Kali Nadi Da Sek
₹200.00
ਦਸ ਪੂਰੀਆਂ ਤੇ ਇਕ ਅਧੂਰੀ ਕਹਾਣੀ ਵਾਲਾ ਸੰਗ੍ਰਹਿ ‘ਕਾਲੀ ਨਦੀ ਦਾ ਸੇਕ’ ਰਘੁਬੀਰ ਢੰਡ ਦੇ ਦੇਹਾਂਤ ਮਗਰੋਂ 1991 ਵਿੱਚ ਪਹਿਲੀ ਵਾਰ ਛਪਿਆ ਸੀ। ਇਸ ਕਹਾਣੀ ਸੰਗ੍ਰਹਿ ਦਾ ਨਾਮ ਵੀ ਵੰਡ ਦੇ ਪਹਿਲੇ ਸੰਗ੍ਰਹਿ ਵਾਂਗ ਇਸ ਵਿੱਚਲੀ ਇਕ ਕਹਾਣੀ ਕਾਲੀ ਨਦੀ ਦਾ ਸੇਕ ਦੇ ਆਧਾਰ ਤੇ ਰੱਖਿਆ ਗਿਆ। ਉਮਰ ਦੇ ਆਖਰੀ ਪੜਾਅ ’ਤੇ ਲਿਖੀਆਂ ਕਹਾਣੀਆਂ ਵੀ ਆਪਣੇ-ਆਪਣੇ ਵਿਸ਼ੇ, ਬਿਰਤਾਂਤ ਤੇ ਕਲਾ-ਕੌਸ਼ਲਤਾ ਪੱਖੋਂ ਉਸਦੀਆਂ ਪਹਿਲੀਆਂ ਕਹਾਣੀਆਂ ਜਿੰਨੀਆਂ ਹੀ ਪ੍ਰਬਲ ਹਨ, ਜੋ ਮਨੁੱਖੀ ਸਮਾਜ ਵਿੱਚ ਜਮਾਤੀ ਵਖੇਵੇਂ, ਮਜ਼ਹਬੀ ਨਫਰਤ, ਸਾੜੇ, ਈਰਖਾ, ਬੇਵਫਾਈ ਤੇ ਬੇਇਮਾਨੀ ਦੀ ਵਹਿੰਦੀ ਕਾਲੀ ਨਦੀ ਦੇ ਸੈਕ ਨਾਲ ਲੁੱਟੇ ਜਾ ਰਹੇ ਮਨੁੱਖਾਂ ਤੇ ਤਹਿਸ ਨਹਿਸ ਹੁੰਦੇ ਸਮਾਜਕ ਮੁੱਲ ਵਿਧਾਨ ਦੀ ਬਾਤ ਪਾਉਂਦੀਆਂ ਹਨ ਤੇ ਇਨ੍ਹਾਂ ਕਹਾਣੀਆਂ ਦੇ ਪਾਤਰ ਇਸ ‘ਕਾਲੀ ਨਦੀ ਦੇ ਸੇਕ’ ਤੋਂ ਦੂਰ ਜਾਣ ਤੇ ਆਪਣੀ ਮਨੁੱਖੀ ਹਸਤੀ ਨੂੰ ਬਚਾ ਕੇ ਰੱਖਣ ਲਈ ਲਗਾਤਾਰ ਯਤਨਸ਼ੀਲ ਹਨ।
Book informations
ISBN 13
9789395286633
Year
2023
Number of pages
137
Edition
2023
Binding
Paperback
Language
Punjabi
Reviews
There are no reviews yet.