Mansik Tanao Ton Mukati Paao/ ਮਾਨਸਿਕ ਤਣਾਅ ਤੋਂ ਮੁਕਤੀ ਪਾਓ
₹200.00
ਡਾ. ਕੁਲਦੀਪ ਸਿੰਘ ਬਨੂੜ ਸਿੱਖਿਆ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਯਤਨਸ਼ੀਲ ਲੇਖਕ ਹੈ। ਜਿਸ ਨੇ ਸਿੱਖਿਆ ਦੇ ਖੇਤਰ ਅਤੇ ਪੰਜਾਬੀ ਸਾਹਿਤ ਲਈ 7 ਨਿਵੇਕਲੀਆਂ ਕਿਤਾਬਾਂ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਇਹਨਾਂ ਵਿੱਚੋਂ ਕਈ ਕਿਤਾਬਾਂ ਸਕੂਲਾਂ, ਕਾਲਜਾਂ, ਅਤੇ ਯੂਨੀਵਰਸਿਟੀਆਂ ਵਿੱਚ ਪਾਠ-ਕ੍ਰਮ ਵਿੱਚ ਪੜ੍ਹਾਈਆਂ ਜਾਂਦੀਆਂ ਹਨ। ਉਸ ਨੇ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ `ਤੇ ਖੋਜ ਪੱਤਰ ਲਿਖੇ ਹਨ। ਉਸ ਵਲੋਂ ਵੱਡਮੁੱਲੇ ਸਾਹਿਤ ਦੀ ਰਚਨਾ ਅਤੇ ਹੋਰ ਵਿਲੱਖਣ ਕਾਰਜਾਂ ਕਰਕੇ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ ਵੱਖ-ਵੱਖ ਸਮਿਆਂ `ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ, ਸਾਬਕਾ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਸਨਮਾਨਿਤ ਕੀਤਾ ਗਿਆ।
ਅਜੋਕੇ ਸਮਾਜ ਵਿੱਚ ਮਾਨਸਿਕ ਤਣਾਅ ਗੰਭੀਰ ਸਮੱਸਿਆ ਹੈ ਜੋ ਕਿ ਇੱਕ ਇਨਸਾਨ ਦੇ ਜੀਵਨ ਵਿੱਚ ਅਨੇਕਾਂ ਹੀ ਮੁਸ਼ਕਿਲਾਂ ਖੜੀਆਂ ਕਰਕੇ ਤਹਿਸ-ਨਹਿਸ ਕਰ ਸਕਦਾ ਹੈ ਲੇਕਿਨ ਜੇ ਇਸ ਸਮੱਸਿਆ ਨਾਲ ਸਮੇਂ ਦੇ ਰਹਿੰਦਿਆਂ ਨਜਿੱਠ ਲਿਆ ਜਾਵੇ ਤਾਂ ਇਸ ਦੇ ਭਿਆਨਕ ਸਿੱਟਿਆਂ ਤੋਂ ਬਚਿਆ ਜਾ ਸਕਦਾ ਹੈ। ਡਾ. ਕੁਲਦੀਪ ਸਿੰਘ ਬਨੂੜ ਨੇ `ਮਾਨਸਿਕ ਤਣਾਅ ਤੋਂ ਮੁਕਤੀ ਪਾਓ` ਦੀ ਕਿਤਾਬ ਲਿਖ ਕੇ ਕਾਫ਼ੀ ਸ਼ਲਾਘਾਯੋਗ ਕਾਰਜ ਕੀਤਾ ਹੈ ਜੋ ਕਿ ਸਮਾਜ ਦੇ ਹਰ ਵਰਗ ਲਈ ਲਾਹੇਵੰਦ ਸਾਬਿਤ ਹੋਵੇਗੀ। ਇਸ ਕਾਰਜ ਲਈ ਲੇਖਕ ਵਧਾਈ ਦਾ ਹੱਕਦਾਰ ਹੈ।
Reviews
There are no reviews yet.