Loading
Prem Parkash
Manto De Drame Kahanian Te shabad ChiterManto De Drame Kahanian Te shabad Chiter
Quick View
Add to cartView cart

Manto De Drame Kahanian Te shabad Chiter

$3.17
ਚੋਖਾ ਸਮਾਂ ਲੰਘਣ ’ਤੇ ਚੋਟੀ ਦੇ ਉਰਦੂ ਕਹਾਣੀਕਾਰਾਂ ਦੀ ਤਰਤੀਬ ਉਲਟੀ ਹੋ ਗਈ। ਕਿ੍ਸ਼ਨ ਚੰਦਰ ਦਾ ਨਾਂ ਗਵਾਚਣ ਲੱਗ ਪਿਆ। ਬੇਦੀ ਦੇ ਪਾਠਕ ਘਟਣ ਲੱਗ ਪਏ ਤੇ ਸਾਅਦਤ ਹਸਨ ਮੰਟੋ ਦੀ ਚੜ੍ਹ ਮੱਚੀ। ਮੈਂ ਮੰਟੋ ਦੀ ਜਨਮ ਸ਼ਤਾਬਦੀ ਤੋਂ ਪਹਿਲਾਂ ਈ ਮੰਟੋ ਦੀਆਂ ਤਿੰਨ ਪੁਸਤਕਾਂ ‘ਮੰਟੋ ਦੀਆਂ ਕਹਾਣੀਆਂ’-(ਜਿਸ ਵਿਚ ਲੇਖਕ ਦੀਆਂ ਚੋਣਵੀਆਂ ਕਹਾਣੀਆਂ ਸ਼ਾਮਲ ਨੇ) ‘ਮੰਟੋ ਤੇ ਅਸ਼ਲੀਲਤਾ’-(ਜਿਸ ਵਿਚ ਉਹ ਛੇ ਕਹਾਣੀਆਂ ਨੇ, ਜਿਨ੍ਹਾਂ ’ਤੇ ਅਦਾਲਤਾਂ ’ਚ ਅਸ਼ਲੀਲਤਾ ਦੇ ਮੁਕੱਦਮੇ ਚੱਲੇ, ਫੇਰ ਉਹਨਾਂ ਮੁਕੱਦਮਿਆਂ ਦੇ ਗਵਾਹਾਂ ਤੇ ਵਕੀਲਾਂ ਦੇ ਸਾਰੇ ਬਿਆਨ ਤੇ ਜਿਰਹਾ, ਮੈਜਿਸਟਰੇਟਾਂ ਦੇ ਸਵਾਲ ਤੇ ਫੈਸਲੇ, ਉਹਨਾਂ ’ਤੇ ਕੀਤੀਆਂ ਅਪੀਲਾਂ-ਸੱਭ ਕੁਝ ਸ਼ਾਮਲ ਏ। ਇਹ ਸਾਰਾ ਕੰਮ ਮੰਟੋ ਦਾ ਆਪਣਾ ਕੀਤਾ ਹੋੋਇਆ ਏ) ਅਨੁਵਾਦ ਕਰਕੇ ਛਪਵਾ ਚੁੱਕਾ ਸੀ। ਬਾਅਦ ’ਚ ਮੈਂ ਮੰਟੋ ਦੀ ਬਹੁਤ ਅਹਿਮ ਰਚਨਾ ‘ਗੰਜੇ ਫਰਿਸ਼ਤੇ’ ਦਾ ਪੰਜਾਬੀ ’ਚ ਅਨੁਵਾਦ ਕੀਤਾ। ਜਿਸ ਵਿਚ ਉਹਦੇ ਸਭ ਤੋਂ ਚੰਗੇ ਸ਼ਬਦ ਚਿਤਰ ਨੇ। ਫੇਰ ਉਹਦੇ ਬਾਰੇ ਸਾਰੀਆਂ ਜਾਣਕਾਰੀਆਂ, ਉਹਦੇ ਜੀਵਨ ਦੇ ਵੇਰਵਿਆਂ, ਉਹਦੀਆਂ ਰਚਨਾਵਾਂ, ਉਹਦੇ ਵਿਰੁਧ ਤੇ ਉਹਦੇ ਹੱਕ ’ਚ ਆਖੀਆਂ ਗਈਆਂ ਗੱਲਾਂ ’ਕੱਠੀਆਂ ਕਰ ਕੇ ‘ਮੰਟੋ ਕੌਣ ਸੀ’ ਨਾਂ ਦੀ ਪੁਸਤਕ ਤਿਆਰ ਕਰ ਕੇ ਛਪਵਾਈ। ਏਸ ਪੁਸਤਕ ਵਿਚ ਮੰਟੋ ਦੇ 8 ਡਰਾਮੇ, 9 ਕਹਾਣੀਆਂ ਤੇ 3 ਸ਼ਬਦ ਚਿਤਰ ਸ਼ਾਮਲ ਨੇ। ਇਹ ਡਰਾਮੇ ਮੈਂ ਖੰਨੇ ਦੀ ਮਿਉਸਪਲ ਲਾਬਿਰੇਰੀ ਤੋਂ ਲੈ ਕੇ ਉਦੋਂ ਪੜ੍ਹੇ ਸੀ, ਜਦ ਮੈਂ ਨੌਵੀਂ ਜਮਾਤ ’ਚ ਪੜ੍ਹਦਾ ਸੀ। ਉਹਦੇ ਵਿਚ ਮੰਟੋ ਦੇ ਸਾਰੇ ਡਰਾਮੇ ਸ਼ਾਮਲ ਸਨ, ਜਿਹੜੇ ਉਹਨੇ ਆਲ ਇੰਡੀਆ ਰੇਡਿਓ, ਦਿੱਲੀ ਦੀ ਨੌਕਰੀ ਦੇ ਸਮੇਂ ਲਿਖੇ ਸਨ। ਹੁਣ ਉਹ ਪੁਸਤਕ ਉਥੋਂ ਲੱਭੀ ਨਹੀਂ। ਇਹ ਡਰਾਮੇ ਮੰਟੋ ਦੀਆਂ ਸਾਰੀਆਂ ਰਚਨਾਵਾਂ ਵਾਲੀਆਂ ਪੁਸਤਕਾਂ ਦੇ ਇਕ ਹਿੱਸੇ ’ਚੋਂ ਮਿਲ ਗਏ। ਇਵੇਂ ਤਿੰਨੇ ਸ਼ਬਦ ਚਿਤਰ ਵੀ ਲੱਭ ਲੁਭਾ ਕੇ ਅਨੁਵਾਦ ਕੀਤੇ।

Manto Te AshliltaManto Te Ashlilta
Quick View
Add to cartView cart

Manto Te Ashlilta

$1.59
ਮੰਟੋ ਨੇ ਮੁਕੱਦਮੇ ਮੁੱਕਣ ’ਤੇ ਉਹਨਾਂ ਸਾਰੇ ਮੁਕੱਦਮਿਆਂ ’ਚ ਹੋਏ ਬਿਆਨਾਂ, ਗਵਾਹੀਆਂ, ਜਿਰਹਾਂ ਤੇ ਫੈਸਲਿਆਂ ਦੀਆਂ ਨਕਲਾਂ ਲੈ ਕੇ ਸਾਰਾ ਕਿੱਸਾ ਲਿਖ ਦਿੱਤਾ। ਤੇ ਓਸ ਕਿਤਾਬ ਦਾ ਨਾਂ ਰੱਖ ਦਿੱਤਾ ‘ਲੱਜ਼ਤੇ ਸੰਗ’। ਇਹ ਨਾਂ ਮੰਟੇ ਨੇ ਮਿਰਜ਼ਾ ਗ਼ਾਲਿਬ ਦੇ ਇਕ ਸ਼ਿਅਰ ’ਚੋਂ ਉਧਾਰ ਲਿਆ ਸੀ। ਮੰਟੋ ਆਪਣੇ ਉੱਤੇ ਚੱਲੇ ਮੁਕੱਦਮਿਆਂ ਨੂੰ ਮੂਰਖ ਮੁੰਡਿਆਂ ਦੇ ਮਾਰੇ ਹੋਏ ਵੱਟੇ ਕਹਿੰਦਾ ਏ। ਏਸੇ ਲਈ ਆਪਣੀ ਕਿਤਾਬ ਦਾ ਨਾਂ ‘ਲੱਜ਼ਤੇ ਸੰਗ’ ਰੱਖਦਾ ਏ।.... ਅਸੀਂ ਵੀ ਪਹਿਲਾਂ ਇਹਦਾ ਨਾਂ ‘ਵੱਟੇ ਪੈਣ ਦਾ ਸੁਆਦ’ ਰੱਖਿਆ ਸੀ। ਪਰ ਜਦ ਇਹਦੇ ਵਿਚ ਇਸਮਤ ਚੁਗ਼ਤਾਈ ਦੀ ਕਹਾਣੀ ‘ਰਜਾਈ’ ’ਤੇ ਓਸ ’ਤੇ ਚੱਲੇ ਅਸ਼ਲੀਲਤਾ ਦੇ ਮਕੁਕੱਦਮੇ ਦੀਆਂ ਗੱਲਾਂ ’ਤੇ ਲੇਖਿਕਾ ਦਾ ਬਿਆਨ ਸ਼ਾਮਲ ਕਰ ਲਿਆ ਤੇ ਫੇਰ ਅਸ਼ਲੀਲਤਾ ਬਾਰੇ ਮਰਦ ਵਿਦਵਾਨਾਂ ਤੇ ਇਸਤਰੀ ਵਿਦਵਾਨਾਂ ਦੇ ਸੰਵਾਦ ਪਾ ਦਿੱਤੇ ਤਾਂ ਅਸੀਂ ਇਹਦਾ ਨਾਂ ਬਦਲ ਕੇ ਹੁਣ ਵਾਲਾ ਰੱਖ ਦਿੱਤਾ।

    Your cart is emptyReturn to Shop
    ×