Madham Madham
₹295.00
‘ਮੱਧਮ ਮੱਧਮ’ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਪੰਜਾਬੀ ਦੀ ਵਰਤਮਾਨ ਲਿਖੀ ਜਾ ਰਹੀ ਨਾਰੀਵਾਦੀ ਕਵਿਤਾ ਵਿੱਚ ਇੱਕ ਅਸਲੋਂ ਨਵਾਂ ਅਤੇ ਵਿਲੱਖਣ ਨਾਰੀ-ਪਾਠ ਹੈ ਜਿਹੜਾ ਰੈਡੀਕਲ ਨਾਰੀਵਾਦੀ ਕਵਿਤਾ ਦੇ ਸਰਲ ਵਿਰੋਧੀ-ਜੁੱਟ ਕਾਵਿ-ਪ੍ਰਗਟਾ ਤੋਂ ਅਗਾਂਹ ਦਾ ਸਫ਼ਰ ਹੈ ਜਿਸ ਵਿੱਚ ਔਰਤ-ਮਰਦ ਦੇ ਰਿਸ਼ਤਿਆਂ ਦੀ ਹਕੀਕਤ ਦਾ ਇੱਕ ਨਵਾਂ-ਸੰਬਾਦ ਪ੍ਰਗਟ ਹੋਇਆ ਹੈ। ਜਸਲੀਨ ਇਨ੍ਹਾਂ ਕਵਿਤਾਵਾਂ ਵਿੱਚ ਭਾਵੇਂ ਸਵੈ-ਬਿਰਤਾਂਤ ਦੀ ਕਾਵਿਕ-ਵਿਧੀ ਨੂੰ ਪ੍ਰਮੁੱਖ ਤੌਰ ’ਤੇ ਆਧਾਰ ਬਣਾਉਂਦੀ ਹੈ ਪਰ ਇਸ ਸਵੈ-ਬਿਰਤਾਂਤ ਰਾਹੀਂ ਉਹ ਰਿਸ਼ਤਿਆਂ ਦੇ ਨੈੱਟਵਰਕ ਦੇ ਪ੍ਰਗਟਾ ਵਿੱਚ ਇੱਕ ਚਿੰਤਕ ਦੀ ਹਾਜ਼ਰੀ ਵੀ ਭਰਦੀ ਹੈ। ਚਿੰਤਕ ਦੀ ਹਾਜ਼ਰੀ ਇਨ੍ਹਾਂ ਕਵਿਤਾਵਾਂ ਨੂੰ ਫ਼ਤਵੇ ਅਤੇ ਰੀਟੋਰਿਕ ਦੇ ਯਾਨਰ ’ਚੋਂ ਕੱਢਕੇ ਵਿਸ਼ਲੇਸ਼ਣ ਦੀ ਵਿਧੀ ਦੇ ਨੇੜੇ ਲੈ ਜਾਂਦੀ ਹੈ। ਪੰਜਾਬੀ ਨਾਰੀ-ਕਵਿਤਾ ਦੇ ਪ੍ਰਮੁੱਖ ਸਵਾਲ ਨੂੰ ਉਹ ਸੰਵਾਦ ਅਤੇ ਵਿਸ਼ਲੇਸ਼ਣ ਦੇ ਨੁਕਤੇ ਤੋਂ ਪ੍ਰਗਟ ਕਰਦਿਆਂ ਸਟੀਰੀਓ ਟਾਇਪਡ ਬਾਇਨਰੀਜ਼ ਨੂੰ ਡੀਕੰਸਟਰਕਟ ਕਰ ਦਿੰਦੀ ਹੈ… ਪੰਜਾਬੀ ਦੀ ਨਵੀਂ ਕਵਿਤਾ ਵਿੱਚ ਇੱਕ ਵਾਰ ਫਿਰ ਜਸਲੀਨ ਦੀ ਇਹ ਕਵਿਤਾ, ਨਵਾਂ ਸੰਵਾਦ ਛੇੜੇਗੀ, ਮੈਂ ਇਸ ਦੀ ਤਵੱਕੋ ਕਰਦਾ ਹਾਂ।
ਡਾ. ਯੋਗ ਰਾਜ
ਪੰਜਾਬ ਯੂਨੀਵਰਸਿਟੀ
ਚੰਡੀਗੜ੍ਹ।
Reviews
There are no reviews yet.