Ikkiwin Sadi
₹250.00
ਪਤਨੀ ਨੂੰ ਕਿਹਾ : ਚੰਗਾ ਹੱਸਦੇ ਵੱਸਦੇ ਰਹੋ। ਮੇਰੇ ਪਿੱਛੇ ਨਾ ਆਵੇ ਕੋਈ ‘ਨਾ ਹੀ ਭਾਲਿਓ ਮੈਨੂੰ।’ ਮੈਂ ਤੁਰ ਪਿਆ। ਰਾਹ ਉਹੀ ਸੀ। ਮੇਰੇ ਪੁੱਤ ਦੇ ਖੇਤਾਂ ਕੋਲੋਂ ਦੀ ਲੰਘਦਾ। ਹੁਣ ਇਹ ਖ਼ੇਤ ਮੇਰੇ ਨਹੀਂ ਸਨ। ਮੈਂ, ਜਿਵੇਂ ਬਾਬੇ ਦੇ ਨਾਲ ਰਲਣ ਲਈ ਪਿੱਛੇ ਪਿੱਛੇ ਦੌੜਿਆ ਜਾ ਰਿਹਾ ਹੋਵਾਂ।
ਮੈਨੂੰ ਪਤਾ ਸੀ, ਪਤਨੀ ਅਜੇ ਵੀ ਦਰਾਂ ਵਿੱਚ ਖੜ੍ਹੀ ਹੋਵੇਗੀ, ਜਿੰਨਾ ਚਿਰ ਮੈਂ ਦਿਸਣੋਂ ਨਹੀਂ ਹਟ ਜਾਂਦਾ। ਫਿਰ ਅੰਦਰ ਜਾ ਕੇ ਰੋਣ ਦਾ ਰੋਕਿਆ ਹੜ੍ਹ ਵਹਿ ਤੁਰੇਗਾ। ਮੁੰਡਾ ਆ ਕੇ ਪੁੱਛੇਗਾ-‘‘ਬੁੜ੍ਹਾ ਦਫ਼ਾ ਹੋ ਗਿਆ?’’ ਮੈਂ ਗੁੱਸੇ ਨਾਲ ਭਰਿਆ ਹੋਇਆ ਸੀ। ਜਿਉਦੇ ਜੀ ਹੁਣ ਕਦੇ ਇਹਨਾਂ ਦੇ ਮੱਥੇ ਨਹੀਂ ਲੱਗਾਂਗਾ।…. ਇਕ ਬੱਚਾ ਜਿਸਨੂੰ ਅਸੀਂ ਬਚਪਨ ਵਿੱਚ ਆਪਣੇ ਮੋਢਿਆਂ ’ਤੇ ਚੁੱਕਦੇ ਹਾਂ। ਉਸਦੀ ਹਰ ਖ਼ੁਸ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਜਵਾਨ ਹੁੰਦਿਆਂ ਹੀ ਕਿਵੇਂ ਉਹ ਤੁਹਾਡਾ ਅਚਾਨਕ ਦੁਸ਼ਮਣ ਬਣ ਜਾਂਦਾ ਹੈ? ਮੈਨੂੰ ਸਮਝ ਨਹੀਂ ਸੀ ਆ ਰਹੀ। ਬੱਚਿਆਂ ਲਈ ਅਸੀਂ ਕਿੰਨੇ ਸੁਪਨੇ ਦੇਖਦੇ ਹਾਂ। ਉਹਨਾਂ ਲਈ ਕਲਪਨਾ ਦੇ ਮਹਿਲ ਉਸਾਰਦੇ ਹਾਂ। ਬੱਚੇ ਵੀ ਮਾਪਿਆਂ ਦੀ ਹਾਜ਼ਰੀ ਵਿਚ ਕਿੰਨੇ ਸੁਰੱਖਿਅਤ ਸਮਝਦੇ ਹਨ। ਪਰ ਜੁਆਨ ਹੁੰਦਿਆਂ ਹੁੰਦਿਆਂ ਪਤਾ ਨਹੀਂ ਉਹਨਾਂ ਅੰਦਰ ਕਿਹੜਾ ਰਾਖਸ਼ ਆ ਵੜਦਾ ਹੈ, ਬੱਚੇ ਦੇ ਰੇਤ ਦੇ ਘਰ ਦੀ ਤਰ੍ਹਾਂ, ਉਹ ਲੱਤ ਮਾਰ ਕੇ ਸਭ ਕੁਝ ਤਹਿਸ ਨਹਿਸ ਕਰ ਦਿੰਦੇ ਹਨ।
Reviews
There are no reviews yet.