Manto De Drame Kahanian Te shabad Chiter
₹300.00
ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਉਰਦੂ ਕਥਾ ਸਾਹਿਤ ’ਚ ਤਿੰਨ ਕਥਾਕਾਰਾਂ ਦੇ ਨਾਂ ਟੀਸੀ ’ਤੇ ਸਨ…ਕਿ੍ਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਤੇ ਸਆਦਤ ਹਸਨ ਮੰਟੋ। ਕਿ੍ਸ਼ਨ ਚੰਦਰ ਦੀ ਭਾਸ਼ਾ ਦੀ ਜਾਦੂਗਰੀ ਨੇ ਪਾਠਕਾਂ ਨੂੰ ਬੰਨ੍ਹ ਲਿਆ ਸੀ। ਰਾਜਿੰਦਰ ਸਿੰਘ ਬੇਦੀ ਦੀ ਬਰੀਕ-ਬੀਨੀ ਤੇ ਮੱਧਮ ਸੁਰ ਦੀ ਕਹਾਣੀ-ਕਲਾ ਨੇ ਸਾਰੇ ਦੇਸ ਦੇ ਸਾਹਿਤ-ਰਸੀਆਂ ਨੂੰ ਪ੍ਰਭਾਵਤ ਕੀਤਾ ਹੋਇਆ ਸੀ। ਤੇ ਸਭ ਤੋਂ ਬਦਨਾਮ ਸਆਦਤ ਹਸਨ ਮੰਟੋ ਆਪਣੇ ਵਿੰਗੇ ਟੇਢੇ ਰਾਹ ’ਤੇ ਚੱਲਦਾ ਹੋਇਆ ਦੁਨੀਆ ਭਰ ਤੋਂ ਗਾਲ੍ਹਾਂ ਖਾਂਦਾ ਹੋਇਆ ਮਸ਼ਹੂਰ ਹੋ ਰਿਹਾ ਸੀ। ਪਾਕਿਸਤਾਨ ਬਨਣ ’ਤੇ ਉਹਨੇ ਵੰਡ ਬਾਰੇ ਜਿਹੜੀਆਂ ਕਹਾਣੀਆਂ ਰਚੀਆਂ, ਉਹਨਾਂ ਨੂੰ ਉਹਨੂੰ ਸਭ ਤੋਂ ਉੱਚੀ ਚੋਟੀ ’ਤੇ ਲਿਆ ਖਲ੍ਹਿਾਰਿਆ, ਤਦ ਪਾਕਿਸਤਾਨ ’ਚ ਉਹਦੀ ਜਿਹੜੀ ਮਿੱਟੀ ਰੋਲ਼ੀ ਜਾ ਰਹੀ ਸੀ, ਉਹਨੂੰ ਠੱਲ੍ਹ ਪਈ। ਅੰਤਾਂ ਦੀ ਤੰਗ-ਹਾਲੀ ਦੀ ਜ਼ਿੰਦਗੀ ਜਿਊਂਦਾ ਉਹ 1955 ’ਚ ਗੁਜ਼ਰ ਗਿਆ। ਉਹਦੇ ਬਾਅਦ ਸਭ ਨੂੰ ਉਹਦੀ ਵਡਿਆਈ ਦਾ ਅਹਿਸਾਸ ਹੋਣ ਲੱਗ ਪਿਆ।
ਚੋਖਾ ਸਮਾਂ ਲੰਘਣ ’ਤੇ ਚੋਟੀ ਦੇ ਉਰਦੂ ਕਹਾਣੀਕਾਰਾਂ ਦੀ ਤਰਤੀਬ ਉਲਟੀ ਹੋ ਗਈ। ਕਿ੍ਸ਼ਨ ਚੰਦਰ ਦਾ ਨਾਂ ਗਵਾਚਣ ਲੱਗ ਪਿਆ। ਬੇਦੀ ਦੇ ਪਾਠਕ ਘਟਣ ਲੱਗ ਪਏ ਤੇ ਸਾਅਦਤ ਹਸਨ ਮੰਟੋ ਦੀ ਚੜ੍ਹ ਮੱਚੀ।
ਮੈਂ ਮੰਟੋ ਦੀ ਜਨਮ ਸ਼ਤਾਬਦੀ ਤੋਂ ਪਹਿਲਾਂ ਈ ਮੰਟੋ ਦੀਆਂ ਤਿੰਨ ਪੁਸਤਕਾਂ ‘ਮੰਟੋ ਦੀਆਂ ਕਹਾਣੀਆਂ’-(ਜਿਸ ਵਿਚ ਲੇਖਕ ਦੀਆਂ ਚੋਣਵੀਆਂ ਕਹਾਣੀਆਂ ਸ਼ਾਮਲ ਨੇ) ‘ਮੰਟੋ ਤੇ ਅਸ਼ਲੀਲਤਾ’-(ਜਿਸ ਵਿਚ ਉਹ ਛੇ ਕਹਾਣੀਆਂ ਨੇ, ਜਿਨ੍ਹਾਂ ’ਤੇ ਅਦਾਲਤਾਂ ’ਚ ਅਸ਼ਲੀਲਤਾ ਦੇ ਮੁਕੱਦਮੇ ਚੱਲੇ, ਫੇਰ ਉਹਨਾਂ ਮੁਕੱਦਮਿਆਂ ਦੇ ਗਵਾਹਾਂ ਤੇ ਵਕੀਲਾਂ ਦੇ ਸਾਰੇ ਬਿਆਨ ਤੇ ਜਿਰਹਾ, ਮੈਜਿਸਟਰੇਟਾਂ ਦੇ ਸਵਾਲ ਤੇ ਫੈਸਲੇ, ਉਹਨਾਂ ’ਤੇ ਕੀਤੀਆਂ ਅਪੀਲਾਂ-ਸੱਭ ਕੁਝ ਸ਼ਾਮਲ ਏ। ਇਹ ਸਾਰਾ ਕੰਮ ਮੰਟੋ ਦਾ ਆਪਣਾ ਕੀਤਾ ਹੋੋਇਆ ਏ) ਅਨੁਵਾਦ ਕਰਕੇ ਛਪਵਾ ਚੁੱਕਾ ਸੀ। ਬਾਅਦ ’ਚ ਮੈਂ ਮੰਟੋ ਦੀ ਬਹੁਤ ਅਹਿਮ ਰਚਨਾ ‘ਗੰਜੇ ਫਰਿਸ਼ਤੇ’ ਦਾ ਪੰਜਾਬੀ ’ਚ ਅਨੁਵਾਦ ਕੀਤਾ। ਜਿਸ ਵਿਚ ਉਹਦੇ ਸਭ ਤੋਂ ਚੰਗੇ ਸ਼ਬਦ ਚਿਤਰ ਨੇ। ਫੇਰ ਉਹਦੇ ਬਾਰੇ ਸਾਰੀਆਂ ਜਾਣਕਾਰੀਆਂ, ਉਹਦੇ ਜੀਵਨ ਦੇ ਵੇਰਵਿਆਂ, ਉਹਦੀਆਂ ਰਚਨਾਵਾਂ, ਉਹਦੇ ਵਿਰੁਧ ਤੇ ਉਹਦੇ ਹੱਕ ’ਚ ਆਖੀਆਂ ਗਈਆਂ ਗੱਲਾਂ ’ਕੱਠੀਆਂ ਕਰ ਕੇ ‘ਮੰਟੋ ਕੌਣ ਸੀ’ ਨਾਂ ਦੀ ਪੁਸਤਕ ਤਿਆਰ ਕਰ ਕੇ ਛਪਵਾਈ।
ਏਸ ਪੁਸਤਕ ਵਿਚ ਮੰਟੋ ਦੇ 8 ਡਰਾਮੇ, 9 ਕਹਾਣੀਆਂ ਤੇ 3 ਸ਼ਬਦ ਚਿਤਰ ਸ਼ਾਮਲ ਨੇ। ਇਹ ਡਰਾਮੇ ਮੈਂ ਖੰਨੇ ਦੀ ਮਿਉਸਪਲ ਲਾਬਿਰੇਰੀ ਤੋਂ ਲੈ ਕੇ ਉਦੋਂ ਪੜ੍ਹੇ ਸੀ, ਜਦ ਮੈਂ ਨੌਵੀਂ ਜਮਾਤ ’ਚ ਪੜ੍ਹਦਾ ਸੀ। ਉਹਦੇ ਵਿਚ ਮੰਟੋ ਦੇ ਸਾਰੇ ਡਰਾਮੇ ਸ਼ਾਮਲ ਸਨ, ਜਿਹੜੇ ਉਹਨੇ ਆਲ ਇੰਡੀਆ ਰੇਡਿਓ, ਦਿੱਲੀ ਦੀ ਨੌਕਰੀ ਦੇ ਸਮੇਂ ਲਿਖੇ ਸਨ। ਹੁਣ ਉਹ ਪੁਸਤਕ ਉਥੋਂ ਲੱਭੀ ਨਹੀਂ। ਇਹ ਡਰਾਮੇ ਮੰਟੋ ਦੀਆਂ ਸਾਰੀਆਂ ਰਚਨਾਵਾਂ ਵਾਲੀਆਂ ਪੁਸਤਕਾਂ ਦੇ ਇਕ ਹਿੱਸੇ ’ਚੋਂ ਮਿਲ ਗਏ। ਇਵੇਂ ਤਿੰਨੇ ਸ਼ਬਦ ਚਿਤਰ ਵੀ ਲੱਭ ਲੁਭਾ ਕੇ ਅਨੁਵਾਦ ਕੀਤੇ।
Reviews
There are no reviews yet.