Pehlla Sikh Badshah Banda Singh Bhadur
₹500.00
ਸਿਖ ਵਿਚਾਰਧਾਰਾ (ideology) ਦਾ ਆਰੰਭ ਦਸ ਗੁਰੂ ਸਾਹਿਬਾਨ ਤੋਂ ਚਲਕੇ ਇਕ ਆਦਰਸ਼ਕ ਸਮਾਜ ਦੀ ਹੋਂਦ ਵਿਚ ਲਿਆਵਣ ਲਈ ਸੂਰਮਿਆਂ ਨੇ ਅਦੁਤੀ ਘਾਲਨਾਵਾਂ ਘਾਲੀਆਂ। ਇਸ ਸੰਕਲਪ ਨੂੰ ਸਿਰੇ ਚੜ੍ਹਾਉਣ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਬਾਬਾ ਬੰਦਾ ਸਿੰਘ ਬਹਾਦਰ ਐਸੀ ਸ਼ਖ਼ਸੀਅਤ ਸਨ ਜਿਨ੍ਹਾਂ ਖੰਡੇ ਬਾਟੇ ਦੀ ਪਹੁਲ ਲੈ ਕੇ ਪੰਥ ਖਾਲਸਾ ਵਿਚ ਸ਼ਾਮਲ ਹੋ ਕੇ ਅਦੁਤੀ ਕਾਰਨਾਮਿਆਂ ਨੂੰ ਸਰਅੰਜਾਮ ਦਿਤਾ ਜਿਨ੍ਹਾਂ ਦੀ ਮਿਸਾਲ ਮਿਲਣੀ ਅਤਿ ਮੁਸ਼ਕਿਲ ਹੈ। ਉਨਾਂ ਗੁਰੂ ਦੇ ਸਿੱਖਾਂ ਨੂੰ ਵਿਸ਼ੇਸ਼ ਵਿਉਤ ਤੋਂ ਸੰਗਠਿਤ ਕਰਕੇ, ਸੈਨਿਕ ਮੁਹਿਮਾਂ ਦੀ ਅਗਵਾਈ ਕੀਤੀ। ਉਹ ਅਵਲ ਸਿੱਖ ਰਾਜ ਦੀ ਸਥਾਪਨਾ ਦਾ ਪੰਜਾਬ ਦੇ ਇਤਿਹਾਸ ਵਿਚ ਧਾਰਮਿਕ, ਸਮਾਜਿਕ ਤੇ ਰਾਜਨੀਤਕ ਖੇਤਰ ਵਿਚ ਇਨਕਲਾਬ ਦਾ ਜੋ ਬਾਨਣੂ ਬਨ੍ਹਿਆ ਅਤੇ ਦਿਲੀ ਵਿਚ ਸ਼ਹੀਦੀ ਸਮੇਂ ਸਿਦਕ ਦਿਲੀ ਅਤੇ ਅਡੋਲਤਾ ਦਾ ਮੁਜ਼ਾਹਿਮ ਕੀਤਾ ਉਸ ਤੋਂ ਉਸ ਦੀ ਪ੍ਰਤਾਭਾਸ਼ਾਲੀ ਤੇ ਬਹੁਪੱਖੀ ਸ਼ਖਸੀਅਤ ਦੇ ਅਯਾਮ ਸਾਡੇ ਸਾਹਮਣੇ ਆ ਜਾਂਦੇ ਹਨ। ਬੰਦਾ ਸਿੰਘ ਬਹਾਦਰ ਉਹ ਤੇਗ਼-ਏ-ਜੰਨ ਸੀ ਜੋ ਜੰਮੂ ਕਸ਼ਮੀਰ ਦੀ ਧਰਤੀ ਤੇ ਜਨਮਿਆਂ ਅਤੇ ਸਿੱਖ ਇਤਿਹਾਸ ਦੇ ਸੁਨਿਹਿਰੀ ਪੰਨਿਆਂ ਤੇ ਆਪਣੇ ਕਾਰਨਾਮਿਆਂ ਸਦਕਾ ਅਮਿਟ ਛਾਪ ਛਡੀ।
ਡਾ. ਕੀਰਤ ਸਿੰਘ ਇਨਕਲਾਬੀ ਦਾ ਚਿੰਤਨ-ਮੰਨਥਨ ਦਾ ਘੇਰਾ ਸਮਕਾਲੀ ਪੰਜਾਬੀ ਸਾਹਿਤ, ਗੁਰਬਾਣੀ ਤੇ ਸਿੱਖ ਦਰਸ਼ਨ ਤਕ ਫੈਲਿਆ ਹੋਇਆ ਹੈ। ਇਸ ਪੁਸਤਕ ਵਿਚ ਵੱਖ ਵੱਖ ਵਿਧਵਾਨਾਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਤੇ ਵਿਅਕਤ੍ਰਿਤਵ ਨੂੰ ਸਮਝਣ ਲਈ ਸਾਰਥਿਕ ਬਿੰਬ ਉਸਾਰਦੀ ਹੈ। ਜੰਮੂ ਕਸ਼ਮੀਰ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਪੂਤ ਤੇ ਸਦਾ ਗੌਰਵ ਮਹਿਸੂਸ ਕਰਦਾ ਹੈ।
ਲੇਖਕ ਪੰਜਾਬੀ ਦੇ ਸਮਰਥ ਕਵੀ, ਚਰਚਿਤ ਵਾਰਤਿਕਾਰ, ਕੁਸ਼ਲ ਅਨੁਵਾਦਿਕ, ਹਰਮਨ ਪਿਆਰੇ ਬਾਲ ਲੇਖਕ ਤੇ ਸੁਤੰਤਰ ਸੰਪਾਦਕ ਵਜੋਂ ਜਾਣੇ ਜਾਂਦੇ ਹਨ। ਮਾਤ ਭਾਸ਼ਾ ਤੋਂ ਛੁਟ, ਉਹ ਅੰਗ੍ਰੇਜ਼ੀ ਦੇ ਪ੍ਰਵਾਨਿਤ ਕਵੀ ਹਨ। ਅੰਗ੍ਰੇਜ਼ੀ ਦੀਆਂ ਤਿੰਨ ਕਾਵਿ-ਪੁਸਤਕਾਂ ਅਤੇ ਸਿੱਖ ਧਰਮ ਤੇ ਚਰਚਿਤ ਪੁਸਤਕ SIKHOLOGY ਲੇਖ ਨੇ ਚੋਖਾ ਨਾਮਣਾ ਖਟ ਚੁਕੇ ਹਨ।
Reviews
There are no reviews yet.