Dhaawaan Dilli De Kingrey
₹300.00
ਬਲਦੇਵ ਸਿੰਘ ਸਮਕਾਲੀ ਪੰਜਾਬੀ ਨਾਵਲਕਾਰੀ ਵਿਚ ਸੰਜੀਦਗੀ ਨਾਲ ਪੜ੍ਹਿਆ ਜਾਣ ਵਾਲਾ ਲੋਕਪ੍ਰਿਅ ਨਾਵਲਕਾਰ ਹੈ। ਉਸਦੇ ਨਾਵਲਾਂ ਵਿਚ ਵਿਸ਼ਿਆਂ ਦੀ ਚੋਣ ਸਮੇਂ ਜਿੰਨੀ ਗੰਭੀਰਤਾ ਵਰਤੀ ਜਾਂਦੀ ਹੈ, ਬਿਰਤਾਂਤਕ ਪ੍ਰਗਟਾਅ ਦੇ ਵੇਲੇ ਉਨ੍ਹੀ ਹੀ ਸੌਖੀ, ਸਹਿਜ ਅਤੇ ਮੁਹਾਵਰੇਦਾਰ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਵਾਸਤੇ ਉਸਦੇ ਨਾਵਲ ਪੰਜਾਬੀ ਸਮਾਜ ਦੇ ਇਤਿਹਾਸ ਅਤੇ ਸਮਕਾਲ ਨੂੰ ਬਾਰੀਕ ਬੀਨੀ ਨਾਲ ਚਿਤਰਦੇ ਹੋਏ ਵੀ ਰੌਚਕਤਾ ਨਾਲ ਭਰਪੂਰ ਹੁੰਦੇ ਹਨ। ਉਸਨੇ ਪੰਜਾਬੀ ਲੋਕ ਨਾਇਕਾਂ ਦੀ ਕੀਰਤੀ ਉਤੇ ਨਾਵਲ ਲਿਖਕੇ ਇਤਿਹਾਸ ਅਤੇ ਬਿਰਤਾਂਤ ਦੇ ਸੁਮੇਲ ਦੇ ਨਵੇਂ ਰਚਨਾਤਮਕ ਸੰਦਰਭਾਂ ਦੀ ਜੋ ਸਿਰਜਣਾ ਕੀਤੀ ਹੈ ਉਹ ਪ੍ਰਸ਼ੰਸਾਯੋਗ ਹੈ।
ਇਹ ਨਾਵਲ ਮੱਧਕਾਲੀਨ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਦੀ ਜੀਵਲ ਲੀਲ੍ਹਾ ਅਤੇ ਸ਼ੋਭਾ ਨੂੰ ਅਜੋਕੇ ਪੰਜਾਬ ਦੀ ਵਸਤੂ-ਸਥਿਤੀ ਦੇ ਪਰਿਪੇਖ ਵਿਚ ਪੁਨਰ-ਸਿਰਜਤ ਕਰਦਾ ਹੈ। ਇਸ ਲਿਹਾਜ਼ ਨਾਲ ਇਹ ‘ਪੰਜਵਾਂ ਸਾਹਿਬਜ਼ਾਦਾ’ ਅਤੇ ‘ਸਤਲੁਜ ਵਹਿੰਦਾ ਰਿਹਾ’ ਦੇ ਵਿਚਕਾਰ ਖੜ੍ਹਾ ਹੋਣ ਵਾਲਾ ਨਾਵਲ ਹੈ। ਇਹ ਨਾਵਲ ਪੰਜਾਬ ਦੇ ਇਤਿਹਾਸਕ ਸੰਕਟਾਂ ਅਤੇ ਵਿਅਕਤੀਗਤ ਸੰਘਰਸ਼ਾਂ ਦੀ ਤਹਿ ਵਿਚ ਛੁਪੀ ਨਾਬਰੀ ਦੀ ਭਾਵਨਾ ਅਤੇ ਵਿਦਰੋਹੀ ਸੰਵੇਦਨਾ ਦੇ ਬਦਲਦੇ ਪਾਸਾਰਾਂ ਦੀ ਪੇਸ਼ਕਾਰੀ ਦੀ ਖੂਬਸੂਰਤ ਮਿਸਾਲ ਹੈ। ਦੁੱਲਾ ਭੱਟੀ ਦੇ ਵਿਦਰੋਹ ਨੂੰ ਕਾਵਿਕ-ਬਿਰਤਾਂਤ ਅਤੇ ਨਾਟਕ ਵਿਚ ਪਹਿਲਾਂ ਹੀ ਚਿਤਰਿਆ ਜਾ ਚੁੱਕਾ ਹੈ। ਪਰ, ਨਾਵਲ ਵਰਗੇ ਵਿਸ਼ਾਲ ਕੈਨਵਸ ਵਾਲੇ ਰੂਪਾਕਾਰ ਵਿਚ ਪੰਜਾਬ ਦੀ ਰੂਹ ਦੀ ਤਰਜ਼ਮਾਨੀ ਕਰਨ ਵਾਲੇ ਇਸ ਲੋਕਨਾਇਕ ਦੀ ਪੇਸ਼ਕਾਰੀ ਪੰਜਾਬੀ ਨਾਵਲ ਅਤੇ ਸਮਕਾਲੀ ਪੰਜਾਬੀ ਸਾਹਿਤ ਸਿਰਜਣਾ ਦੀ ਵਿਚਾਰਨਯੋਗ ਪ੍ਰਾਪਤੀ ਹੈ।
Reviews
There are no reviews yet.