Anhe Ghoriyan Di Dorh
₹350.00
“ਅੰਨ੍ਹੇ ਘੋੜਿਆਂ ਦੀ ਦੌੜ” ਦੇਵਿੰਦਰ ਦੀਦਾਰ ਦਾ ਕਹਾਣੀ ਸੰਗ੍ਰਹਿ ਹੈ, ਜਿਸ ਦੀਆਂ ਕਹਾਣੀਆਂ ਜੀਵਨ ਦੇ ਵੱਖ-ਵੱਖ ਰੂਪ, ਸਮਾਜਕ ਹਕੀਕਤਾਂ ਅਤੇ ਮਨੁੱਖੀ ਮਨ ਦੀਆਂ ਗੁੰਝਲਾਂ ਤੇ ਅਧਾਰਿਤ ਹਨ ।
ਇਸ ਰਚਨਾ ਵਿੱਚ ਕਿਤੇ ਮਜ਼ਦੂਰੀ ਅਤੇ ਰੋਜ਼ੀ-ਰੋਟੀ ਦੀ ਜ਼ਿੰਦਗੀ ਦੇ ਸੰਘਰਸ਼ਾਂ ਦੀ ਗੱਲ ਹੈ, ਕੋਈ ਮਿੱਟੀ ਅਤੇ ਵਿਰਸੇ ਨਾਲ ਜੁੜੇ ਰਿਸ਼ਤਿਆਂ ਦੀ ਗਹਿਰਾਈ ਨੂੰ ਦਰਸਾਉਦੀ ਹੈ । ਕਈ ਕਹਾਣੀਆਂ ਮਨੁੱਖੀ ਲਾਲਚ, ਧੋਖੇ ਅਤੇ ਮੌਤ ਵਰਗੇ ਕੌੜੇ ਸੱਚਾਂ ਨੂੰ ਬੇਨਕਾਬ ਕਰਦੀਆਂ ਹਨ, ਤਾਂ ਕਈ ਕਹਾਣੀਆਂ ਤਿਉਹਾਰਾਂ, ਪਰਿਵਾਰਕ ਰਿਸ਼ਤਿਆਂ ਅਤੇ ਪਿਆਰ-ਦੋਸਤੀ ਦੀਆਂ ਸੁਗੰਧਾਂ ਨਾਲ ਭਰਪੂਰ ਹਨ।
ਲੇਖਕ ਕਿਤੇ ਆਧੁਨਿਕ ਤਕਨਾਲੋਜੀ ਰਾਹੀਂ ਬਦਲਦੇ ਰਿਸ਼ਤਿਆਂ ਨੂੰ ਛੁਹੰਦਾ ਹੈ, ਕਿਤੇ ਫੌਜੀਆਂ ਦੀ ਕੁਰਬਾਨੀ ਤੇ ਦੇਸ਼ਭਗਤੀ ਨੂੰ ਜੀਵੰਤ ਕਰਦਾ ਹੈ। ਕੁਝ ਕਹਾਣੀਆਂ ਮਨੁੱਖੀ ਅਧਿਕਾਰਾਂ, ਸਮਾਜਕ ਨਿਆਂ ਅਤੇ ਇਨਸਾਨੀ ਜ਼ਿੰਮੇਵਾਰੀਆਂ ਬਾਰੇ ਚੇਤਨਾ ਜਗਾਉਂਦੀਆਂ ਹਨ, ਜਦਕਿ ਕੁਝ ਹੋਰ ਸਧਾਰਣ ਦਿਨਚਰਿਆ ਦੇ ਸੰਦਰਭਾਂ ਰਾਹੀਂ ਜੀਵਨ ਦੇ ਡੂੰਘੇ ਸਬਕ ਸਿਖਾਉਂਦੀਆਂ ਹਨ।
“ਅੰਨ੍ਹੇ ਘੋੜਿਆਂ ਦੀ ਦੌੜ” ਸਮਾਜ ਦੇ ਅੰਨ੍ਹੇ ਦੌੜਦੇ ਰੁਝਾਨਾਂ ‘ਤੇ ਇੱਕ ਤਿੱਖੀ ਟਿੱਪਣੀ ਹੈ। ਇਸ ਕਿਤਾਬ ਦੀਆਂ ਕਹਾਣੀਆਂ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀਆ ਹਨ ਕਿ ਕਿਵੇਂ ਮੌਜੂਦਾ ਜ਼ਿੰਦਗੀ ਵਿੱਚ ਇਨਸਾਨ ਅਕਸਰ ਬਿਨਾਂ ਸੋਚੇ-ਸਮਝੇ ਇਕ ਅਜਿਹੀ ਦੌੜ ਵਿੱਚ ਸ਼ਾਮਲ ਹੋ ਜਾਂਦਾ ਹੈ, ਜਿਸਦਾ ਅੰਤ ਕਈ ਵਾਰ ਖਾਲੀਪਣ ਵਿੱਚ ਹੁੰਦਾ ਹੈ।
Reviews
There are no reviews yet.