Punjab Di Naxalbari Lehar
₹200.00
ਇਹ ਪੁਸਤਕ ਪੰਜਾਬ ਦੀ ਨਕਸਲਬਾੜੀ ਲਹਿਰ ਨਾਲ ਜਾਣ-ਪਛਾਣ ਦਾ ਇੱਕ ਯਤਨ ਹੈ। ਇਹ ਪੰਜਾਬ ਦੀ ਲਹਿਰ ਦਾ ਲੜੀਬੱਧ ਇਤਿਹਾਸ ਨਹੀਂ, ਪਰ ਪੰਜਾਬ ਵਿੱਚ ਜੋ ਕੁਝ ਵਾਪਰਿਆ ਉਸਦਾ ਜੀਵੰਤ ਖਾਕਾ ਜ਼ਰੂਰ ਹੈ। ਇਹ ਸਿਧਾਂਤਕ ਵਿਆਖਿਆ ਵੀ ਨਹੀਂ, ਪਰ ਇਸ ਸਿਧਾਂਤ ਨੇ ਲੋਕਾਂ ਦੇ ਮਨਾਂ ਵਿੱਚ ਕਿਵੇਂ ਆਸ਼ਾਵਾਂ ਪੈਦਾ ਕੀਤੀਆਂ, ਉਹਨਾਂ ਦੀ ਝਲਕ ਅੱਵਸ਼ ਹੀ ਸਿਰਜਦੀ ਹੈ।
ਪਹਿਲੇ ਕਾਂਡ ਤੋਂ ਬਿਨਾ ਬਾਕੀ ਸਾਰੀ ਪੁਸਤਕ ਪੰਜਾਬ ਦੀ ਲਹਿਰ ‘ਤੇ ਕੇਂਦ੍ਰਿਤ ਹੈ। ਅੰਤਿਕਾ ਵਾਲਾ ਖ਼ਤ ਬੰਗਾਲ ਦੇ ਇੱਕ ਇਨਕਲਾਬੀ ਦਾ ਹੈ, ਜੋ ਉਸ ਵੇਲੇ ਦੀ ਉਸ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ ਜੋ ਲਹਿਰ ਦੇ ਕਾਡਰ ਵਿੱਚ ਸੀ। ਪੁਸਤਕ ਨੂੰ ਸ਼ੁਰੂਆਤ ਤੋਂ ਲੈ ਕੇ ਲਗਭਗ 1972 ਕੁ ਤੱਕ ਹੀ, ਮੁੱਖ ਰੂਪ ‘ਚ ਕੇਂਦ੍ਰਿਤ ਕਰਨ ਦਾ ਯਤਨ ਕੀਤਾ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਇਹੀ ਉਹ ਦੌਰ ਸੀ ਜਦੋਂ ਪੰਜਾਬ ਚ ਇਹ ਇੱਕ ਲਹਿਰ ਵਜੋਂ ਵਿਚਰੀ,ਤੇ ਇਹ ਵੀ ਕਿ ਉਸ ਵੇਲੇ ਅੰਦਰੂਨੀ ਫੁੱਟਾਂ ਅਜੇ ਜਨਤਕ ਰੂਪ ਵਿੱਚ ਏਨੀਆਂ ਨਹੀਂ ਸਨ ਉਭਰੀਆਂ ।
Book informations
ISBN 13
978-93-83391-65-3
Year
2018
Number of pages
136
Edition
2018
Binding
Hardback
Language
Punjabi
Reviews
There are no reviews yet.