Gandhle Paani
₹250.00
ਅੱਜ ਦੇ ਸਮੇਂ ਵਿਚ ਦੇਹ-ਵਪਾਰ ਦੇ ਧੰਦੇ ਨੂੰ ਕਲੰਕ ਨਹੀਂ ਸਮਝਿਆ ਜਾਂਦਾ ਜਾਂ ਸਮਝਿਆ ਜਾ ਰਿਹਾ। ਹੁਣ ਮੌਰਲ ਵੈਲਯੂਜ਼ ਜਾਂ ਕਦਰਾਂ ਕੀਮਤਾਂ ਲਈ ਕੋਈ ਥਾਂ ਨਹੀਂ ਹੈ। ਦੇਹ ਵਪਾਰ ਵੀ ਦੂਸਰੇ ਧੰਦਿਆਂ ਵਾਂਗ ਇਕ ਧੰਦਾ ਹੀ ਬਣ ਗਿਆ ਹੈ ਜਾਂ ਬਣਦਾ ਜਾ ਰਿਹਾ ਹੈ। ਬੇਜ਼ਮੀਨੇ, ਦਿਹਾੜੀਦਾਰ, ਬੇਰੁਜ਼ਗਾਰ ਪਰਿਵਾਰਾਂ ਲਈ, ਮੁੱਲ ਵਿਧਾਨ, ਅਣਖ, ਗੌਰਵ, ਇੱਜ਼ਤ ਜਾਂ ਕਦਰ ਵਿਧਾਨ ਵਰਗੀਆਂ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ। ਪੇਟ ਦੀ ਭੁੱਖ ਅੱਗੇ ਇਹ ਸਭ ਗੱਲਾਂ ਥੋਥੀਆਂ ਹਨ, ਬੇਮਤਲਬ ਹਨ, ਸਿਰਫ਼ ਅਮੀਰਾਂ ਦੀ ਸ਼ੋਸ਼ੇਬਾਜ਼ੀ ਹੈ। ਖਾਲੀ ਪੇਟ, ਭੁੱਖ ਨਾਲ ਵਿਲਕਦੇ ਬੱਚਿਆਂ ਲਈ ਸਭ ਤੋਂ ਮਹੱਤਵਪੂਰਣ ਤੇ ਅਹਿਮ ਹੈ, ਰੋਟੀ ਦਾ ਜੁਗਾੜ। ਜੋ ਮੌਜੂਦਾ ਪ੍ਰਬੰਧ ਦੇ ਨਹੀਂ ਸਕਦਾ। ਇਸ ਤਰ੍ਹਾਂ ਦੇ ਹਾਲਤਾਂ ਵਿਚ ਘਿਰੇ ਲੋਕਾਂ ਲਈ ਜਦ ਸਾਰੇ ਰਸਤੇ ਹੀ ਬੰਦ ਹਨ ਤਾਂ ਇਕੋ ਇਕ ਰਸਤਾ ਬਚਦਾ ਹੈ, ਆਪਣੇ-ਆਪ ਨੂੰ ਦਾਅ ’ਤੇ ਲਾਉਣਾ, ਆਪਣੇ ਆਪ ਨੂੰ ਵੇਚਣਾ ਜਾਂ ਆਪਣੀ ਦੇਹ ਨੂੰ ਪੇਟ ਦੀ ਭੁੱਖ ਮਿਟਾਉਣ ਲਈ ਵਰਤਣਾ। ਸਧਾਰਨ ਅੱਖ ਨਾਲ ਵੇਖਿਆਂ, ਇਹ ਸਭ ਤੋਂ ਸੌਖਾ ਰਾਹ ਜਾਪਦਾ ਹੈ। ਪਰ ਇਸਦੇ ਨਤੀਜੇ ਬੜੇ ਭਿਅੰਕਰ ਹਨ। ਬੜੇ ਹੀ ਖ਼ਤਰਨਾਕ ਹਨ। ਵਿਡੰਬਨਾ ਹੈ, ਪੰਜਾਬ ਦੀਆਂ ਧੀਆਂ, ਔਰਤਾਂ ਇਸ ਰਾਹ ’ਤੇ ਚੱਲਣ ਲਈ ਮਜਬੂਰ ਹਨ ਤੇ ਇਹਨਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਅੱਡੇ ਸਥਾਪਿਤ ਹੋ ਰਹੇ ਹਨ ਤੇ ਇਹਨਾਂ ਅੱਡਿਆਂ ਵਿਚ ਇਕ ਦੂਸਰੇ ਤੋਂ ਅੱਗੇ ਨਿਕਲਣ ਲਈ ਆਪਸ ਵਿਚ ਮੁਕਾਬਲੇ ਦੀ ਦੌੜ ਲੱਗੀ ਹੋਈ ਹੈ।
Reviews
There are no reviews yet.