Kala Kabutar
₹200.00
ਇਸ ਕਿਤਾਬ ਦੀਆਂ ਕਹਾਣੀਆਂ ਸਮਾਜ ਅਤੇ ਉਸ ਦੀਆਂ ਬਣਾਵਟੀ ਸੰਸਥਾਵਾਂ ਨਾਲ ਟਕਰਾਉਂਦੀਆਂ ਹਨ। ਚੰਦਨ (ਕਾਲਾ ਕਬੂਤਰ) ਅਤੇ ਸੰਤ ਕਿਰਪਾ ਸਿੰਘ (ਬਾਲਮਿਕ ਦਾ ਟਿੱਲਾ) ਵਰਗੇ ਪਾਤਰ ਪੁਲਿਸ ਅਤੇ ਰਾਜ ਸੱਤਾ ਦੇ ਡਰ ਕਾਰਨ ਜੰਗਲਾਂ ਅਤੇ ਬਿਆਬਾਨਾਂ ਵਿਚ ਭਟਕਣ ਲਈ ਮਜਬੂਰ ਹਨ। ਉਹ ਆਪਣੀ ਧਾਰਮਿਕ ਪਛਾਣ ਕਰਕੇ ਸਦਾ ਖਤਰੇ ਹੇਠ ਜੀਵਨ ਬਿਤਾਉਂਦੇ ਹਨ।
ਕੁਝ ਕਹਾਣੀਆਂ ਵਿੱਚ ਨਾਇਕ ਆਪਣੀ ਅਸਲੀ ਹਸਤੀ ਨੂੰ ਲੁਕਾਉਂਦਾ ਹੈ—ਜਿਵੇਂ ਬਲਦੇਵ ਜਾਂ ਉਹ ਮਨੁੱਖ ਜਿਸਨੂੰ ਆਪਣੀ ਯਹੂਦੀ ਪਛਾਣ ਕਾਰਨ ਲੰਬੀ ਜਲਾਵਤਨੀ ਸਹਿਣੀ ਪੈਂਦੀ ਹੈ। ਇਹ ਪਾਤਰ ਮਨੁੱਖੀ ਦਰਦ, ਇਕੱਲੇਪਣ ਅਤੇ ਬੇਮੁਲਕੀ ਦਾ ਪ੍ਰਤੀਕ ਬਣ ਜਾਂਦੇ ਹਨ।
ਇਨ੍ਹਾਂ ਕਹਾਣੀਆਂ ਦਾ ਕੇਂਦਰ ਇਹ ਵਿਚਾਰ ਹੈ ਕਿ ਸਰਕਾਰ, ਪੁਲਿਸ, ਨਿਆਂ ਪ੍ਰਣਾਲੀ, ਧਰਮ, ਨੈਤਿਕਤਾ, ਵਿਆਹ ਪ੍ਰਥਾ ਅਤੇ ਪਰਿਵਾਰ ਵਰਗੀਆਂ ਸੰਸਥਾਵਾਂ, ਜਿਹੜੀਆਂ ਮਨੁੱਖੀ ਜੀਵਨ ਨੂੰ ਸੁਰੱਖਿਆ ਅਤੇ ਮਾਇਨੇ ਦੇਣ ਲਈ ਬਣਾਈਆਂ ਗਈਆਂ ਸਨ, ਅਸਲ ਵਿੱਚ ਅਕਸਰ ਬੇਮਾਇਨੇ ਅਤੇ ਨਿਰਥਕ ਸਾਬਤ ਹੋਦੀਆਂ ਹਨ।
‘ਕਾਲਾ ਕਬੂਤਰ’ ਮਨੁੱਖੀ ਆਜ਼ਾਦੀ, ਧਾਰਮਿਕ ਪਛਾਣ ਅਤੇ ਰਾਜ–ਸਮਾਜਕ ਜ਼ਬਰ ਦੇ ਖਿਲਾਫ਼ ਇਕ ਤਿੱਖੀ ਅਵਾਜ਼ ਵਜੋਂ ਸਾਹਮਣੇ ਆਉਂਦਾ ਹੈ।
Reviews
There are no reviews yet.