Jinnah Bnam Gandhi
₹299.00
ਮੈਥਿਊਜ਼ ਦੀ ਕਿਤਾਬ ਕੌਮ ਬਾਰੇ ਜਿਨਾਹ ਅਤੇ ਗਾਂਧੀ ਦੇ ਸੁਪਨ ਦ੍ਰਿਸ਼ ਦਾ ਟਾਕਰਾ ਕਰਦੀ ਹੈ-ਇਹ ਸਪੱਸ਼ਟ ਤਿੰਨ ਧਿਰੀ ਪੇਸ਼ਕਾਰੀ ਹੈ ਜੋ ਗਾਂਧੀ ਦੀਆਂ ਬਿਆਨੀਆਂ ਪੁਜ਼ੀਸ਼ਨਾਂ ਤੋਂ ਇਲਾਵਾ ਘਟਨਾਵਾਂ, ਲੋਕਾਂ ਅਤੇ ਸਿਆਸੀ ਸੋਚ ਦੀਆਂ ਪ੍ਰਣਾਲੀਆਂ ਸਾਡੇ ਸਾਹਮਣੇ ਉਜਾਗਰ ਕਰਦੀ ਹੈ। -ਤਹਿਲਕਾ
ਦੱਖਣੀ ਏਸ਼ੀਆ ਦਾ ਆਧੁਨਿਕ ਇਤਿਹਾਸ ਇਸ ਦੇ ਸਭ ਤੋਂ ਸਿਰਕੱਢ ਸਿਆਸਤਦਾਨਾਂ ਅਤੇ ਸਿਧਾਂਤਕਾਰਾਂ-ਮੁਹੰਮਦ ਅਲੀ ਜਿਨਾਹ ਅਤੇ ਮੋਹਨ ਦਾਸ ਕਰਮ ਚੰਦ ਗਾਂਧੀ ਦੀਆਂ ਸ਼ਖ਼ਸੀਅਤਾਂ ਨੇ ਨਿਰੂਪਿਆ ਹੈ। ਜਿਨਾਹ ਨੇ ਨਿਰੰਤਰ ਪਾਕਿਸਤਾਨ ਦੀ ਮੰਗ ਕਰਦਿਆਂ ਅੰਤਮ ਸਮਝੌਤੇ ਨੂੰ ਰੂਪ ਦਿੱਤਾ ਅਤੇ ਗਾਂਧੀ ਨੇ ਸੁਤੰਤਰਤਾ ਘੋਲ ਦੇ ਮੋਟੇ ਤੌਰ ’ਤੇ ਅਹਿੰਸਕ ਚਰਿੱਤਰ ਨੂੰ ਪਰਿਭਾਸ਼ਤ ਕੀਤਾ। ਉਨ੍ਹਾਂ ਦੀ ਕਹਾਣੀ ਸਫਲਤਾ ਦੀ ਕਹਾਣੀ ਜਾਪੇਗੀ ਪਰ ਅੰਤਮ ਰੂਪ ਵਿਚ ਉਹਨਾਂ ਦੋਹਾਂ ਲਈ ਹੀ ਕਹਾਣੀ ਇਕ ਕਿਸਮ ਦੀ ਅਸਫਲਤਾ ਦੀ ਕਹਾਣੀ ਬਣ ਨਿਕਲਦੀ ਹੈ।
ਇਹ ਕਿਵੇਂ ਹੋਇਆ ਕਿ ਪੜ੍ਹੇ-ਲਿਖੇ ਵਕੀਲ ਜਿਹੜੇ ਆਪਣੇ ਆਪ ਨੂੰ ਨਵ-ਆਜ਼ਾਦ ਦੇਸ਼ ਦੇ ਅਗਰਦੂਤ ਵਜੋਂ ਦੇਖਦੇ ਸਨ, ਉਹ ਰਾਜਸੀ ਦ੍ਰਿਸ਼ ਦੇ ਦੋ ਵਿਰੋਧੀ ਸਿਰਿਆਂ ਉੱਤੇ ਖੜ੍ਹੇ ਹੋ ਗਏ ਸਨ? ਇਹ ਕਿਵੇਂ ਹੋਇਆ ਕਿ ਉਹ ਜਿਨਾਹ ਜੋ ਧਰਮ ਨਿਰਪੱਖ ਉਦਾਰਵਾਦੀ ਵਜੋਂ ਤੁਰਿਆ ਸੀ, ਉਹ ਅਖੀਰ ਮੁਸਲਮਾਨ ਕੌਮਪ੍ਰਸਤ ਹੋ ਨਿਬੜਿਆ? ਇਹ ਕਿਵੇਂ ਹੋਇਆ ਕਿ ਗਾਂਧੀ ਵਰਗਾ ਸਦਾਚਾਰਵਾਦੀ ਅਤੇ ਸਮਾਜ-ਸੁਧਾਰਕ ਅਖੀਰ ਕੌਮੀ ਰਾਜਨੀਤਕ ਆਗੂ ਬਣ ਗਿਆ ਅਤੇ ਇਹ ਕਿਵੇਂ ਹੋਇਆ ਕਿ ਉਹਨਾਂ ਦੇ ਬੁਨਿਆਦੀ ਮਤਭੇਦ ਅਖੀਰ ਨੂੰ ਦੋ ਨਵੇਂ ਦੇਸ਼ਾਂ ਦੀ ਸਿਰਜਣਾ ਤੱਕ ਲੈ ਗਏ ਜਿਹਨਾਂ ਨੇ ਉਪਮਹਾਂਦੀਪ ਦੇ ਰਾਜਨੀਤਕ ਇਤਿਹਾਸ ਨੂੰ ਸ਼ਕਲ ਪ੍ਰਦਾਨ ਕੀਤੀ ਹੈ।
ਇਹ ਹੱਥੋ-ਹੱਥ ਵਿਕਣ ਵਾਲੀ ਪੁਸਤਕ ਦੋਹਾਂ ਆਗੂਆਂ ਵਿਚਲੀਆਂ ਨਾ-ਭਰੋਸੇਯੋਗ ਇਕਸਾਰਤਵਾਂ ਨੂੰ ਅਤੇ ਅਖੀਰਲੇ ਰੂਪ ਵਿਚ ਭਿੰਨਤਾਵਾਂ ਨੂੰ ਉਸ ਤਰ੍ਹਾਂ ਹੀ ਬੜੀ ਸੂਝ ਨਾਲ ਕ੍ਰਮਵਾਰ ਸਮੇਂ ਅਨੁਸਾਰ ਦਰਜ ਕਰਦੀ ਹੈ ਜਿਵੇਂ ਉਹਨਾਂ ਦੇ ਪ੍ਰਸ਼ੰਸਕਾਂ ਅਤੇ ਨੁਕਤਾਚੀਨਾਂ ਨੇ ਚਾਹਿਆ ਹੁੰਦਾ ਅਤੇ ਜਿਹੋ ਜਿਹੇ ਉਹ ਸੱਚਮੁੱਚ ਹੀ ਸਨ।
‘ਇਹ ਪੁਸਤਕ ਦੱਖਣੀ ਏਸ਼ੀਆ ਦੀਆਂ ਦੋ ਸਭ ਤੋਂ ਵੱਧ ਸਿਰਕੱਢ ਸਖ਼ਸ਼ੀਅਤਾਂ ਦੇ ਜੀਵਨ ਅਤੇ ਸਿਆਸਤ ਬਾਰੇ ਠੋਸ ਜਾਣ-ਪਛਾਣ ਕਰਵਾਉਦੀ ਹੈ।’ -ਮਿੰਟ
Reviews
There are no reviews yet.