Manto Te Ashlilta
₹150.00
ਮੰਟੋ ਦੀਆਂ ਕਹਾਣੀਆਂ ਦਾ ਸਮਾਜ ਦੇ ਖਾਸ ਠੇਕੇਦਾਰਾਂ, ਧਾਰਮਕ ਕੱਟੜਵਾਦੀਆਂ ਤੇ ਪ੍ਰਗਤੀਵਾਦੀ ਆਲੋਚਕਾਂ ਨੇ ਸਖਤ ਵਿਰੋਧ ਕੀਤਾ। ਜਿਨ੍ਹਾਂ ਨੇ ਉਹਦੀਆਂ ਛੇ ਕਹਾਣੀਆਂ ‘ਠੰਢਾ ਗੋਸ਼ਤ’, ‘ਕਾਲੀ ਸਲਵਾਰ’, ‘ਬੋ’ ‘ਧੂੰਆਂ’, ‘ਖੋਲ੍ਹ ਦੋ’, ‘ਉੱਤੇ ਹੇਠਾਂ’ਤੇ ਵਿਚਕਾਰ’ ’ਤੇ ਅਸ਼ਲੀਲਤਾ ਦੇ ਇਲਜ਼ਾਮ ’ਚ ਮੁਕੱਦਮੇ ਚਲਾਏ। ਜਿਨ੍ਹਾਂ ਦਾ ਦਰਦ ਮੰਟੋ ਨੂੰ ਮਰਨ ਤਕ ਸਹਿਣਾ ਪਿਆ। ਉਰਦੂ ਸਾਹਿਤ ਦੇ ਇਤਿਹਾਸ ’ਚ ਇਹ ਅਨੋਖੀ ਘਟਨਾ ਵਾਪਰੀ।
ਮੰਟੋ ਨੇ ਮੁਕੱਦਮੇ ਮੁੱਕਣ ’ਤੇ ਉਹਨਾਂ ਸਾਰੇ ਮੁਕੱਦਮਿਆਂ ’ਚ ਹੋਏ ਬਿਆਨਾਂ, ਗਵਾਹੀਆਂ, ਜਿਰਹਾਂ ਤੇ ਫੈਸਲਿਆਂ ਦੀਆਂ ਨਕਲਾਂ ਲੈ ਕੇ ਸਾਰਾ ਕਿੱਸਾ ਲਿਖ ਦਿੱਤਾ। ਤੇ ਓਸ ਕਿਤਾਬ ਦਾ ਨਾਂ ਰੱਖ ਦਿੱਤਾ ‘ਲੱਜ਼ਤੇ ਸੰਗ’। ਇਹ ਨਾਂ ਮੰਟੇ ਨੇ ਮਿਰਜ਼ਾ ਗ਼ਾਲਿਬ ਦੇ ਇਕ ਸ਼ਿਅਰ ’ਚੋਂ ਉਧਾਰ ਲਿਆ ਸੀ। ਮੰਟੋ ਆਪਣੇ ਉੱਤੇ ਚੱਲੇ ਮੁਕੱਦਮਿਆਂ ਨੂੰ ਮੂਰਖ ਮੁੰਡਿਆਂ ਦੇ ਮਾਰੇ ਹੋਏ ਵੱਟੇ ਕਹਿੰਦਾ ਏ। ਏਸੇ ਲਈ ਆਪਣੀ ਕਿਤਾਬ ਦਾ ਨਾਂ ‘ਲੱਜ਼ਤੇ ਸੰਗ’ ਰੱਖਦਾ ਏ।…. ਅਸੀਂ ਵੀ ਪਹਿਲਾਂ ਇਹਦਾ ਨਾਂ ‘ਵੱਟੇ ਪੈਣ ਦਾ ਸੁਆਦ’ ਰੱਖਿਆ ਸੀ। ਪਰ ਜਦ ਇਹਦੇ ਵਿਚ ਇਸਮਤ ਚੁਗ਼ਤਾਈ ਦੀ ਕਹਾਣੀ ‘ਰਜਾਈ’ ’ਤੇ ਓਸ ’ਤੇ ਚੱਲੇ ਅਸ਼ਲੀਲਤਾ ਦੇ ਮਕੁਕੱਦਮੇ ਦੀਆਂ ਗੱਲਾਂ ’ਤੇ ਲੇਖਿਕਾ ਦਾ ਬਿਆਨ ਸ਼ਾਮਲ ਕਰ ਲਿਆ ਤੇ ਫੇਰ ਅਸ਼ਲੀਲਤਾ ਬਾਰੇ ਮਰਦ ਵਿਦਵਾਨਾਂ ਤੇ ਇਸਤਰੀ ਵਿਦਵਾਨਾਂ ਦੇ ਸੰਵਾਦ ਪਾ ਦਿੱਤੇ ਤਾਂ ਅਸੀਂ ਇਹਦਾ ਨਾਂ ਬਦਲ ਕੇ ਹੁਣ ਵਾਲਾ ਰੱਖ ਦਿੱਤਾ।
Reviews
There are no reviews yet.