Talakh Haqiktan
Talakh Haqiktan
Autobiography
Rs. 500.00
Free shipping on orders over ₹250 in India
Secure checkout
Easy returns & refunds
Description
“ਤਲਖ਼ ਹਕੀਕਤਾਂ” ਰਾਮ ਸਰੂਪ ਰੇਖੀ ਦੀ ਸਵੈ ਜੀਵਨੀ ਹੈ, ਜਿਸ ਵਿੱਚ ਲੇਖਕ ਨੇ ਆਪਣੇ ਜੀਵਨ ਦੇ ਸੰਘਰਸ਼ਾਂ, ਅਨੁਭਵਾਂ ਅਤੇ ਸਮਾਜਿਕ ਹਕੀਕਤਾਂ ਨੂੰ ਸੱਚਾਈ ਨਾਲ ਦਰਸਾਇਆ ਹੈ। ਲੇਖਕ ਆਪਣੇ ਮਾਪਿਆਂ ਦੀ ਸੱਤਵੀਂ ਅਤੇ ਆਖਰੀ ਔਲਾਦ ਸੀ। ਪੇਟ-ਘਰੋੜੀ ਦੇ ਰੂਪ ਵਿੱਚ ਜਨਮੇ ਰਾਮ ਸਰੂਪ ਰੇਖੀ ਨੇ ਬਚਪਨ ਤੋਂ ਹੀ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕੀਤਾ। ਉਹ ਸੂਰਜ ਦੇ ਹੱਥ ਦੇ ਸੱਤਵੇਂ ਘੋੜੇ ਵਾਂਗ ਉਮੀਦ ਭਰੇ ਭਵਿੱਖ ਵੱਲ ਵਧਣ ਦੀ ਕੋਸ਼ਿਸ਼ ਕਰਦਾ ਰਿਹਾ। ਘਰ ਦੀਆਂ ਸੀਮਾਵਾਂ ਤੋਂ ਬਾਹਰ ਨਿਕਲ ਕੇ ਅੱਧਾ ਅੰਬਰ ਤਲਾਸ਼ਣ ਵਾਲੇ ਰਾਮ ਸਰੂਪ ਲਈ ਖਾਲੀ ਖੂਹਾਂ ਵਿੱਚ ਸਿਮਟ ਜਾਣਾ ਕਦੇ ਵੀ ਕਬੂਲ ਨਹੀਂ ਸੀ। ਉਸ ਦੀ ਨਜ਼ਰ ਹਮੇਸ਼ਾਂ ਦਿਸਹੱਦਿਆਂ ਹੱਦਾਂ ਤੋਂ ਪਾਰ ਦੇਖਣ ਦੀ ਇੱਛਾ ਰੱਖਦੀ ਸੀ, ਇਸ ਲਈ ਉਸ ਦੇ ਜੀਵਨ ਵਿੱਚ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ। ਇਹ ਸਵੈ ਜੀਵਨੀ ਉਸ ਦੇ ਇਨ੍ਹਾਂ ਹੀ ਸੰਘਰਸ਼ਾਂ ਵਿਚੋਂ ਉੱਭਰੀ ਉਸ ਦੇ ਮਨ ਦੀ ਵਿਲਕਣੀ ਅਤੇ ਅੰਦਰਲੀ ਆਵਾਜ਼ ਨੂੰ ਪ੍ਰਗਟ ਕਰਦੀ ਹੈ।
Product details
- Publisher
- Unistar Books
- Language
- Punjabi
- Binding
- Hardcover
- Pages
- 302
- Publication year
- 2026
- ISBN-13
- 978-93-6359-737-2