਰ ਸਿੰਘ ਬੇਦੀ ਦੀ ਬਰੀਕ-ਬੀਨੀ ਤੇ ਮੱਧਮ ਸੁਰ ਦੀ ਕਹਾਣੀ-ਕਲਾ ਨੇ ਸਾਰੇ ਦੇਸ ਦੇ ਸਾਹਿਤ-ਰਸੀਆਂ ਨੂੰ ਪ੍ਰਭਾਵਤ ਕੀਤਾ ਹੋਇਆ ਸੀ। ਤੇ ਸਭ ਤੋਂ ਬਦਨਾਮ ਸਆਦਤ ਹਸਨ ਮੰਟੋ ਆਪਣੇ ਵਿੰਗੇ ਟੇਢੇ ਰਾਹ ’ਤੇ ਚੱਲਦਾ ਹੋਇਆ ਦੁਨੀਆ ਭਰ ਤੋਂ ਗਾਲ੍ਹਾਂ ਖਾਂਦਾ ਹੋਇਆ ਮਸ਼ਹੂਰ ਹੋ ਰਿਹਾ ਸੀ। ਪਾਕਿਸਤਾਨ ਬਨਣ ’ਤੇ ਉਹਨੇ ਵੰਡ ਬਾਰੇ ਜਿਹੜੀਆਂ ਕਹਾਣੀਆਂ ਰਚੀਆਂ, ਉਹਨਾਂ ਨੂੰ ਉਹਨੂੰ ਸਭ ਤੋਂ ਉੱਚੀ ਚੋਟੀ ’ਤੇ ਲਿਆ ਖਲ੍ਹਿਾਰਿਆ, ਤਦ ਪਾਕਿਸਤਾਨ ’ਚ ਉਹਦੀ ਜਿਹੜੀ ਮਿੱਟੀ ਰੋਲ਼ੀ ਜਾ ਰਹੀ ਸੀ, ਉਹਨੂੰ ਠੱਲ੍ਹ ਪਈ। ਅੰਤਾਂ ਦੀ ਤੰਗ-ਹਾਲੀ ਦੀ ਜ਼ਿੰਦਗੀ ਜਿਊਂਦਾ ਉਹ 1955 ’ਚ ਗੁਜ਼ਰ ਗਿਆ। ਉਹਦੇ ਬਾਅਦ ਸਭ ਨੂੰ ਉਹਦੀ ਵਡਿਆਈ ਦਾ ਅਹਿਸਾਸ ਹੋਣ ਲੱਗ ਪਿਆ।