Banjar Dharti
₹200.00
ਕਾਰਪੋਰੇਟ ਵਰਤਾਰਾ ਅੱਜ ਪੰਜਾਬ ਦੀ ਮੰਡੀ ਚ ਹੀ ਹਾਵੀ ਨਹੀਂ ਹੋਇਆ, ਸਗੋਂ ਇਸਦੇ ਰਹਿਣ-ਸਹਿਣ ਤੇ ਸੱਭਿਆਚਾਰ ਦੀ ਦਿਸ਼ਾ ਵੀ ਨਿਰਧਾਰਿਤ ਕਰ ਰਿਹਾ ਹੈ। ਖੇਤੀ ਲੱਗਭੱਗ ਪੂਰੀ ਤਰ੍ਹਾਂ ਮਸ਼ੀਨਾਂ ਤੇ ਭਈਆਂ ਆਸਰੇ ਹੋ ਗਈ ਹੈ ਅਤੇ ਕਿਰਤ ਤੋਂ ਟੁੱਟੇ ਪੰਜਾਬੀ ਨਸ਼ਿਆਂ ਤੇ ਖਪਤ ਦੇ ਮਾਇਆਜਾਲ ਚ ਹੋਰ ਤੋਂ ਹੋਰ ਗਰਸਦੇ ਜਾਦੇ ਹਨ।
ਨੌਜੁਆਨ ਪੀੜ੍ਹੀ ਸਾਹਮਣੇ ਭਵਿੱਖ ਦਾ ਇਕੋ-ਇੱਕ ਬਦਲ ਪਰਵਾਸ ਜਲੌਹ ਵਾਂਗ ਲਿਸ਼ਕਦਾ ਹੈ, ਜਿਸਦੀ ਚੁੰਧਿਆਹਟ ਚ ਉਹ ਆਪਣੀ ਬੌਧਿਕ, ਮਾਨਸਿਕ ਤੇ ਸਮਾਜਕ ਸਮਰੱਥਾ ਨੂੰ ਤਲਾਸ਼ਣ ਦੀ ਬਜਾਏ ਆਈਲਿਟਸ ਇੰਗਲਿਸ਼-ਸਪੀਕਿੰਗ ਕੋਰਸਾਂ ਦੇ ਨਾਲ-ਨਾਲ ਅਜਿਹੀਆਂ ਡਿਗਰੀਆਂ-ਡਿਪਲੋਮੇ ਕਰਨ ਦੀ ਭੇੜਚਾਲ ਵੱਲ ਧੱਕੇ ਜਾ ਰਹੇ ਹਨ, ਜਿਨ੍ਹਾਂ ਆਸਰੇ ਬਾਹਰ ਨਿਕਲਿਆ ਜਾ ਸਕੇ। ਪਰਵਾਸ ਦੇ ਇਸ ਰੁਝਾਨ ਨੇ ਮਰਯਾਦਾ, ਪਰੰਪਰਾ ਅਤੇ ਇਕੱਲਖ਼ ਤੱਕ ਨੂੰ ਵੀ ਦਾਅ ‘ਤੇ ਲਾ ਦਿੱਤਾ ਹੈ।
ਵਿਰੋਧਾਭਾਸ ਇਹ ਵੀ ਹੈ ਕਿ ਅਸੀਂ ਇਕ ਕੌਮ ਵਜੋਂ ਜਿਸ ਮੋੜ ‘ਤੇ ਆਣ ਖੜ੍ਹੇ ਹੋਏ ਹਾਂ, ਉੱਥੇ ਨਾ ਪੁਰਾਣੀਆਂ ਰਵਾਇਤਾਂ-ਪਰੰਪਰਾਵਾਂ ਬਚੀਆਂ ਹਨ ਤੇ ਨਾ ਮੰਡੀ ਵਾਲੀ ਨੈਤਿਕਤਾ ਹੀ ਉਸਰ ਸਕੀ। ਅਜੀਬ ਤਰ੍ਹਾਂ ਦੀ ਹਾਬੜ-ਭੁੱਖ, ਸਵਾਰਥ-ਪੈਸੇ ਦੀ ਦੌੜ ਵਿੱਚ ਫਰੀਦ, ਬੁੱਲ੍ਹੇ, ਨਾਨਕ ਨਾਲ ਜੁੜੀ ਪੰਜਾਬੀ ਪਛਾਣ ਬੁਰੀ ਤਰ੍ਹਾਂ ਰੁਲਦੀ ਜਾ ਰਹੀ ਹੈ।
ਇਹ ਪਾਪ ਕੀ ਜੰਝ ਕੋਈ ਕਾਬੁਲ ਤੋਂ ਲੈ ਕੇ ਨਹੀਂ ਆਇਆ, ਸਗੋਂ ਇਸ ਦੇ ਸੁਤਰਧਾਰ ਬਹੁ-ਕੌਮੀ ਕਾਰਪੋਰੇਸ਼ਨ ਹਨ, ਜਿਨ੍ਹਾਂ ਦੇ ਜਲੌਅ ਚ ਇੰਨੀ ਚੁੰਧਿਆਹਟ ਹੈ ਕਿ ਉਹ ਆਪਣੇ ਅਸਲੇ ਨੂੰ ਵੇਖਣ ਹੀ ਨਹੀਂ ਦਿੰਦੀਆਂ। ਇਹ ਨਾਵਲ ਇਸ ਚੁੰਧਿਆਹਟ ਅਤੇ ਹਾਬੜ ਨੂੰ ਪਛਾਣਨ ਦਾ ਇੱਕ ਯਤਨ ਹੈ।
Reviews
There are no reviews yet.