Marhi Da Deewa
₹150.00
ਪ੍ਰੋ. ਗੁਰਦਿਆਲ ਸਿੰਘ ਦਾ ਜਨਮ, ਇਕ ਸਾਧਾਰਨ ਪਿੰਡ ਵਰਗੇ ਕਸਬੇ ਜੈਤੋ ਵਿਚ ਜਨਵਰੀ 1933 ਨੂੰ ਹੋਇਆ ਤੇ ਉਹ ਚਾਲੀ ਸਾਲ ਤੋਂ ਉੱਪਰ ਅਧਿਆਪਨ ਖੇਤਰ ਵਿਚ ਕਾਰਜ ਨਿਭਾਉਣ ਮਗਰੋਂ ਯੂਨੀਵਰਸਿਟੀ ਪ੍ਰੋਫੈਸਰ ਵਜੋਂ ਰੀਟਾਇਰ ਹੋਏ ਹਨ। ਹੁਣ ਤਕ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਸਮਰਿਧ ਕਰਨ ਲਈ 10 ਨਾਵਲ, 12 ਕਹਾਣੀ-ਸੰਗ੍ਰਹਿ, 3 ਨਾਟਕ-ਸੰਗ੍ਰਹਿ, 2 ਲੇਖ- ਸੰਗ੍ਰਹਿ, ਇਕ ਖੋਜ-ਪੁਸਤਕ ਤੇ 10 ਬਾਲ-ਪੁਸਤਕਾਂ ਦੀ ਰਚਨਾ ਕੀਤੀ ਹੈ। ਉਹਨਾਂ ਨੇ 30 ਤੋਂ ਉੱਪਰ ਪੁਸਤਕਾਂ ਅੰਗਰੇਜ਼ੀ, ਹਿੰਦੀ ਤੋਂ ਪੰਜਾਬੀ ਵਿਚ ਅਤੇ ਪੰਜਾਬੀ ਤੋਂ ਹਿੰਦੀ ਵਿਚ ਅਨੁਵਾਦ ਕੀਤੀਆਂ ਹਨ।ਸ਼ਾਇਦ ਉਹ ਪੰਜਾਬੀ ਦੇ ਪਹਿਲੇ ਅਜਿਹੇ ਲੇਖਕ ਹਨ ਜਿਨ੍ਹਾਂ ਦੀ ਕੋਈ ਰਚਨਾ ਅਣਗੌਲੀ ਨਹੀਂ ਕੀਤੀ ਜਾ ਸਕੀ।‘ਬਕਲਮਖ਼ੁਦ’ ਵਰਗੀ, 1960 ਵਿਚ ਛਪੀ ਬਾਲ ਪੁਸਤਕ ਤੇ 1964 ਵਿਚ ਛਪੇ ਨਾਵਲ ‘ਮੜ੍ਹੀ ਦਾ ਦੀਵਾ’ ਤੋਂ ਲੈ ਕੇ 1992 ਵਿੱਚ ਛਪੇ ਨਾਵਲ ‘ਪਰਸਾ’ ਤੱਕ, ਹਰ ਪੁਸਤਕ ਸਾਧਾਰਨ ਪਾਠਕਾਂ ਤੋਂ ਲੈ ਕੇ ਉਚਕੋਟੀ ਦੇ ਵਿਦਵਾਨਾਂ ਤੱਕ ਦੀ ਚਰਚਾ ਦਾ ਵਿਸ਼ਾ ਬਣਦੀ ਆਈ ਹੈ।
ਪੰਜਾਬੀ ਦੇ ਉਹ ਅਜਿਹੇ ਸਨਮਾਨਿਤ ਲੇਖਕ ਹਨ ਜਿਨ੍ਹਾਂ ਨੂੰ ‘ਗਿਆਨਪੀਠ ਪੁਰਸਕਾਰ’, ‘ਪਦਮ ਸ਼੍ਰੀ’ ‘ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’, ‘ਸਾਹਿਤ ਅਕਾਦਮੀ ਪੁਰਸਕਾਰ’ ਤੇ ‘ਸੋਵੀਅਤ ਦੇਸ਼ ਨਹਿਰੂ ਪੁਰਸਕਾਰ’ ਸਮੇਤ ਹੁਣ ਤਕ ਸਤਾਰਾਂ ਊਤਮ ਪੁਰਸਕਾਰ ਮਿਲ ਚੁੱਕੇ ਹਨ।ਉਹਨਾਂ ਦੇ ਸਾਰੇ ਨਾਵਲ ਤੇ ਤਿੰਨ ਕਹਾਣੀ-ਸੰਗ੍ਰਹਿ ਹਿੰਦੀ ਵਿੱਚ, ਤਿੰਨ ਨਾਵਲ ਅੰਗਰੇਜ਼ੀ ਵਿਚ ਤੇ ਇਕ ਨਾਵਲ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ (ਨੈਸ਼ਨਲ ਬੁੱਕ ਟ੍ਰਸਟ ਵੱਲੋਂ) ਪ੍ਰਕਾਸ਼ਿਤ ਹੋ ਚੁੱਕੇ ਹਨ। ਅਨੇਕ ਰਚਨਾਵਾਂ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਈਆਂ ਹਨ।‘ਮੜ੍ਹੀ ਦਾ ਦੀਵਾ’ ਉਤੇ ਪੰਜਾਬੀ ਅਤੇ ਹਿੰਦੀ ਵਿਚ ਬਣੀ ਫ਼ਿਲਮ ਨੂੰ ਸਰਵੋਤਮ ਰਾਸ਼ਟਰੀ ਤੇ ਕੋਈ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ।
ਮੜ੍ਹੀ ਦੇ ਦੀਵੇ ਦਾ ਹੱਥਲਾ ਸੰਸਕਰਣ ਉਨ੍ਹਾਂ ਰਾਹੀਂ ਪੂਰਨ ਰੂਪ ਵਿਚ ਸੋਧਿਆ ਗਿਆ ਹੈ। ਪਾਠਕਾਂ ਦੇ ਲਾਭ ਹਿਤ ਇਸ ਨਾਵਲ ਬਾਰੇ ਵਿਦਵਾਨਾਂ ਦੀਆਂ ਰਾਵਾਂ ਅਤੇ ਟਿੱਪਣੀਆਂ ਵੀ ਅੰਤਿਕਾ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ।
Reviews
There are no reviews yet.