Khetaan Da Rudan
₹200.00
ਖੇਤੀ ਦੇ ਬਦਲਦੇ ਚਰਿੱਤਰ ਨੇ ਕਿਸਾਨੀ ਜ਼ਿੰਦਗੀ ‘ਚ ਵੱਡੀ ਉਥਲ-ਪੁਥਲ ਮਚਾਈ ਹੈ। ਮਾਲਕੀ ਦੇ ਅਹਿਸਾਸ ਤੋਂ ਵਾਂਝੇ ਹੋਣ ਤੇ ਕਰਜ਼ਿਆਂ ਵਿੱਚ ਫਸਣ ਦੀ ਪ੍ਰਕਿਰਿਆ ਕਿਸਾਨੀ ਦੇ ਮਨ ‘ਚ ਜਿਹੜੀ ਬੇਗਾਨਗੀ, ਉਪਰੇਪਣ ਤੇ ਹਤਾਸ਼ਾ ਨੂੰ ਜਨਮ ਦੇ ਰਹੀ ਹੈ, ਹਰੇ ਇਨਕਲਾਬ ਦੀ ਖਡੋਤ ਦੌਰਾਨ ਇਸਦਾ ਹਿੰਸਕ ਪ੍ਰਗਟਾਵਾ ਅਤਵਾਦੀ ਲਹਿਰ ਸੀ ਤੇ ਪਿੱਛੋਂ ਖੁੱਲ੍ਹੀ ਪੂੰਜੀ ਦੇ ਦੌਰ ਚ ਨਿਰਾਸ਼ ਪ੍ਰਗਟਾਵਾ ਆਤਮ ਹੱਤਿਆਵਾਂ ਤੇ ਨਸ਼ਿਆਂ ਚ ਗਲਤਾਨ ਹੋਣ ਦਾ ਵਧਿਆ ਰੁਝਾਨ ।
ਇਸ ਨਾਵਲ ਦਾ ਨਾਇਕ ਰਵਿੰਦਰ ਸਿੰਘ ਸਹੋਤਾ ਉਰਫ਼ ਰਵੀ ਇਸ ਮਰ ਰਹੀ ਛੋਟੀ ਕਿਸਾਨੀ ਚੋਂ ਪਰਵਾਨ ਚੜ੍ਹਿਆ ਇੱਕ ਅਜਿਹਾ ਚਿੰਤਕ ਹੈ, ਜਿਸਦਾ ਸੋਚਣ-ਸਮਝਣ ਨਵਾਂ ਰਾਹ ਤਲਾਸ਼ਣ ਦੇ ਜਤਨ ਚ ਸੰਘਰਸ਼ ਤਾਂ ਹੈ ਪਰ ਉਸ ਕੋਲ ਜੀਊਣ ਦੇ ਪਲ ਨਹੀਂ।
ਦੂਸਰੇ ਪਾਸੇ, ਇਸਦੀ ਨਾਇਕਾ ਮਾਲਤੀ ਸ਼ਰਮਾ ਕਾਰਪੋਰੇਟ ਪੂੰਜੀ ਤੇ ਖਪਤ-ਸਭਿਆਚਾਰ ਦੇ ਹੁਲਾਰੇ ਵਾਲੀ ਜੀਵਨ ਜਾਚ ਹੈ—ਜਿਸ ਵਿੱਚ ਸਭ ਮਾਨਤਾਵਾਂ, ਪਰੰਪਰਾਵਾਂ ਨੂੰ ਤਾਕ ਤੇ ਟੰਗ ਕੇ ਸਿਰਫ਼ ਆਪਣੇ ਬਾਰੇ ਸੋਚਣਾ, ਆਪਣੀ ਖੁਸ਼ੀ ਬਾਰੇ ਤੇ ਆਰਥਿਕ ਤੌਰ ਤੇ ਉਤਾਂਹ-ਉੱਠਣ ਦੇ ਹਰ ਸੰਭਵ ਮੌਕੇ ਨੂੰ ਬੇਝਿਜਕ ਅਪਣਾ ਲੈਣਾ ।
Reviews
There are no reviews yet.