Ladha Pari Ne Chann Ujaar Vichon
₹200.00
ਸਾਹਿਤ ਕਿਸੇ ਕੌਮ ਦੀ ਚੇਤੰਨ ਰੂਹ ਹੁੰਦਾ ਹੈ। ਸਾਹਿਤ ਹੀ ਕੌਮਾਂ ਦੀ ਸੁੁਸਤੀ ਝਾੜ ਕੇ ਕਰਾਮਾਤ ਕਰ ਵਖਾਉਦਾ ਹੈ। ਕਿਸੇ ਵੀ ਕੌਮ ਦੇ ਆਗੂ ਜੇ ਖ਼ੁਦਗਰਜ਼ ਤੇ ਗ਼ਦਾਰ ਹੋ ਜਾਣ; ਉਹ ਕੌਮ ਤਾਰੀਖ਼ੀ ਤਖ਼ਤਿਓਂ ਲਹਿ ਜਾਂਦੀ ਹੈ। ਪੰਜਾਬੀ ਇਤਿਹਾਸਕ ਧਾਂਕਾਂ ਪਾਉਣ ਵਾਲੀ ਜਾਂਬਾਜਾਂ ਦੀ ਕੌਮ ਸੀ। ਇਹਦੀਆਂ ਲਹੂ ਭਿੱਜੀਆਂ ਕੁਰਬਾਨੀਆਂ ਨੇ ਗੁਲਾਮੀ ਦੇ ਲੋਹ-ਸੰਗਲ ਤੋੜੇ। ਆਪਣਾ ਮੁੜ੍ਹਕਾ ਚੋਂਦੀ ਮਿਹਨਤ ਨਾਲ ਭੁੱਖੇ ਹਿੰਦੋਸਤਾਨ ਦਾ ਢਿੱਡ ਭਰਿਆ। ਪਰ ਲੋਹੜਾ ਸਾਈਂ ਦਾ, ਆਪੂੰ ਗ਼ਦਾਰਾਂ ਤੇ ਲੋਟੂਆਂ ਦੇ ਕਪਟਾਂ ਤੇ ਲੁੱਟ ਕਾਰਨ ਖ਼ੁਦਕਸ਼ੀਆਂ ਤੇ ਆ ਗਿਆ।
ਆਤਮਘਾਤ ਕਰਨ ਵਾਲੇ ਕਿਸਾਨ ਭਰਾਵੋ! ਬੀਰ ਬਹਾਦਰ ਪੁਰਖਿਆਂ ਦੀ ਤਾਰੀਖ਼ ਤੁਹਾਨੂੰ ਵੰਗਾਰਦੀ ਹੈ: ਆਪਣੇ ਕਿਸਾਨੀ ਸੰਦਾਂ ਨਾਲ ਮੁਕਤੀ ਮਾਰਗ ਵਾਲੇ ਹਥਿਆਰ ਵੀ ਰਾਖੀ ਵਜੋਂ ਸੰਭਾਲੋ। ਹੱਕ-ਹਲਾਲ ਦੀ ਦਿਨ ਰਾਤ ਕਮਾਈ ਕਰਨ ਵਾਲਾ ਕਾਮਾ ਕਿਸਾਨ ਭੁੱਖਾ ਮਰੇ, ਇਸ ਆਜ਼ਾਦੀ ਨੂੰ ਲਾਹਨਤ ਨਹੀਂ? ਆਜ਼ਾਦੀ ਤਾਂ ਸਭਨਾਂ ਲਈ ਸੁਖਦਾਤੀ ਹੁੰਦੀ ਐ। ਫਿਰ ਕਾਮਿਆਂ ਕਿਸਾਨਾਂ ਦਾ ਸੁਖ ਕੀਹਨੇ ਚੁਰਾ ਲਿਆ?
ਤਾਰੀਖ਼ੀ ਸੱਚ ਇਹ ਹੈ, ਹੇਰਾ ਫੇਰੀਆਂ ਨਾਲ ਚੁਸਤ ਬੇਈਮਾਨਾਂ ਤੇ ਗ਼ਦਾਰਾਂ ਹਕੂਮਤ ਹੱਥਿਆ ਲਈ ਹੈ। ਸਾਡੇ ਮਹਾਨ ਪੁਰਖਿਆਂ ਹੱਕੀ ਨਾਅਰਾ ਲਾਇਆ ਸੀ: ‘‘ਪਗੜੀ ਸੰਭਾਲ ਜੱਟਾ’’। ਉਸ ਨਾਅਰੇ ਬਿਨਾਂ ਹੁਣ ਫਿਰ ਗੁਜ਼ਾਰਾ ਨਹੀਂ। ਬਹਾਦਰੋ! ਰਲੋ ਤੇ ਜੁੜੋ, ਇਸ ਕੰਗਾਲੀ ਤੇ ਨਖਿਧ ਗੁਲਾਮੀ ਨੂੰ ਇਕ ਇਨਕਲਾਬੀ ਧੱਕਾ ਹੋਰ ਦਿਓ। ਹੋਰ ਕੋਈ ਚਾਰਾ ਨਹੀਂ। ਜੇ ਮੋਰਚਾ ਛੱਡ ਕੇ ਭੱਜੋਗੇ; ਜ਼ਮਾਨੇ ਦੇ ਗੀਦੀ ਬਣੋਗੇ ਤੇ ਤੁਹਾਨੂੰ ਬੀਰ ਬਹਾਦਰਾਂ ਤੇ ਸੂਰਮੇ ਸ਼ਹੀਦ ਪੁਰਖਿਆਂ ਦੇ ਜਾਏ ਕਿਸੇ ਨਹੀਂ ਕਹਿਣਾ। ਸੋ ਇੱਜ਼ਤ, ਅਣਖ ਤੇ ਪੱਗ ਦੀ ਲਾਜ ਸੰਭਾਲੋ; ਭਾਵੇਂ ਕਿਵੇਂ ਸੰਭਾਲੋ।
Reviews
There are no reviews yet.