Dil De Rog Ton Chhutkara Kiven Paiye/ ਦਿਲ ਦੇ ਰੋਗ ਤੋਂ ਛੁਟਕਾਰਾ ਕਿਵੇਂ ਪਾਈਏ
₹150.00
ਹਜ਼ੂਰ ਸਿੰਘ ਦਾ ਜਨਮ 1 ਜਨਵਰੀ, 1945 ਨੂੰ
ਸ. ਮੋਹਨ ਸਿੰਘ ਦੇ ਘਰ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਵਿਚ ਹੋਇਆ। 1968 ਵਿਚ ਉਸਨੇ ਰਾਸ਼ਟਰੀ ਡੇਅਰੀ ਖੋਜ ਸੰਸਥਾ, ਕਰਨਾਲ ਤੋਂ ਬੀ. ਐਸ. ਸੀ (ਡੇਅਰੀ ਤਕਨਾਲੋਜੀ) ਦੀ ਡਿਗਰੀ ਹਾਸਲ ਕੀਤੀ। 1968 ਵਿਚ ਹੀ ਮਿਲਕ ਪਲਾਂਟ, ਅੰਮ੍ਰਿਤਸਰ ਵਿਚ ਤਕਨੀਕੀ ਸਹਾਇਕ ਦੇ ਤੌਰ ਤੇ ਸੇਵਾ ਆਰੰਭ ਕਰਕੇ ਉਹ ਸਮੇਂ ਨਾਲ ਮੈਨੇਜਿੰਗ ਡਾਇਰੈਕਟਰ ਅਤੇ ਜਨਰਲ ਮੈਨੇਜਰ ਦੇ ਅਹੁਦੇ ਤੇ ਪੁੱਜਾ ਅਤੇ ਅੰਤਰਰਾਸ਼ਟਰੀ ਡੇਅਰੀ ਫੈਡਰੇਸ਼ਨ ਵਿਚ ਮਿਲਕਫੈੱਡ ਪੰਜਾਬ ਦੀ ਪ੍ਰਤਿਨਿਧਤਾ ਕੀਤੀ। ਵੇਰਕਾ ਆਈਸ ਕਰੀਮ, ਯੋਘੱਰਟ, ਵਿੱਗਰ ਆਦਿ ਦੁੱਧ-ਪਦਾਰਥ ਉਸੇ ਦੀ ਲਗਨ, ਦੂਰ-ਦ੍ਰਿਸ਼ਟੀ, ਉੱਜਲ ਸੋਚ ਅਤੇ ਉੱਦਮਸ਼ੀਲਤਾ ਦੀ ਉਪਜ ਹਨ ਜਿਨ੍ਹਾਂ ਨੇ ਉਪਭੋਗਤਾ ਬਾਜ਼ਾਰ ਵਿਚ ਬੜਾ ਨਾਮਣਾ ਖੱਟਿਆ ਹੈ। ਮੈਨੇਜਰ ਉਤਪਾਦਨ ਦੇ ਤੌਰ ਤੇ ਸੇਵਾ ਨਿਭਾਉਂਦਿਆਂ ਉਸਨੇ ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਦੁੱਧ-ਪਦਾਰਥਾਂ ਦੇ ਉਤਪਾਦਨ ਵਿਚ ਇਨਕਲਾਬੀ ਤਬਦੀਲੀ ਲਿਆਂਦੀ ਅਤੇ ਡੱਬਾਬੰਦ ਮੱਖਣ ਵੀ ਇਸੇ ਪਰਿਵਰਤਨ ਦਾ ਸਿੱਟਾ ਹੈ। ਜਨਰਲ ਮੈਨੇਜਰ ਦੇ ਤੌਰ ਤੇ ਉਸਨੇ ਨਾ ਸਿਰਫ ਗੁਰਦਾਸਪੁਰ ਅਤੇ ਬਠਿੰਡਾ ਦੀਆਂ ਬੀਮਾਰ ਇਕਾਈਆਂ ਵਿਚ ਮੁੜ ਸਾਹ ਪਾਏ ਬਲਕਿ ਇਨ੍ਹਾਂ ਨੂੰ ਵੱਡੇ ਮੁਨਾਫੇ ਦੇ ਰਾਹ ’ਤੇ ਤੋਰਿਆ। ਉਸੇ ਦੇ ਉਤਸ਼ਾਹ ਅਤੇ ਪ੍ਰੇਰਨਾ ਸਦਕਾ ਮਜਦੂਰ ਯੂਨੀਅਨਾਂ ਨੇ ਮਿਲਕ ਪਲਾਂਟਾਂ ਦੇ ਪ੍ਰਬੰਧ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਆਪਣੀ ਸਮੁੱਚੀ ਕਿਰਤ ਸ਼ਕਤੀ ਇਨ੍ਹਾਂ ਨੂੰ ਤਰੱਕੀ ਦੇ ਰਾਹ ਪਾਉਣ ਵਿਚ ਲਾਈ। ਉਹ ਸ਼ੁਰੂ ਤੋਂ ਹੀ ਮਸ਼ਹੂਰ ਖਿਡਾਰੀ ਹੈ ਅਤੇ ਅੱਜ ਵੀ ਆਪਣੀ ਤੰਦਰੁਸਤੀ ਦੀ ਬਰਕਰਾਰੀ ਲਈ ਯੋਗ ਅਭਿਆਸ ਵਿਚ ਤਨੋਂ-ਮਨੋਂ ਜੁਟਿਆ ਹੋਇਆ ਹੈ।
ਹਥਲੀ ਪੁਸਤਕ ਉਸਦੇ ਨਿਜੀ ਅਨੁਭਵਾਂ ਤੇ ਆਧਾਰਿਤ ਹੈ।
Reviews
There are no reviews yet.