Guru Ghar De Brahman Sikh Shaheed
₹495.00
ਸਿੱਖ ਤਵਾਰੀਖ਼ ਦੀਆਂ ਅਣਗੌਲੀਆਂ ਟੁਕੜੀਆਂ ਤੇ ਪੰਜਾਬ ਦੀ ਰਹਿਤਲ ਦੇ ਆਤਸ਼ੀ ਰੰਗਾਂ ਨੂੰ ਭਵਿੱਖ ਲਈ ਇਕੱਤਰ ਕਰਨ ਲਈ ਗੱਜਣਵਾਲਾ ਸੁਖਮਿੰਦਰ ਸਿੰਘ ਨੇ ਬਗਲੀ ਚਿਰੋਕਣੀ ਮੋਢੇ `ਤੇ ਪਾਈ ਹੋਈ ਹੈ।ਅਜਿਹਾ ਕਰਦਿਆਂ ਹੁਣ ਉਸ ਦਾ ਚੋਗਾ ਜੁਗਨੂੰਆਂ ਨਾਲ ਅਤੇ ਅੱਖਰਾਂ ਨਾਲ ਭਰ ਗਿਆ ਹੈ।ਇਸੇ ਲਈ ਸਿੱਖ ਇਤਿਹਾਸ ਦੀਆਂ ਪੁਰਾਤਨ ਪੋਥੀਆਂ ਵਾਚਦਿਆਂ ਉਸ ਦੀ ਤਾਰ `ਤੇ ਤੁਰਨ ਵਾਲੀ ਪ੍ਰਬੀਨਤਾ ਸਹਿਜ ਭਾ ਉਸ ਦੀਆਂ ਲਿਖਤਾਂ ਦਾ ਰਾਹ ਰੌਸ਼ਨ ਕਰਦੀ ਜਾਂਦੀ ਹੈ।ਗੱਜਣਵਾਲਾ ਦੀ ਕਲਮ ਦੀ ਵਿਸ਼ੇਸ਼ਤਾ ਇਹ ਵੀ ਹੈ ਜੋ ਬਿਰਤਾਂਤ, ਗਲਪ ਤੇ ਖੋਜ ਕਾਰਜ ਨੂੰ ਇਕ ਦੂਜੇ ਨਾਲ ਰਲਗੱਡ ਨਹੀਂ ਹੋਣ ਦਿੰਦੀ।ਸਗੋਂ ਨਿਖਰੇ ਰੂਪ ਵਿਚ ਪੇਸ਼ ਕਰਦੀ ਹੈ।ਸਿੱਖ ਤਵਾਰੀਖ਼ ਬਾਰੇ ਗੱਜਣਵਾਲਾ ਦੀਆਂ ਪੁਸਤਕਾਂ ਘਿਓ ਦੇ ਦੀਵੇ ਜਗਾਉਣ ਵਾਂਗ ਹਨ।ਜਿਨ੍ਹਾਂ ਵਿਚ ਖੋਜ ਦੀ ਲੋਅ ਵੀ ਹੈ ਤੇ ਗਿਆਨ ਦੀ ਗੂੜ੍ਹਤਾ ਵੀ।
-ਸਿੱਧੂ ਦਮਦਮੀ
ਹਾਲਾਂਕਿ ਗੱਜਣਵਾਲਾ ਸੁਖਮਿੰਦਰ ਸਿੰਘ ਖ਼ੁਦ ਨੂੰ ਇਤਿਹਾਸਕਾਰ ਹੋਣ ਦਾ ਦਾਅਵਾ ਨਹੀਂ ਕਰਦਾ ਪਰ ਸੁਹਿਰਦ ਖੋਜਕਾਰ ਹੋਣ ਦੇ ਨਾਤੇ ਅਤੇ ਉਸ ਨੂੰ ਤਾਰੀਖ਼ ਦੇ ਮਹੱਤਵ ਦੀ ਸਮਝ ਹੋਣ ਦੇ ਸਦਕਾ ਹੱਥਲੀ ਪੁਸਤਕ ਦੀ ਤਾਰੀਖ਼ੀ ਸਮੱਗਰੀ, ਉਸ ਦੀ ਪਹਿਲੀ ਪੁਸਤਕ “ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ” ਵਾਂਗ ਹਮਸਾਇਆਂ ਨਾਲ ਸਾਂਝ ਦੀਆਂ ਕੜੀਆਂ ਜੋੜਨ ਦਾ ਸ਼ਲਾਘਾਯੋਗ ਯਤਨ ਹੈ। ਇਹ ਪੁਸਤਕ ਸਾਡੇ ਬੋਲਚਾਲ ਦੇ ਵਰਤਾਰੇ ਅਤੇ ਹਮਸਾਇਆਂ ਨਾਲ ਸੰਵਾਦ ਵਿਚ ਸਹਿਜ ਪੈਦਾ ਕਰਨ ਵਾਲੀ ਹੈ।ਇਸ ਦਾ ਸਵਾਗਤ ਕਰਨਾ ਬਣਦਾ ਹੈ।
-ਪਿੰ. ਅਮਰਜੀਤ ਸਿੰਘ ਪਰਾਗ
Reviews
There are no reviews yet.