Ranna Vich Dhanna
₹350.00
ਖੁਸ਼ਵੰਤ ਸਿੰਘ ਦਾ ਜਨਮ 1915 ਵਿਚ ਹਡਾਲੀ (ਪੰਜਾਬ) ਵਿਖੇ ਹੋਇਆ। ਉਨ੍ਹਾਂ ਨੇ ਗੌਰਮਿੰਟ ਕਾਲਜ, ਲਾਹੌਰ ਅਤੇ ਲੰਦਨ ਵਿਖੇ ਕਿੰਗਜ਼ ਕਾਲਜ ਅਤੇ ਇੰਨਰ ਟੈਂਪਲ ਤੋਂ ਵਿਦਿਆ ਪ੍ਰਾਪਤ ਕੀਤੀ। 1947 ਵਿਚ ਵਿਦੇਸ਼ੀ ਮਾਮਲਿਆਂ ਬਾਰੇ ਭਾਰਤੀ ਮੰਤਰਾਲੇ ਵਿਚ ਦਾਖਲੇ ਤੋਂ ਪਹਿਲਾਂ ਕਈ ਸਾਲ ਲਾਹੌਰ ਹਾਈਕੋਰਟ ਪ੍ਰੈਕਟਿਸ ਕੀਤੀ। 1951 ਵਿਚ ਉਨ੍ਹਾਂ ਨੇ ਆਲ ਇੰਡੀਆ ਰੇਡੀਉ ਵਿਚ ਜਰਨਲਿਸਟ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕੀਤਾ। ਉਹ ‘ਯੋਜਨਾ’ ਦੇ ਸੰਸਥਾਪਕ-ਸੰਪਾਦਕ (1951-53), ਇਲੱਸਟ੍ਰੇਟਿਡ ਵੀਕਲੀ ਆੱਫ ਇੰਡੀਆ ਦੇ ਸੰਪਾਦਕ (1969-79), ਨਿਊ ਦਿੱਲੀ ਦੇ ਮੁੱਖ ਸੰਪਾਦਕ (1979-80) ਅਤੇ ਹਿੰਦੋਸਤਾਨ ਟਾਈਮਜ਼ ਦੇ ਸੰਪਾਦਕ (1980-83) ਰਹੇ ਹਨ। ਅੱਜ ਉਹ ਭਾਰਤ ਦੇ ਮੰਨੇ-ਪ੍ਰਮੰਨੇ ਕਾਲਮਨਵੀਸ ਅਤੇ ਜਰਨਲਿਸਟ ਹਨ।
ਲੇਖਕ ਦੇ ਤੌਰ ਤੇ ਵੀ ਖੁਸ਼ਵੰਤ ਸਿੰਘ ਦਾ ਕੈਰੀਅਰ ਬੜਾ ਸਫਲ ਰਿਹਾ ਹੈ। ਉਨ੍ਹਾਂ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਵਿਚ ਸਿੱਖਾਂ ਦਾ ਇਤਿਹਾਸ (ਦੋ ਜਿਲਦਾਂ), ਕਈ ਨਾਵਲ (ਜਿਨ੍ਹਾਂ ਵਿਚੋਂ ਦਿੱਲੀ ਅਤੇ ਪਾਕਿਸਤਾਨ ਮੇਲ ਬੜੇ ਪ੍ਰਸਿਧ ਹਨ) ਅਤੇ ਕਈ ਅਨੁਵਾਦਿਤ ਪੁਸਤਕਾਂ ਅਤੇ ਦਿੱਲੀ, ਕੁਦਰਤ ਅਤੇ ਕਰੰਟ ਅਫੇਅਰਜ਼ ਬਾਰੇ ਨਾਨ-ਫਿਕਸ਼ਨ ਪੁਸਤਕਾਂ ਸ਼ਾਮਲ ਹਨ।
ਖੁਸ਼ਵੰਤ ਸਿੰਘ 1980-86 ਤੱਕ ਸੰਸਦ ਮੈਂਬਰ ਰਹੇ। ਹੋਰ ਸਨਮਾਨਾਂ ਦੇ ਨਾਲ-ਨਾਲ ਉਨ੍ਹਾਂ ਨੂੰ ਪਦਮ ਭੂਸ਼ਨ ਨਾਲ ਸਨਮਾਨਿਆ ਗਿਆ। ਇਹ ਸਨਮਾਨ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਫੌਜ ਭੇਜਣ ਵਿਰੁੱਧ ਪ੍ਰੋਟੈਸਟ ਕਰਦੇ ਹੋਏ 1984 ਵਿਚ ਵਾਪਸ ਕਰ ਦਿੱਤਾ ਸੀ।
Reviews
There are no reviews yet.