Bin Mangey Moti Miley
₹400.00
ਮੈਂ ਚੁਰਾਸੀ ਵਰ੍ਹੇ ਦਾ ਹਾਂ। ਹੁਣ ਮੈਨੂੰ ਇਹ ਕੋਈ ਨਹੀਂ ਪੁੱਛਦਾ ਕਿ ਮੈਂ ਨਵਾਂ ਕੀ ਲਿਖਿਆ ਹੈ। ਮੇਰੇ ਕੋਲ ਕੁਝ ਲਿਖਣ ਵਾਲਾ ਹੈ ਜਾਂ ਨਹੀਂ। ਇਹੀਉ ਪੁੱਛਿਆ ਜਾਂਦਾ ਹੈ ਕਿ ਸਿਹਤ ਦਾ ਕੀ ਹਾਲ ਹੈ। ਪਹਿਲੀਆਂ ਵਿੱਚ ਮੈਂ ਇਸ ਦਾ ਉੱਤਰ ‘ਚੜ੍ਹਦੀ ਕਲਾ’ ਦਿੰਦਾ ਸਾਂ। ਫਿਰ ‘ਇਕ ਨੰਬਰ’ ਕਹਿਣ ਲੱਗ ਪਿਆ। ਉਸ ਤੋਂ ਪਿੱਛੋਂ ‘ਹਾਲੀ ਤਕ ਠੀਕ ਹੈ।’ ਅੱਜ ਕੱਲ ਮੇਰਾ ਉੱਤਰ ਸੀਮਤ ਹੋ ਗਿਆ ਹੈ-‘ਧੱਕਾ ਦੇ ਰਿਹਾ ਹਾਂ।’
ਕਹਿਣ ਦਾ ਭਾਵ ਇਹ ਕਿ ਹੁਣ ਮੈਂ ਉਸ ਗੇਂਦ ਵਾਂਗ ਹਾਂ ਜਿਹੜੀ ਰੁੜ੍ਹ ਤਾਂ ਰਹੀ ਹੈ ਪਰ ਇਸ ਦਾ ਰੁੜ੍ਹਨਾ ਰੁਕਣ ਵਾਲਾ ਹੈ। ਕਦੋਂ, ਕਿਵੇਂ ਤੇ ਕਿੱਥੇ ਦਾ ਪਤਾ ਨਹੀਂ। ਮਿਰਜ਼ਾ ਗਾਲਿਬ ਨੇ ਉਮਰ ਦੇ ਘੋੜੇ ਦੀ ਏਸ ਅਵਸਥਾ ਨੂੰ ਇੰਝ ਬਿਆਨ ਕੀਤਾ ਸੀ:
ਰੌਅ ਮੇਂ ਹੈ ਰਖਸ਼ ਏ ਉਮਰ ਕਹਾਂ ਦੇਖੀਏ ਥਮੇਂ
ਨਾ ਹਾਥ ਬਾਗ ਪਰ ਹੈ ਨਾ ਪਾ ਹੈ ਰਕਾਬ ਮੇਂ
ਮੇਰੀ ਅਵਸਥਾ ਜਾਨਣ ਪਿੱਛੋਂ ਮੈਨੂੰ ਵਰਚਾਉਣ ਦੀ ਭਾਵਨਾ ਨਾਲ ਪੁੱਛਣ ਵਾਲੇ ਆਪਣੇ ਸ਼ਬਦਾਂ ਵਿੱਚ ਉਤਸ਼ਾਹ ਭਰ ਕੇ ਮੈਨੂੰ ਸਵੈ-ਜੀਵਨੀ ਲਿਖਣ ਦੀ ਸਲਾਹ ਦੇ ਕੇ ਚੱੁਪ ਹੋ ਜਾਂਦੇ ਸਨ।
ਹਥਲੀ ਰਚਨਾ ਨਾਲ ਮੈਂ ਪੁੱਛਣ ਵਾਲਿਆਂ ਦੀ ਭਾਵਨਾ ਦਾ ਸਮਰਥਨ ਕੀਤਾ ਹੈ।
Reviews
There are no reviews yet.