Ants Aming Elephants Jeeveeye Hak Layee
₹300.00
ਸੁਜਾਥਾ ਗਿਡਲਾ ਅਛੂਤ ਪੈਦਾ ਹੋਈ। ਉਸਦੇ ਪਰਿਵਾਰ ਨੇ ਜਿਹੜਾ ਮਾਲਾ ਜਾਤੀ ਨਾਲ ਸੰਬੰਧਤ ਸੀ, 1930 ਵਿਆਂ ’ਚ ਆਈਆਂ ਕਨੇਡੀਆਈ ਮਿਸ਼ਨਰੀਆਂ ਦੁਆਰਾ ਵਾਰੰਗਲ ਅਤੇ ਮਦਰਾਸ ਵਿਚ ਸਿੱਖਿਆ ਹਾਸਲ ਕੀਤੀ, ਜਿਸਨੇ ਗਿਡਲਾ ਲਈ ਵਿਸ਼ਿਸ਼ਟ ਵਰਗ ਦੇ ਸਕੂਲਾਂ ’ਚ ਪੜ੍ਹਾਈ ਅਤੇ 26 ਸਾਲ ਦੀ ਉਮਰ ਵਿਚ ਅਮਰੀਕਾ ਜਾਣਾ ਸੰਭਵ ਕੀਤਾ। ਇਹੀ ਉਹ ਸਮਾਂ ਸੀ ਜਦੋਂ ਉਸਨੇ ਜਾਣਿਆ ਕਿ ਉਸਦੇ ਪਰਿਵਾਰ ਦਾ ਇਤਿਹਾਸ ਨਾ ਸਿਰਫ਼ ਅਸਾਧਾਰਣ ਸੀ ਸਗੋਂ ਵਿਲੱਖਣ ਵੀ ਸੀ। ਉਸ ਇਤਿਹਾਸ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਸਮਾਜਿਕ ਅਤੇ ਸਿਆਸੀ ਸ਼ਕਤੀਆਂ ਨੂੰ ਸਮਝਣ ਜਿਨ੍ਹਾਂ ਅਜਿਹਾ ਹੋਣਾ ਸੰਭਵ ਕੀਤਾ ਅਤੇ ਇਸ ਇਤਿਹਾਸ ਦੇ ਕਿਰਦਾਰਾਂ ਦੀ ਗਵਾਹੀ ਦਰਜ ਕਰਨ ਲਈ ਉਸ ਮੁੜ ਭਾਰਤ ਦਾ ਦੌਰਾ ਕੀਤਾ। ਇਸ ਪੁਸਤਕ ਵਿਚ ਉਹ ਉਨ੍ਹਾਂ ਦੀਆਂ ਕਹਾਣੀਆਂ ਸੁਣਾਉਂਦੀ ਹੈ। ਗਿਡਲਾ ਦੀ ਮਾਂ, ਮੰਜੁਲਾ ਅਤੇ ਉਸ ਦੇ ਮਾਮੇ ਸਤਿਅਮ ਅਤੇ ਕੇਰੀ ਬ੍ਰਿਟਿਸ਼ ਰਾਜ ਦੇ ਆਖਰੀ ਦਿਨਾਂ ਵਿਚ ਪੈਦਾ ਹੋਏ। ਉਨ੍ਹਾਂ ਦੀ ਪਰਵਰਿਸ਼ ਉਸ ਦੁਨੀਆ ਵਿਚ ਹੋਈ ਜਿਹੜਾ ਅਤਿ ਦੀ ਗਰੀਬੀ ਅਤੇ ਅੰਨਿਆਂ ਨਾਲ ਰੇਖਾਂਕਿਤ ਸੀ, ਪ੍ੰਤੂ ਸੰਭਾਵਨਾਵਾਂ ਨਾਲ ਵੀ ਭਰਪੂਰ ਸੀ। ਕਾਕੀਨਾੜਾ ਵਿਖੇ ਐਲਵਿਨ ਪੇੱਟਾ ਦੀਆਂ ਬਸਤੀਆਂ ਵਿਚ, ਜਿੱਥੇ ਉਹ ਰਹਿੰਦੇ ਸਨ, ਹਰੇਕ ਦੀ ਕੋਈ ਨਾ ਕੋਈ ਸਿਆਸੀ ਰੁਚੀ ਸੀ, ਰੈਲੀਆਂ, ਅੰਦੋਲਨ ਅਤੇ ਗ੍ਰਿਫਤਾਰੀਆਂ ਆਮ ਸਨ। ਸੁਤੰਤਰਤਾ ਅੰਦੋਲਨ ਨੇ ਵਿਦੇਸ਼ੀ ਸ਼ਾਸਨ, ਥੁੜਾਂ ਅਤੇ ਸਮਾਜਕ ਦਮਨ ਤੋਂ ਮੁਕਤੀ ਦੇ ਵਾਅਦੇ ਕੀਤੇ। ਪ੍ੰਤੂ ਅਛੂਤਾਂ, ਗਰੀਬ ਅਤੇ ਕਿਰਤੀ-ਕਾਮਿਆਂ ਲਈ, ਮਾਮੂਲੀ ਪਰਿਵਰਤਨ ਹੀ ਹੋਇਆ। ਸਭ ਤੋਂ ਵੱਡੇ ਸਤਿਅਮ ਨੇ ਕਮਿਊਨਿਸਟ ਪਾਰਟੀ ਵੱਲ ਨਿਸ਼ਠਾ ਮੋੜ ਲਈ। ਗਿਡਲਾ ਉਸਦੇ ਵਿਦਿਆਰਥੀ ਅਤੇ ਕਿਰਤੀ ਸੰਗਠਨ ਕਰਤਾ ਤੋਂ ਮਸ਼ਹੂਰ ਕਵੀ ਬਨਣ ਅਤੇ ਸਭ ਤੋਂ ਵਿਖਿਆਤ ਅਤੇ ਕਾਮਯਾਬ ਨਕਸਲੀ ਪਾਰਟੀ ਦੇ ਸਹਿਸੰਸਥਾਪਕ ਤਕ ਦੇ ਅਸੰਭਾਵੀ ਪਰਿਵਰਤਨ ਨੂੰ ਵਿਸਤਾਰ ਨਾਲ ਦਸਦੀ ਹੈ। ਗਿਡਲਾ ਆਪਣੀ ਮਾਂ ਦੀ ਜਾਤੀ ਅਤੇ ਔਰਤ ਦਮਨ ਨਾਲ ਜੰਗ ਨੂੰ ਵੀ ਚਿਤਰਤ ਕਰਦੀ ਹੈ। ਸਫਾ ਦਰ ਸਫਾ ਉਹ ਸਾਨੂੰ ਇਕ ਜਟਿਲ, ਇਕਮੁਠ ਪਰਿਵਾਰ ਦੇ ਧੁਰ ਅੰਦਰ ਲੈ ਜਾਂਦੀ ਹੈ ਜਿਹੜਾ ਬਿਹਤਰੀਨ ਜੀਵਨ ਅਤੇ ਵਧੇਰੇ ਨਿਆਸੰਗਤ ਸਮਾਜ ਦੀ ਸਿਰਤੋੜ ਸੰਘਰਸ਼ ਕਰਦਾ ਹੈ। ਪਿਆਰ, ਮੰਦਹਾਲੀ ਦਾ ਗਤੀਸ਼ੀਲ ਚਿੱਤਰ-ਇਹ ਪੁਸਤਕ ਇਕ ਦੁਰਲਭ ਤੋਹਫਾ ਹੈ : ਆਧੁਨਿਕ ਭਾਰਤ ਦਾ ਨਿੱਜੀ ਇਤਿਹਾਸ, ਜਿਹੜਾ ਕਿ ਜੜਾਂ ਤੋਂ ਉਪਰ ਵੱਲ ਰਚਿਆ ਗਿਆ ਹੈ।
‘‘ਭਾਰਤ ਵਿਚ ਜਾਤੀ ਆਧਾਰਤ ਵਿਤਕਰੇ ਦਾ ਜਵਲੰਤ ਲੇਖਾ’’
-ਹਿੰਦੁਸਤਾਨ ਟਾਈਮਜ਼
‘‘ਕਈ ਸਾਲਾਂ ਬਾਦ ਪੜ੍ਹੀ ਇਕ ਬਿਹਤਰੀਨ ਪੁਸਤਕ’’
-ਸਟੇਟ
‘‘ਜਾਤੀ ਅਤੇ ਸਿਸਟਮ ’ਤੇ, ਇਕ ਸਪਸ਼ਟ ਦ੍ਰਿਸ਼ਟੀਗੋਚਰ, ਦ੍ਰਿੜਤਾ ਭਰਪੂਰ ਝਾਤ ਅਤੇ ਉਨ੍ਹਾਂ ਸਿਸਟਮਾਂ ਦਾ ਖੁਲਾਸਾ ਜੋ ਹਰ ਸਿਸਟਮ ਵਿਚ ਸੰਸਥਾਤਮਕ ਭੇਦਭਾਵ ਦੀ ਸਾਜਿਸ਼ ਘੜਦਾ ਹੈ… ਇਸ ਨੂੰ ਪੜ੍ਹੋ ਅਤੇ ਹਤਾਸ਼ ਹੋਵੇ, ਪ੍ਰੰਤੂ ਤੁਸੀਂ ਇਸਨੂੰ ਲਾਜ਼ਮੀ ਤੌਰ ਤੇ ਪੜ੍ਹੋ’’
-Scroll. in
‘‘ਇਕ ਧਿਆਨ ਆਕਰਸ਼ਤ ਕਰਨ ਵਾਲਾ, ਪ੍ਰਭਾਵ ਪਾਉਣ ਵਾਲਾ ਅਤੇ ਗਿਆਨ ਵਧਾੳੂ ਬਿਰਤਾਂਤ…. ਵੱਡੇ ਨਵੇਂ ਲੇਖਕ ਦੇ ਆਗਮਨ ਦਾ ਸੂਚਕ
-ਇਕੋਨੌਮਿਸਟ
‘‘ਕਹਾਣੀਆਂ ਜਿਹੜੀਆਂ ਦੱਸਣ ਦੀਆਂ ਹਕਦਾਰ ਹਨ, ਕਹਾਣੀਆਂ ਜਿਹੜੀਆਂ ਲਿਖਣੀਆਂ ਬਣਦੀਆਂ ਹਨ-ਭਾਰਤ ਬਾਰੇ ਸਭ ਤੋਂ ਵਧੇਰੇ ਮਹੱਤਵਪੂਰਨ ਅਤੇ ਧੂਹ ਪਾਉਣ ਵਾਲੀਆਂ ਪੁਸਤਕਾਂ ਵਿੱਚੋਂ ਇਕ।
-ਫਾਈਨੈਂਸ਼ੀਅਲ ਟਾਈਮਜ਼
‘‘(ਇਕ) ਗੈਰ ਜਜ਼ਬਾਤੀ, ਬੇਹਦ ਦਿਲ ਟੁੰਬਵੀਂ ਪੁਸਤਕ’’
-ਨਿੳੂਯਾਰਕ ਟਾਈਮਜ਼
‘‘ਇਕ ਵਿਲੱਖਣ ਪਰਿਵਾਰਕ ਇਤਿਹਾਸ…. ਨਾ ਸਿਰਫ ਗ਼ੈਰ ਭਾਰਤੀਆਂ ਲਈ ਅੱਖਾਂ ਖੋਲ੍ਹਣ ਵਾਲੀ ਹੈ…. ਪ੍ਰੰਤੂ ਉਨ੍ਹਾਂ ਭਾਰਤੀਆਂ ਲਈ ਵੀ, ਜਿਨ੍ਹਾਂ ਲਈ ਅਛੂਤਾਂ ਦੀਆਂ ਜ਼ਿੰਦਗੀਆਂ ਅੱਖੋਂ ਓਹਲੇ ਹੁੰਦੀਆਂ ਹਨ।
-ਵਾਲ ਸਟਰੀਟ ਜਰਨਲ
‘‘ਇਹ ਪੁਸਤਕ ਜਾਤੀ ਪ੍ਰਥਾ ਦਾ ਜੋ ਵਿਸ਼ਲੇਸ਼ਣ ਕਰਦੀ ਹੈ, ਉਹ ਪਹਿਲਾਂ
ਕਿਸੇ ਤੋਂ ਹੀ ਹੋ ਪਾਇਆ ਹੈ।’’
-ਮਿੰਟ-ਲੌਂਜ
‘‘(ਇਕ) ਬਿਹਤਰੀਨ ਸ਼ੁਰੂਆਤ, ਗਿਡਲਾ ਦੀ ਕਿਰਤ ਸਮਕਾਲੀ ਭਾਰਤੀ ਸਾਹਿਤ ਲਈ ਇਕ ਅਨਿਵਾਰੀ ਯੋਗਦਾਨ ਹੈ।
-ਪਬਲੀਸ਼ਰਜ਼ ਵੀਕਲੀ
Reviews
There are no reviews yet.