Civil Lines
₹300.00
“ਸਿਵਲ ਲਾਈਨਜ਼” ਇੱਕ ਅਜਿਹਾ ਨਾਵਲ ਹੈ ਜੋ ਸ਼ਹਿਰੀ ਉਚ-ਮੱਧ ਵਰਗ ਦੀ ਜ਼ਿੰਦਗੀ, ਉਸ ਦੀ ਸੋਚ, ਰਵੱਈਏ ਅਤੇ ਸਮੱਸਿਆਵਾਂ ਨੂੰ ਦਰਸਾਉਂਦਾ ਹੈ। ਲੇਖਕ ਨੇ ਇਸ ਵਰਗ ਦੀ ਨਕਲੀ, ਖੋਕਲੀ, ਦਿਖਾਵਟੀ ਤੇ ਤੋਟੀਆਂ ਨਾਲ ਭਰੀ ਜ਼ਿੰਦਗੀ ਦੀ ਸਚਾਈ ਪਾਠਕਾਂ ਸਾਹਮਣੇ ਰਖੀ ਹੈ।
ਇਸ ਨਾਵਲ ਵਿਚ ਦਿਖਾਇਆ ਗਿਆ ਹੈ ਕਿ ਇਹ ਲੋਕ ਪਿਆਰ-ਮੁਹੱਬਤ ਦੀ ਗੱਲ ਤਾਂ ਕਰਦੇ ਹਨ, ਪਰ ਅਸਲ ਵਿਚ ਧੋਖਾ, ਲਾਰੇ, ਠੱਗੀ ਅਤੇ ਬੇਵਫਾਈ ਕਰਦੇ ਹਨ। ਇਹਨਾਂ ਦੀ ਜ਼ਿੰਦਗੀ ਹੌਲੀ-ਹੌਲੀ ਆਰਥਿਕ ਅਤੇ ਆਤਮਕ ਤੌਰ ‘ਤੇ ਡਿੱਗਦੀ ਜਾਂਦੀ ਹੈ। ਜਦੋਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਇਹ ਲੋਕ ਹੌਂਸਲੇ ਨਾਲ ਸਾਹਮਣਾ ਕਰਨ ਦੀ ਥਾਂ ਰੋਣ ਲੱਗ ਪੈਂਦੇ ਹਨ ਜਾਂ ਨਿਰਾਸ਼ ਹੋ ਜਾਂਦੇ ਹਨ।
ਲੇਖਕ ਦੱਸਦਾ ਹੈ ਕਿ ਇਹ ਵਰਗ ਆਪਣੀ ਕਮੀਆਂ ਨਾਲ ਭਰਪੂਰ ਹੈ, ਪਰ ਉਹ ਮੰਨਦਾ ਹੈ ਕਿ ਜੇ ਇਹ ਉਚ-ਮੱਧ ਵਰਗ ਮੱਧ ਵਰਗ ਨਾਲ ਮਿਲ ਕੇ ਚਲੇ, ਤਾਂ ਕਈ ਚੰਗੀਆਂ ਤਬਦੀਲੀਆਂ ਆ ਸਕਦੀਆਂ ਹਨ।
ਪਰ ਮੈਂ ਇਸ ਨਾਵਲ ਵਿਚ ਪਿਆਰ ਦੀ ਗੰਦੀ ਦਲਦਲ ਵਿਚ ਖੁੱਭੀ ਤੇ ਆਰਥਿਕ ਲਿਹਾਜ ਨਾਲ ਵੀ ਕੜਾਕੜ ਟੁੱਟਦੀ ਜਾ ਰਹੀ ਉਚ-ਮੱਧ ਜਮਾਤ ਦਾ ਕਲਿਆਣ ਕੇਵਲ ਮੱਧ ਸ਼ੇ੍ਰਣੀ ਨਾਲ ਹੀ ਮਿਲ ਕੇ ਤੁਰਨ ਵਿਚ ਹੈ, ਦੱਸਣ ਦੀ ਕੋਸ਼ਿਸ਼ ਕੀਤੀ ਹੈ। ਮਨਚਲੇ ਪਾਤਰਾਂ, ਮਾਹੌਲ ਦੀ ਬੇਰਸ ਬੋਲੀ, ਨੀਵੇਂ ਇਖਲਾਕ ਤੇ ਚੰਚਲ ਸੁਭਾਵਾਂ ਨੂੰ ਨੇੜੇ ਹੋ ਕੇ ਚਿਤਰਨ ਦਾ ਯਤਨ ਕੀਤਾ ਹੈ। ਕਿਵੇਂ ਇਹ ਲੋਕ ਇਕ ਦੂਜੇ ਨਾਲ ਦੋਸਤੀਆਂ ਤੇ ਪਿਆਰ ਪਾਉਂਦੇ ਹਨ, ਫਿਰ ਆਪਣੇ ਪਿਆਰਿਆਂ ਨਾਲ ਠੱਗੀਆਂ, ਲਾਰੇ, ਧੋਖੇ ਤੇ ਬੇਵਫਾਈ ਕਰਦੇ ਹਨ। ਇਹ ਤਬਕਾ ਹਾਲਾਤ ਦੀਆਂ ਤਲਖੀਆਂ, ਜਿਹੜੀਆਂ ਅਵੱਸ਼ ਵਾਪਰੀਆਂ ਹੁੰਦੀਆਂ ਹਨ, ਤੋਂ ਘਬਰਾ ਕੇ ਧਾਰੋ-ਧਾਰ ਰੋਂਦਾ ਹੈ, ਖੁਦਕਸ਼ੀ ਵੱਲ ਦੌੜਦਾ ਹੈ, ਏਥੋਂ ਤਕ ਕਿ ਆਪਣੇ ਨਿੱਜਤਵ ਨੂੰ ਵੀ ਨਫ਼ਰਤ ਕਰਨ ਲੱਗ ਪੈਂਦਾ ਹੈ। ਤੇ ਇਸ ਦੇ ਪਾਤਰ ਏਨੇ ਜਜ਼ਬਾਤੀ ਕਿ ਕਿਸੇ ਖ਼ੁਦੀ ਦੀ ਮਮੂੁਲੀ ਲਹਿਰ ਵਿਚ ਬਾਵਰੇ ਹੋ ਹੋ ਜਾਂਦੇ ਹਨ। ਸਮਾਜੀ ਜੱਦੋ-ਜਹਿਦ ਵਿਚ ਇਹ ਲੋਕ ਕਿਰਤੀ ਨਾ ਹੋਣ ਕਰਕੇ ਵਿਸ਼ਵਾਸ ਤੇ ਭਰੋਸੇ ਦੀ ਥਾਂ ਨਹੀਂ ਪੂਰਦੇ।
Reviews
There are no reviews yet.