London Dur Nahin
₹895.00
ਲੰਡਨ ਦੂਰ ਨਹੀਂ ਵਿੱਚ ਲੇਖਕ ਨੇ ਆਪਣੀ ਯਾਤਰਾ ਨੂੰ ਬੜੀ ਹੀ ਰੁਚਿਕਾਰ ਢੰਗ ਨਾਲ ਦਰਸਾਇਆ ਹੈ। ਉਹ ਇੰਗਲੈਂਡ ਅਤੇ ਸਕਾਟਲੈਂਡ ਦੇ ਭੂਗੋਲ, ਇਤਿਹਾਸ ਤੇ ਸੱਭਿਆਚਾਰ ਬਾਰੇ ਗੱਲ ਕਰਦਾ ਹੈ ਅਤੇ ਇਨ੍ਹਾਂ ਦੇਸ਼ਾਂ ਦੀਆਂ ਖੂਬਸੂਰਤੀਆਂ ਨਾਲ ਪਾਠਕਾਂ ਨੂੰ ਜਾਣੂ ਕਰਵਾਂਦਾ ਹੈ। ਇੰਗਲੈਂਡ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਜਿਵੇਂ ਉੱਥੋਂ ਦੀ ਰਾਜਨੀਤੀ, ਸਿੱਖਿਆ, ਲੋਕ ਜੀਵਨ ਅਤੇ ਇਤਿਹਾਸਕ ਧਰੋਹਰਾਂ ਬਾਰੇ। ਯਾਤਰਾ ਦਿੱਲੀ ਤੋਂ ਦੋਹਾ ਰਾਹੀਂ ਲੰਡਨ ਤੱਕ ਦੀਆਂ ਝਲਕਾਂ ਨੂੰ ਵੀ ਬੜੇ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਲੰਡਨ ਦੀ ਰੌਣਕ ਭਰੀਆਂ ਗਲੀਆਂ, ਵਿਲੱਖਣ ਇਮਾਰਤਾਂ ਅਤੇ ਜੀਵਨ ਸ਼ੈਲੀ ਦਾ ਵੀ ਵਰਣਨ ਹੈ। ਉੱਥੇ ਦੀ ਮਸ਼ਹੂਰ ਆਫਟਰਨੂਨ ਟੀ ਦੀ ਰਸਮ ਪਾਠਕ ਨੂੰ ਉਸ ਸੱਭਿਆਚਾਰ ਨਾਲ ਜੋੜਦੀ ਹੈ। ਸੰਗੀਤਕ ਸ਼ਹਿਰਾਂ ਦੀਆਂ ਰੰਗਤਾਂ, ਉੱਥੇ ਹੋਣ ਵਾਲੇ ਪ੍ਰੋਗਰਾਮ ਤੇ ਕਲਾਤਮਕ ਵਿਰਾਸਤ ਦਾ ਜ਼ਿਕਰ ਵੀ ਮਿਲਦਾ ਹੈ। ਗਲਾਸਗੋ ਵਿੱਚ ਭਾਰਤੀ ਤਿਉਹਾਰਾਂ ਦੀਆਂ ਰੌਣਕਾਂ, ਉੱਥੇ ਰਹਿੰਦੇ ਭਾਰਤੀਆਂ ਦੀ ਆਪਣੀ ਸੱਭਿਆਚਾਰਕ ਸਾਂਝ ਨੂੰ ਉਭਾਰਦੀਆਂ ਹਨ। ਲੈਸਟਰ ਸ਼ਹਿਰ ਨੂੰ ਟ੍ਰੈਫਿਕ ਲਾਈਟਾਂ ਨਾਲ ਜੋੜ ਕੇ ਉਸ ਦੇ ਵੱਖਰੇ ਸਵਭਾਵ ਤੇ ਪੰਜਾਬੀ ਭਾਈਚਾਰੇ ਦੀ ਵੱਡੀ ਗਿਣਤੀ ਦਾ ਦਰਸ਼ਨ ਕਰਵਾਇਆ ਗਿਆ ਹੈ। ਸਫ਼ਰ ਦੇ ਰੰਗਾਂ ਰਾਹੀਂ ਯਾਤਰਾ ਦੇ ਤਜਰਬੇ, ਯਾਦਾਂ ਅਤੇ ਰੌਣਕਾਂ ਨੂੰ ਪਾਠਕ ਤੱਕ ਪਹੁੰਚਾਇਆ ਗਿਆ ਹੈ। ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਦੀ ਮਿਹਨਤ, ਉਨ੍ਹਾਂ ਦੀ ਪਹਿਚਾਣ ਅਤੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਦੀ ਭਾਵਨਾ ਨੂੰ ਵੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਅੰਤ ਵਿੱਚ ਆਕਸਫੋਰਡ ਯੂਨੀਵਰਸਿਟੀ ਦਾ ਇਤਿਹਾਸ ਅਤੇ ਉਸ ਦੀ ਵਿਸ਼ਵ ਪੱਧਰੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ।
Reviews
There are no reviews yet.