Kaya Kalp
₹150.00
ਕਾਇਆ ਕਲਪ ਕਹਾਣੀ ਸੰਗ੍ਰਹਿ ਰਘੁਬੀਰ ਢੰਡ ਦੀ ਕਹਾਣੀ-ਕਲਾ ਤੇ ਗਲਪ ਚੇਤਨਾ ਦੇ ਵਿਕਾਸ ਦਾ ਸੂਚਕ ਹੈ। ਇਸ ਵਿਚਲੀਆਂ ਕਹਾਣੀਆਂ ਆਪਣੇ ਵਿਸ਼ੇ ਤੇ ਕਥਾ ਸੰਰਚਨਾ ਦੇ ਪੱਖੋਂ ਵੰਡ ਦੀਆਂ ਪਹਿਲੀਆਂ ਕਹਾਣੀਆਂ ਨਾਲੋਂ ਕਿਤੇ ਉੱਤਮ ਹਨ। 1957 ਤੋਂ ਲੈ ਕੇ 1978 ਤੱਕ ਚਾਰ ਕੋ ਸਾਲਾਂ ਦੇ ਅਰਸੇ ਵਿਚ ਲਿਖੀਆਂ ਇਨ੍ਹਾਂ ਕਹਾਣੀਆਂ ਵਿਚ ਵੰਡ, ਸਮਾਜ, ਸੱਭਿਆਚਾਰ, ਧਰਮ, ਰਾਜਨੀਤੀ ਉੱਪਰ ਬੜੀਆਂ ਸਟੀਕ ਟਿੱਪਣੀਆਂ ਦਿੱਤੀਆਂ ਗਈਆਂ ਹਨ। ਇੰਗਲੈਂਡ ਦੇ ਦਮਘੋਟੂ ਸਮਾਜਕ ਤੇ ਪ੍ਰਾਕਿਰਤਕ ਮਾਹੌਲ ਵਿਚ ਦਮੇ ਵਰਗੀ ਜਾਨਲੇਵਾ ਬਿਮਾਰੀ ਦਾ ਸੰਤਾਪ ਹੰਢਾਉਂਦਿਆਂ ਵੀ ਉਹ ਸਮਾਜ ਦੇ ਹਰ ਵਰਤਾਰੇ ਨੂੰ ਬੜੇ ਸੁਖਮ ਵਿਅੰਗ ਤੇ ਕਟਾਖਸ਼ ਰਾਹੀਂ ਰੂਪਮਾਨ ਕਰਦਾ ਹੈ ਤੇ ਬਾਹਰ ਬੈਠਾ ਵੀ ਉਹ ਆਪਣੇ ਦੇਸ਼ ਦੀ ਰਾਜਨੀਤੀ ਦੇ ਨਿਘਾਰ ਬਾਰ ਉਨਾਂ ਹੀ ਗੰਭੀਰ ਤੇ ਚੇਤੰਨ ਹੈ, ਜਿੰਨਾ ਭਾਰਤ ਵਿਚ ਰਹਿੰਦਾ ਕੋਈ ਵੀ ਬੁੱਧੀਜੀਵੀ । ਇਸ ਸੰਗ੍ਰਹਿ ਵਿਚ ਭਾਰਤੀ ਰਾਜਨੀਤੀ ਦੇ ਹਨੇਰੇ ਕਾਲ, ਅਰਥਾਤ ਐਮਰਜੈਂਸੀ ਬਾਰੇ ਕਾਇਆ ਕਲਪ ਤੇ ‘ਛੁਟਕਾਰ’ ਵਰਗੀਆਂ ਵਿਅੰਗਾਤਮਕ ਤੇ ਕਟਾਖਸ਼ ਭਰਪੂਰ ਕਹਾਣੀਆਂ ਕਿਸੇ ਵੀ ਹੋਰ ਪੰਜਾਬੀ ਕਹਾਣੀਕਾਰ ਨੇ ਨਹੀਂ ਲਿਖੀਆਂ। ਇਹ ਪੁਸਤਕ ਰਘੁਬੀਰ ਢੰਡ ਦੀ ਕਲਾ ਕੌਸ਼ਲਤਾ ਦੀ ਕਾਇਆ ਕਲਪ ਦੀ ਵੀ ਸੂਚਕ ਹੈ।
Reviews
There are no reviews yet.