Khalsa Yug de Pende
₹500.00
ਹਰਸਿਮਰਨ ਸਿੰਘ ਆਪਣੀ ਇਸ ਪੁਸਤਕ ਰਾਹੀਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਵੱਲੋਂ ਅਗੰਮੀ ਵਾਟਾ ਉੱਤੇ ਤੋਰੇ ਖ਼ਾਲਸਾ ਪੰਥ ਨੂੰ ਕੁਝ ਪਲਾਂ ਲਈ ਰੋਕ ਦੇਣਾ ਚਾਹੁੰਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਇਤਿਹਾਸਕ ਸਫ਼ਰ ਦੌਰਾਨ ਅਸੀਂ ਇੱਕ ਅਜਿਹੇ ਪੜਾਅ ਉੱਤੇ ਆਣ ਪਹੁੰਚੇ ਹਾਂ ਜਿੱਥੇ ਸਾਨੂੰ ਆਪਣੇ ਅੰਦਰ ਇੱਕ ਡੂੰਘੀ ਝਾਤ ਪਾਉਣੀ ਹੀ ਪੈਣੀ ਹੈ। ਜਦੋਂ ਇੱਕ ਕੌਮ ਦੇ ਇਤਿਹਾਸਕ ਪ੍ਰਬੰਧ ਵਿੱਚ ਰੂਹਾਨੀ ਕੀਮਤਾਂ ਦਾ ਸਿਲਸਿਲਾ ਟੁੱਟਣ ਲੱਗਦਾ ਹੈ, ਜਦੋਂ ਉਸ ਕੌਮ ਦੀ ਸਮੂਹਿਕ ਚੇਤਨਾ ਵਿੱਚ ਵੱਸੀ ਗੁਰੂ-ਯਾਦ ਦੀ ਤਾਜ਼ਗੀ ਪਹਿਲਾਂ ਵਾਲੀ ਨਹੀਂ ਰਹਿੰਦੀ ਜਾਂ ਇਹ ਯਾਦ ਧੁੰਦਲੀ ਪੈਣ ਲੱਗਦੀ ਹੈ, ਤਾਂ ਉਸ ਸਮੇਂ ਕੌਮ ਨੂੰ ਅੰਤਰ ਦ੍ਰਿਸ਼ਟੀ ਰਾਹੀਂ ਆਪਣਾ ਲੇਖਾ-ਜੋਖਾ ਕਰਨਾ ਵੀ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਇਤਿਹਾਸ ਦੇ ਸੁਨਿਹਰੀ ਦੌਰ ਸਮੇਂ ਸਾਡੇ ਗੁਰੂਆਂ ਅਤੇ ਉਹਨਾਂ ਦੇ ਪਿਆਰੇ ਖ਼ਾਲਸਾ ਜੀ ਵੱਲੋਂ ਅਨੰਤ ਦਿਸ਼ਾਵਾਂ ਤੱਕ ਪਾਏ ਨਿਸ਼ਾਨ ਮੱਧਮ ਪੈ ਜਾਣ ਜਾਂ ਅਨਦਿਸਦੀ ਧੁੰਦ ਵਿੱਚ ਗੁੰਮ ਹੋ ਜਾਣ।
ਹਰਸਿਮਰਨ ਸਿੰਘ ਸਿੱਖ ਪੰਥ ਦੇ ਮੌਜੂਦਾ ਸਫ਼ਰ ਵਿੱਚ ਅਤੀ ਮਹੱਤਵਪੂਰਨ ਨੁਕਤੇ ਉਠਾਉਂਦਾ ਹੈ, ਉਹਨਾਂ ਬਾਰੇ ਯੋਗ ਟਿੱਪਣੀਆਂ ਕਰਦਾ ਹੈ ਅਤੇ ਨਿਗ੍ਹਰ ਸੁਝਾਅ ਵੀ ਦਿੰਦਾ ਹੈ।
Reviews
There are no reviews yet.