Jeona Mour
₹250.00
ਚਤਰੇ ਦੇ ਆਵਾਜ਼ ਦੇਣ ’ਤੇ ਸਾਰੇ ਜਿਉਣੇ ਦੁਆਲੇ ਆ ਖੜ੍ਹੇ।
-ਬਹਿਜੋ ਖੜ੍ਹੇ ਕਿਉਂ ਹੈਂ?’ ਜਿਉਣੇ ਨੇ ਕਿਹਾ ਤਾਂ ਸਾਰੇ ਬੈਠ ਗਏ।
-ਜਿਹੜੀ ਆਪਾਂ ਮੌੜਾਂ ’ਚ ਵਾਰਦਾਤ ਕਰਕੇ ਆਏ ਐਂ। ਇਸਨੇ ਮੈਨੂੰ ਸਾਰੀ ਰਾਤ ਨੀ ਸੌਣ ਦਿੱਤਾ। ਜੇ ਆਪਾਂ ਪਿੰਡ ਵਾਲੇ ਵਿਰੋਧੀ ਕਰ ਲਏ ਤਾਂ ਕਿਸੇ ਔਖੀ ਘੜੀ ਵੇਲੇ ਪਨਾਹ ਕਿਥੇ ਲਵਾਂਗੇ? ਜੰਗਲ ’ਚ ਲੁਕਣ ਨਾਲੋਂ ਲੋਕਾਂ ਦਾ ਜੰਗਲ ਵਧੇਰੇ ਹਿਫਾਜ਼ਤ ਵਾਲਾ ਹੈ।’… ਜਿਉਣੇ ਦੀਆਂ ਗੱਲਾਂ ਸੁਣਕੇ ਸਾਰੇ ਹੈਰਾਨ ਹੁੰਦੇ ਸੋਚੀਂ ਪੈ ਗਏ।
ਜਿਉਣਾ ਬੋਲਦਾ ਰਿਹਾ-‘ਹੁਣ ਪਿੱਛੇ ਘਰਾਂ ਨੂੰ ਤਾਂ ਮੁੜਨਾ ਬਹੁਤ ਔਖਾ ਹੈ। ਆਪਣੇ ਬੰਦਿਆਂ ਦੇ ਕੁਝ ਅਸੂਲ ਹੋਣੇ ਚਾਹੀਦੇ ਨੇ। ਇਕ ਤਾਂ ਆਪਾਂ ਕਿਸੇ ਦੀ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਨੀ ਵੇਖਣਾ। ਕਿਸੇ ਗ਼ਰੀਬ ਨੂੰ ਆਪਾਂ ਨਜਾਇਜ਼ ਤੰਗ ਵੀ ਨੀ ਕਰਨਾ, ਸਗੋਂ ਉਸਦੀ ਮਦਦ ਕਰਨੀ ਐਂ। ਅਗਲੀ ਗੱਲ, ਕਦੇ ਵੀ ਆਪਣੇ ਪਿੰਡਾਂ ’ਚ ਡਾਕਾ ਨੀ ਮਾਰਨਾ। ਪਰ ਜੇ ਪਿੰਡ ਦਾ ਕੋਈ ਚੌਧਰੀ, ਬਦਮਾਸ਼ ਜਾਂ ਸ਼ਾਹੂਕਾਰ ਕਿਸੇ ਨੂੰ ਤੰਗ ਕਰਦਾ ਹੈ, ਉਸਨੂੰ ਬਖਸ਼ਣਾ ਵੀ ਹੈ ਨੀ। ਤਾਂ ਹੀ ਲੋਕ ਆਪਾਂ ਨੂੰ ਆਪਣੇ ਪਿੰਡਾਂ ’ਚ ਵੜਨ ਦੇਣਗੇ। ਪਹਿਲਾਂ ਆਪਾਂ ਮੌੜ ਜਾਵਾਂਗੇ, ਫੇਰ ਚਨਾਗਰੇ, ਕਲੀਪੁਰ, ਔਤਾਂਵਾਲੀ।.. ਸਾਡੇ ਪਿੰਡਾਂ ਦੇ ਲੋਕ, ਸਾਡੇ ਕੋਲੋਂ ਤਾਂ ਨਾ ਡਰਨ ਸਾਡੇ ਕੋਲੋਂ ਉਹੀ ਡਰਨਗੇ, ਜਿਹੜੇ ਕਿਸੇ ਮਾੜੇ ਨਾਲ ਧੱਕਾ ਕਰਨਗੇ, ਆਪਾਂ ਪਿੰਡਾਂ ਵਿਚ ਵੜਨ ਜੋਗੇ ਹੋਈਏ। ਹੁਣ ਸਾਨੂੰ ਮੌਤ ਦਾ ਡਰ ਨਹੀਂ ਹੋਣਾ ਚਾਹੀਦਾ, ਉਹ ਤਾਂ ਘਰਾਂ ’ਚ ਬੈਠਿਆਂ ਨੂੰ ਵੀ ਆ ਸਕਦੀ ਐ। ਉਹਨਾਂ ਨੂੰ ਵੀ ਆਉਣੀ ਐਂ, ਜਿਹੜੇ ਆਪਣੇ ਦੁਆਲੇ ਗਾਰਦਾਂ ਦਾ ਪਹਿਰਾ ਲੁਆਈ ਫਿਰਦੇ ਐ।…’
Reviews
There are no reviews yet.