Ghorian Wale Sardar
₹495.00
ਘੋੜਿਆ ਵਾਲੇ ਸਰਦਾਰ ਪੁਸਤਕ ਪਸ਼ੂ ਪ੍ਰੇਮੀਆਂ ਲਈ, ਖ਼ਾਸਕਰ ਘੋੜਿਆਂ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ, ਇੱਕ ਕੀਮਤੀ ਤੋਹਫ਼ਾ ਹੈ।ਇਸ ਵਿੱਚ ਘੋੜੀਆਂ ਦੇ ਖ਼ਾਨਦਾਨੀ ਸ਼ੌਕੀਨ ਜਤਿੰਦਰ ਸਿੰਘ ਬਾਕਰਪੁਰ ਦਾ ਜ਼ਿਕਰ ਹੈ ਜੋ ਆਪਣੀ ਵਿਰਾਸਤੀ ਰੁਚੀ ਨੂੰ ਅੱਜ ਵੀ ਜਿੰਦਾ ਰੱਖਦਾ ਹੈ। ਘੋੜਿਆਂ ਦੇ ਦੀਵਾਨਾ ਮੰਨੂ ਸ਼ਰਮਾ ਦੀ ਦਿਲਚਸਪੀ ਅਤੇ ਉਸ ਦੀ ਘੋੜਸਵਾਰੀ ਪ੍ਰਤੀ ਲਗਨ ਦਰਸਾਈ ਗਈ ਹੈ। ਮਾਰਵਾੜੀ ਘੋੜਿਆਂ ਦੇ ਸ਼ੌਕੀਨ ਤੇਜਿੰਦਰ ਸਿੰਘ ਬਿੱਲੂ ਕਲਾਰਾਂ ਦਾ ਉਲੇਖ ਵੀ ਹੈ ਜੋ ਇਸ ਖ਼ਾਸ ਨਸਲ ਦੇ ਘੋੜਿਆਂ ਦੀ ਸੰਭਾਲ ਤੇ ਪ੍ਰਚਾਰ ਲਈ ਮਸ਼ਹੂਰ ਹਨ। ਚੈਂਪੀਅਨ ਘੋੜੀ ਮੋਹਿਨੀ ਦੇ ਮਾਲਕ ਸੁਖਵਿੰਦਰ ਸਿੰਘ ਸਿੱਧੂ ਦੀ ਸ਼ਖਸੀਅਤ ਅਤੇ ਉਸ ਦੇ ਸ਼ੌਂਕ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ। ਧਰੂਵ ਸਿੰਘ ਕੌਰ ਨੂੰ ਘੋੜਸਵਾਰੀ ਵਿੱਚ ਪੌਪੁਲਰ ਕਿੰਗ ਵਜੋਂ ਜਾਣਿਆ ਜਾਂਦਾ ਹੈ ਜਿਸ ਦੀ ਕਹਾਣੀ ਵੀ ਪਾਠਕਾਂ ਲਈ ਦਿਲਚਸਪ ਹੈ। ਇਸ ਵਿੱਚ ਮਾਰਵਾੜੀ ਘੋੜਿਆਂ ਦੀ ਵਿਸਥਾਰਿਤ ਜਾਣਕਾਰੀ ਵੀ ਸ਼ਾਮਲ ਹੈ ਜਿਸ ਨੂੰ ਐਨਸਾਈਕਲੋਪੀਡੀਆ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਹਿੱਸਾ ਕੁਵਰ ਗਜੇਂਦਰਪਾਲ ਸਿੰਘ ਪੋਸਾਨਾ ਨਾਲ ਜੋੜਿਆ ਗਿਆ ਹੈ, ਜੋ ਮਾਰਵਾੜੀ ਘੋੜਿਆਂ ਦੇ ਜਾਣਕਾਰ, ਸੰਭਾਲੂ ਅਤੇ ਪ੍ਰਚਾਰਕ ਵਜੋਂ ਮਸ਼ਹੂਰ ਹਨ। ਉਨ੍ਹਾਂ ਦੇ ਤਜਰਬੇ ਅਤੇ ਗਿਆਨ ਰਾਹੀਂ ਪਾਠਕਾਂ ਨੂੰ ਮਾਰਵਾੜੀ ਘੋੜਿਆਂ ਦੀ ਦੁਨੀਆ ਬਾਰੇ ਡੂੰਘੀ ਸਮਝ ਮਿਲਦੀ ਹੈ।
Reviews
There are no reviews yet.