Main Pakistan Nahi Jaana
₹300.00
ਵਰਕਰ ਜਾਣਦੇ ਸਨ, ਸਾਡੇ ਦੁੱਖਾਂ ਦਾ, ਸਾਡੇ ਸੁੱਖਾਂ ਦਾ ਉਹ ਸਾਂਝੀ ਹੈ। ਸਾਡੀ ਹਰ ਤਕਲੀਫ ਸਮਝਦਾ ਹੈ। ਉਹ ਸੁਭਾਅ ਦਾ ਅੱਖੜ ਜ਼ਰੂਰ ਸੀ, ਪਰ ਸਖ਼ਤ ਗੰਨੇ ਵਾਂਗ ਅੰਦਰੋਂ ਮਿੱਠਾ ਸੀ। ਵਿਵਹਾਰਕ ਰੂਪ ਵਿੱਚ, ਉਹ ਬੇਹੱਦ ਸੁਹਿਰਦ ਅਤੇ ਉੱਚੇ ਇਖ਼ਲਾਕ ਦਾ ਮਨੁੱਖ ਸੀ। ਹਰ ਕੋਈ ਉਸ ਨਾਲ ਆਪਣਾ ਰਿਸ਼ਤਾ ਜੋੜ ਲੈਂਦਾ। ਕਿਸੇ ਦਾ ਚਾਚਾ, ਕਿਸੇ ਦਾ ਤਾਇਆ, ਕਿਸੇ ਦਾ ਮਾਮਾ, ਯਾਰਾਂ ਲਈ ਪੰਡਤ, ਨਵੇਂ ਮੁੰਡਿਆਂ ਲਈ ਬਾਪੂ, ਸਾਥੀਆਂ ਲਈ ਖ਼ਾਨ, ਕੁੜੀਆਂ ਦਾ ਵੀਰ, ਭਰਾ, ਬਾਈ, ਉਹ ਤਾਂ ਬਾਹਰਲੇ ਸੂਬਿਆਂ ਦੇ ਵਰਕਰਾਂ ਲਈ ਵੀ ਕਾਕਾ ਅਤੇ ਤਾਊ ਬਣ ਗਿਆ। ਉਸਦੇ ਨਾਲ ਸਦਾ ਰਹਿਣ ਵਾਲੇ ਹੈਰਾਨ ਹੁੰਦੇ ਸਨ, ਸਭਾ ਦੇ ਸਿਆਸੀ ਰੁਝੇਵਿਆਂ ਵਿਚੋਂ, ਆਪਣੇ ਸਮਾਜਕ ਕੰਮ ਕਰਨ ਅਤੇ ਰਿਸ਼ਤਿਆਂ ਨੂੰ ਨਿਭਾਉਣ ਲਈ ਖ਼ਾਨ ਸਮਾਂ ਕਿਵੇਂ ਕੱਢ ਲੈਂਦਾ ਹੈ। ਉਹ ਲੜਦਾ ‘ਤੁਸੀਂ ਲੋਕ ਵਕਤ ਦੀ ਕਦਰ ਨਹੀਂ ਕਰਦੇ। ਵਕਤੋਂ ਖੁੰਝਿਆ ਬੰਦਾ, ਸਦੀਆਂ ਪਿੱਛੇ ਚਲਾ ਜਾਂਦਾ ਹੈ।’
Reviews
There are no reviews yet.