Punjab Di Naxalbari Lehar
Punjab Di Naxalbari Lehar
contemporary studies
Rs. 200.00
Free shipping on orders over ₹250 in India
Secure checkout
Easy returns & refunds
Description
ਇਹ ਪੁਸਤਕ ਪੰਜਾਬ ਦੀ ਨਕਸਲਬਾੜੀ ਲਹਿਰ ਨਾਲ ਜਾਣ-ਪਛਾਣ ਦਾ ਇੱਕ ਯਤਨ ਹੈ। ਇਹ ਪੰਜਾਬ ਦੀ ਲਹਿਰ ਦਾ ਲੜੀਬੱਧ ਇਤਿਹਾਸ ਨਹੀਂ, ਪਰ ਪੰਜਾਬ ਵਿੱਚ ਜੋ ਕੁਝ ਵਾਪਰਿਆ ਉਸਦਾ ਜੀਵੰਤ ਖਾਕਾ ਜ਼ਰੂਰ ਹੈ। ਇਹ ਸਿਧਾਂਤਕ ਵਿਆਖਿਆ ਵੀ ਨਹੀਂ, ਪਰ ਇਸ ਸਿਧਾਂਤ ਨੇ ਲੋਕਾਂ ਦੇ ਮਨਾਂ ਵਿੱਚ ਕਿਵੇਂ ਆਸ਼ਾਵਾਂ ਪੈਦਾ ਕੀਤੀਆਂ, ਉਹਨਾਂ ਦੀ ਝਲਕ ਅੱਵਸ਼ ਹੀ ਸਿਰਜਦੀ ਹੈ।
ਪਹਿਲੇ ਕਾਂਡ ਤੋਂ ਬਿਨਾ ਬਾਕੀ ਸਾਰੀ ਪੁਸਤਕ ਪੰਜਾਬ ਦੀ ਲਹਿਰ ‘ਤੇ ਕੇਂਦ੍ਰਿਤ ਹੈ। ਅੰਤਿਕਾ ਵਾਲਾ ਖ਼ਤ ਬੰਗਾਲ ਦੇ ਇੱਕ ਇਨਕਲਾਬੀ ਦਾ ਹੈ, ਜੋ ਉਸ ਵੇਲੇ ਦੀ ਉਸ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ ਜੋ ਲਹਿਰ ਦੇ ਕਾਡਰ ਵਿੱਚ ਸੀ। ਪੁਸਤਕ ਨੂੰ ਸ਼ੁਰੂਆਤ ਤੋਂ ਲੈ ਕੇ ਲਗਭਗ 1972 ਕੁ ਤੱਕ ਹੀ, ਮੁੱਖ ਰੂਪ 'ਚ ਕੇਂਦ੍ਰਿਤ ਕਰਨ ਦਾ ਯਤਨ ਕੀਤਾ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਇਹੀ ਉਹ ਦੌਰ ਸੀ ਜਦੋਂ ਪੰਜਾਬ ਚ ਇਹ ਇੱਕ ਲਹਿਰ ਵਜੋਂ ਵਿਚਰੀ,ਤੇ ਇਹ ਵੀ ਕਿ ਉਸ ਵੇਲੇ ਅੰਦਰੂਨੀ ਫੁੱਟਾਂ ਅਜੇ ਜਨਤਕ ਰੂਪ ਵਿੱਚ ਏਨੀਆਂ ਨਹੀਂ ਸਨ ਉਭਰੀਆਂ ।
Product details
- Publisher
- Unistar Books
- Language
- Punjabi
- Binding
- Hardcover
- Pages
- 136
- Publication year
- 2018
- ISBN-13
- 978-93-83391-65-3