Anndata
₹300.00
ਪੰਜਾਬੀ ਕਿਸਾਨੀ ਦੀ ਤ੍ਰਾਸਦੀ ਨੂੰ ਇਹ ਨਾਵਲ ਸੰਪੂਰਨਤਾ ਨਾਲ ਪੇਸ਼ ਕਰਦਾ ਹੈ। ਇਹ ਤ੍ਰਾਸਦੀ, ਆਰਥਿਕ, ਸਮਾਜਿਕ, ਸਭਿਆਚਾਰਕ ਤੇ ਮਾਨਸਿਕ ਹੈ। ਕਿਸਾਨ ‘ਅੰਨਦਾਤਾ’ ਹੈ, ਉਸਦੀ ਤ੍ਰਾਸਦੀ ਬਾਰੇ ਗੱਲਾਂ ਸਭ ਕਰਦੇ ਹਨ। ਪਰ ਇਸ ਨਿਘਾਰ ਨੂੰ ਦੂਰ ਕਰਨ ਲਈ ਕੋਈ ਕੁਝ ਨਹੀਂ ਕਰ ਰਿਹਾ। ਕਿਸੇ ਵੀ ਪੰਜਾਬੀ ਨਾਵਲ ਬਾਰੇ, ਜਦੋਂ ਵੱਲ ਕੀਤੀ ਜਾਦੀ ਹੈ ਤਾਂ ਆਮ ਤੌਰ ’ਤੇ ਉਸਦੇ ਥੀਮ, ਸਮੱਸਿਆ, ਵਿਚਾਰਧਾਰਾ ਜਾਂ ਕਥਾਨਕ ’ਤੇ ਗੱਲ ਸਿਮਟ ਕੇ ਰਹਿ ਜਾਂਦੀ ਹੈ, ਉਸਦੀ ਗਲਪੀ ਵਿਧੀ ਜਾਂ ਬਿਰਤਾਂਤ ਨੂੰ ਜਿਵੇਂ ਉਸਾਰਿਆ ਗਿਆ ਹੈ, ਉਸਦੀ ਗੱਲ ਸੰਗਠਿਤ ਰੂਪ ਵਿੱਚ ਨਹੀਂ ਵਿਚਾਰੀ ਜਾਂਦੀ। ਨਾਵਲ ਦਾ ਅੰਤ ਬੜਾ ਚਿੰਤਾਜਨਕ ਅਤੇ ਪ੍ਰਸ਼ਨਾਤਮਕ ਹੈ।
-ਡਾ. ਸੁਤਿੰਦਰ ਸਿੰਘ ਨੂਰ
ਮੈਨੂੰ ਨਾਵਲ ‘ਅੰਨਦਾਤਾ’ ਦੀਆਂ ਦੋ ਗੱਲਾਂ ਅਪੀਲ ਕੀਤੀਆਂ ਹਨ ਨਾਵਲਕਾਰਾਂ ਦੀ ਆਪਣੀ ਜੁਗਤ ਹੁੰਦੀ ਹੈ। ਪਾਠਕ ਇਸਨੂੰ ਸਿਰੇ ਲਾਵੇਗਾ ਜਾਂ ਵਿੱਚੇ ਹੀ ਛੱਡ ਦੇਵੇਗਾ। ਪਾਠਕ ਕੋਈ ਬੰਨ੍ਹਿਆ ਹੋਇਆ ਨਹੀਂ। ਬਲਦੇਵ ਕੋਲ ਇਹ ਜੁਗਤ ਹੈ।
-ਰਾਮ ਸਰੂਪ ਅਣਖੀ
ਬਲਦੇਵ ਦਾ ਇਹ ਨਾਵਲ ‘ਅੰਨਦਾਤਾ’ ਯਥਾਰਥ ਦੇ ਵਿਗਠਨ ਹੋਣ ਦਾ ਬਿਰਤਾਂਤ ਹੈ। ਹਰੇ ਇਨਕਲਾਬ ਵਿੱਚ ਧਨਾਢ ਕਿਸਾਨੀ ਸਹੂਲਤਾਂ ਲੈ ਕੇ ਅੱਗੇ ਵੱਧਦੀ ਹੈ। ਖੇਤੀ ਦੇ ਮਸ਼ੀਨੀਕਰਣ ਕਰਕੇ, ਜ਼ਮੀਨ ਘਟਦੀ ਜਾਂਦੀ ਹੈ, ਘਰ ਦਾ ਸੰਗਿਠਤ ਰੂਪ ਖੰਡਿਤ ਹੈ। ਬਲਦੇਵ ਦੀ ਖੂਬਸੂਰਤੀ ਇਸ ਵਿੱਚ ਹੈ ਕਿ ਉਹ ਟੁੱਟ ਰਹੀ ਕਿਸਾਨੀ ਦੀ ਤਰਾਸਦੀ ਪੇਸ਼ ਕਰਦਾ ਹੈ।
-ਡਾ. ਗੁਰਇਕਬਾਲ ਸਿੰਘ
ਅੰਨਦਾਤਾ ਨਾਵਲ, ਅੰਨਦਾਤਾ ਦੇ ਮੈਟਾਫਰ ਰਾਹੀਂ, ਅੰਨਦਾਤਾ ਦੀ ਹੋਣੀ ਦੇ ਮੁਸ਼ਕਿਲਾਂ ਨੂੰ ਮੁਖਾਤਬ ਹੈ। ਇਹ ਬਦਲਦੀ ਪੂੰਜੀਵਾਦੀ ਅਵਸਥਾ ਦਾ ਸਹਿਜ ਪ੍ਰਤੀਫਲ ਹੈ। ਇਹ ਨਾਵਲ ਘੁੰਮਣਘੇਰੀ ਵਿੱਚ ਫਸੇ ਕਿਸਾਨ ਦੀ ਪੇਸ਼ਕਾਰੀ ਹੈ। ਉੱਜੜ ਰਹੇ ਪਰਿਵਾਰ ਦਾ ਦੁੱਖ ਹੈ। ਇਹ ਦੁੱਖ ਅਵਸਥਾਵਾਂ ਦੀ ਵੀ ਦੇਣ ਹਨ ਤੇ ਵਿਅਕਤੀਗਤ ਵੀ ਹਨ। ਇਸ ਨਾਵਲ ਦੀ ਭਾਸ਼ਾ ਬਹੁਤ ਗਰਿੱਪ ਕਰਦੀ ਹੈ। ਹੋਰ ਬੋਲ ਉਭਰਦਾ ਹੈ। ਬਲਦੇਵ ਨੇ ਸੱਥ ਦੀ ਗੱਲ ਰਾਹੀਂ ਕਾਫ਼ੀ ਸਪੱਸ਼ਟ ਕੀਤਾ ਹੈ। ਨਾਵਲ ਦੀ ਵਿਧੀ ਵਿਤੰਬਨਾ ਦੀ ਵਿਧੀ ਹੈ। ਵਧੀਆ ਲਿਖਤ ਉਹੀ ਹੈ, ਜਿਸ ਵਿੱਚ ਵਿਚਾਰਧਾਰਾ ਤੇ ਬਿਰਤਾਂਤ ਸਹਿਜ ਵਿੱਚ ਪੇਸ਼ ਹੋਵੇ। ਨਾਵਲਕਾਰ ਨੇ ਨੌਕਰੀਆਂ ਦੇ ਵਿਕਲਪ ਪੇਸ਼ ਕੀਤੇ ਹਨ। ਬੰਦੇ ਦੀ ਚਾਹਤ ਪੂਰੀ ਨਹੀਂ ਹੁੰਦੀ। ਇਹ ਨਵੇਂ ਸੰਕਟ ਪੈਦਾ ਕਰਦੀ ਹੈ। ਰਚਨਾ ਦੇ ਬਿਊਰੇ ਦੇਣ ਦੀ ਥਾਂ, ਯਥਾਰਥ ਵਿੱਚ ਜਿੰਨਾ ਗਹਿਰਾ ਉਤਰੋਗੇ, ਉਨੀ ਹੀ ਸਹਿਜ ਪੇਸ਼ਕਾਰੀ ਹੋਵੇਗੀ। ‘ਅੰਨਦਾਤਾ’ ਵਿੱਚ ਬਹੁਤ ਸਾਰੀਆਂ Insight ਹਨ, ਜਿਨ੍ਹਾਂ ਦਾ ਕੋਈ ਹੱਲ ਨਹੀਂ। ਮੰਡੀਕਰਣ ਲਈ ਜਦੋਂ ਉਤਪਾਦਨ ਤੇਜ਼ ਕੀਤਾ, ਵਿਨਾਸ਼ ਦਾ ਸਰਕਲ ਚੱਲਿਆ। ਨਾਵਲਕਾਰ ਨੇ ਮੰਡੀ ਦੀ ਭਾਵੀ ਗਤੀ ਨੁੰੂ ਪਕੜਿਆ ਹੈ। ਬਲਦੇਵ ਸਿੰਘ ਨੇ ਨਾਵਲ ਵਿੱਚ ਉਜਾੜੇ ਅਤੇ ਕਿਸਾਨੀ ਦੁਖਾਂਤ ਦੀਆਂ ਅੰਦਰਲੀਆਂ ਸਥਿਤੀਆਂ ਨੂੰ ਪੇਸ਼ ਕੀਤਾ ਹੈ। ਨਾਵਲ ਵਿੱਚ ਕੁਝ ਅਜਿਹੇ ਗਲਪੀ-ਦ੍ਰਿਸ਼ ਹਨ, ਜੋ ਤੁਸੀਂ ਭੁੱਲ ਨਹੀਂ ਸਕਦੇ।
-ਡਾ. ਜਸਵਿੰਦਰ ਸਿੰਘ
Reviews
There are no reviews yet.