Hor Bhi Uthasi Mard Ka Chela
₹300.00
ਬੂਟਾ ਸਿੰਘ ਸ਼ਾਦ ਦੇ ਨਾਵਲਾਂ ਵਿਚ ਪੰਜਾਬੀ ਭਾਸ਼ਾ ਦੀ ਸ਼ਕਤੀ ਤੇ ਸੁੰਦਰਤਾ ਆਪਣੀ ਉੱਤਮ ਸਿਖਰ ਉੱਪਰ ਹੈ। ਨਾ ਕਹਾਣੀ ਦੀ ਘਾਟ ਮਹਿਸੂਸ ਹੁੰਦੀ ਹੈ। ਪੰਜਾਬੀ ਬੋਲੀ ਦਾ ਸੂਰਜ ਪਾਠਕ ਉੱਪਰ ਆਪਣਾ ਜਾਦੂ ਬਖੇਰਦਾ ਜਾਂਦਾ ਹੈ। ਨਾਨਕ ਸਿੰਘ ਦੇ ਲੋਕ ਪਿਆਰਾ ਹੋਣ ਦਾ ਰਾਜ ਉਸਦੀ ਸਰਲ ਬੋਲੀ ਵਿਚ ਸੀ। ਬੂਟਾ ਸਿੰਘ ਦੀ ਬੋਲੀ ਦਾ ਸੂਰਜ ਪਾਠਕ ਉੱਪਰ ਆਪਣਾ ਜਾਦੂ ਬਖੇਰਦਾ ਜਾਂਦਾ ਹੈ। ਬੂਟਾ ਸਿੰਘ ਦੀ ਬੋਲੀ ਸਰਲ ਹੀ ਨਹੀਂ ਸੁਰਮਈ ਵੀ ਜਾਪਦੀ ਹੈ। ਉਸ ਵਿਚ ਇੱਕ ਗੁਣ ਹੋਰ ਹੈ ਉਹ ਸਹਿਜ ਹੈ। ਸਹਿਜ ਤੋਂ ਮੇਰਾ ਭਾਵ ਇਹ ਹੈ ਕਿ ਕਿਤੇ ਵੀ ਵੱਖਰੀ ਸ਼ੈਲੀ ਦਾ ਝਲਕਾਰਾ ਦੇਣ ਲਈ ਜਤਨ ਨਹੀਂ ਕਰਦਾ। ਪਾਠਕ ਉਸਨੂੰ ਪੜ੍ਹਦਿਆਂ ਇਉ ਮਹਿਸੂਸ ਕਰਦਾ ਹੈ ਜਿਵੇਂ ਕਿਸੇ ਪਾਸ ਬੈਠੇ ਪੰਜਾਬੀ ਦੇ ਬੋਲ ਸੁਣ ਰਿਹਾ ਹੈ। ਪਾਠਕ ਸਰੋਤ ਵਾਂਗ ਸਹਿਜ ਮਹਿਸੂਸ ਕਰਦਾ ਹੈ। ਇਹ ਗੁਣ ਹੁਣ ਬਹੁਤ ਦੁਰਲੱਭ ਹੁੰਦਾ ਜਾ ਰਿਹਾ ਹੈ। ਉੱਚੀ ਸਿੱਖਿਆ ਪ੍ਰਾਪਤ ਪੰਜਾਬੀ ਐਸੀ ਭਾਸ਼ਾ ਵਰਤਦੇ ਹਨ ਕਿ ਕਦੀ ਕਦੀ ਸ਼ਬਦਕੋਸ਼ ਵੇਖਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਲੇਖਕ ਨੂੰ ਲਿਖਣ ਲਈ ਪਾਠਕ ਦੀ ਪੱਧਰ ਤੱਕ ਉਤਰਨਾ ਚਾਹੀਦੈ, ਪਰ ਸਾਡਾ ਲੇਖਕ ਪਾਠਕ ਤੋਂ ਆਸ ਰੱਖਦਾ ਹੈ ਕਿ ਉਹ ਲੇਖਕ ਦੀ ਪੱਧਰ ਤੱਕ ਪਹੁੰਚੇ ਤੇ ਉਸੇ ਦੇ ਉੱਤਮ ਅਤੇ ਉਚੇਰੇ ਵਿਚਾਰ ਗ੍ਰਹਿਣ ਕਰੇ।
Reviews
There are no reviews yet.