Jhakhar Te Prinde
₹150.00
ਪੰਜਾਬੀ ਕਥਾ ਜਗਤ ਵਿੱਚ ਬਲਦੇਵ ਸਿੰਘ ਨੇ ਆਪਣੀ ਪਛਾਣ ਆਪ ਬਣਾਈ ਹੈ। ਆਪਣੇ ਸਿਦਕ ਅਤੇ ਸਾਹਿਤਕ ਸਿਰੜ ਨਾਲ ਘੋਰ ਪ੍ਰਤੀਕੂਲ ਪ੍ਰਿਸਥਿਤੀਆਂ ਵਿੱਚ ਵੀ ਆਪਣੀ ਸਾਹਿਤਕ ਚਿਣਗ ਨੂੰ ਸੰਭਾਲ ਕੇ, ਸੰਵਾਰ ਕੇ, ਰੁਸ਼ਨਾ ਕੇ। ਉਸਨੇ ਇਸ ਪਛਾਣ ਨੂੰ ਗੂੜ੍ਹਾ ਕੀਤਾ ਹੈ ਆਪਣੀ ਕਲਮ ਨੂੰ ਨਿਰੰਤਰ ਨਵੇਂ ਨਰੋਏ ਵਿਸ਼ਿਆਂ ਦੀ ਚਣੌਤੀ ਨਾਲ ਸੀਖ ਕੇ। ਬਲਦੇਵ ਸਿੰਘ ਦੀ ਕਹਾਣੀ ਕਲਾ ਦੀ ਪਹਿਲੀ ਖੂਬੀ ਇਹ ਹੈ ਕਿ ਉਸਨੇ ਕਹਾਣੀ ਦੇ ਇਸ ਧਰਮ ਨੂੰ ਸਮਝਿਆ ਅਤੇ ਨਿਭਾਇਆ ਹੈ। ਬਦਲ ਰਹੇ ਮਨੱੁਖੀ ਵਤੀਰੇ ਨੂੰ ਉਸਨੇ ਪਰਿਵਾਰਕ ਸੰਦਰਭਾਂ ਵਿਚੋਂ ਹੀ ਨਹੀਂ ਬਦਲ ਰਹੀਆਂ ਆਰਥਿਕ, ਸਮਾਜਕ ਤੇ ਸਿਆਸੀ ਸਮੀਕਰਣਾਂ ਵਿੱਚ ਵੀ ਪਕੜਿਆ ਤੇ ਪ੍ਰਗਟਾਇਆ ਹੈ। ਪੁਲਿਸ, ਪ੍ਰਸ਼ਾਸਨ ਤੇ ਪੰਜਾਬ ਦੇ ਕਾਲੇ ਦੌਰ ਦਾ ਸੰਕਟ ਉਸਦੀਆਂ ਇਹਨਾਂ ਕਹਾਣੀਆਂ ਦਾ ਹਾਸਿਲ ਬਣਿਆ ਹੈ। ਇਹ ਕਹਿਣਾ ਦਰੁਸਤ ਹੋਵੇਗਾ ਕਿ ਉਸਦੀ ਕਥਾ ਪ੍ਰਤਿਭਾ ਕਹਾਣੀ ਦੇ ਵਿਚਾਰ ਤੱਤ ਪ੍ਰਤੀ ਜਾਗਰੂਕ ਰਹਿੰਦੀ ਹੈ, ਬਲਕਿ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪਹਿਲਾਂ ਉਹ ਇਸ ਵਿਚਾਰ ਤੱਤ ਨੂੰ ਖੋਜਦਾ ਹੈ ਤੇ ਫਿਰ ਕਹਾਣੀ ਲਿਖਦਾ ਹੈ। ਇਸ ਗੁਣ ਨਾਲ ਉਸਨੇ ਵਿਸ਼ਾਲ ਪਾਠਕ ਵਰਗ ਨੂੰ ਆਪਣੇ ਨਾਲ ਜੋੜਿਆ ਹੈ।
Reviews
There are no reviews yet.