Mombattian Da Mela
₹400.00
- ਹਰ ਕਿਸੇ ਨੂੰ ਆਪਣੀ ਪਿਆਰ-ਕਹਾਣੀ ਜ਼ਬਾਨੀ ਯਾਦ ਹੁੰਦੀ ਹੈ।
- ਸਾਡੇ ਵਿਰੋਧੀ ਆਪਣੀ ਜਿੱਤ ਦਾ ਨਹੀਂ, ਸਾਡੀ ਹਾਰ ਦਾ ਜਸ਼ਨ ਮਨਾਉਂਦੇ ਹਨ।
- ਜਲਦੀ ਹਾਂ ਅਤੇ ਦੇਰ ਨਾਲ ਨਾਂਹ ਕਹਿਣ ਨਾਲ, ਮੁਸ਼ਕਿਲਾਂ ਉਪਜਦੀਆਂ ਹਨ।
- ਬਹੁਤੇ ਪੰਜਾਬੀ, ਪੁਸਤਕਾਂ ਪੜ੍ਹਨ ਦੇ ਰੋਗ ਤੋਂ ਮੁਕਤ ਹਨ।
- ਜਾਤ-ਪਾਤ ਕਾਰਨ ਹਿੰਦੂ ਧਰਮ ਵਿਚ ਲੰਗਰ ਦੀ ਪ੍ਰਥਾ ਉੱਪਜ ਨਹੀਂ ਸਕੀ।
- ਹਰ ਕਿਸੇ ਦੇ ਤਿੰਨ ਕੰਨ ਹੁੰਦੇ ਹਨ, ਸੱਜਾ, ਖੱਬਾ ਅਤੇ ਦਿਲ ਵਾਲਾ।
- ਕੱਲ ਆਉਂਦਾ ਪ੍ਰਤੀਤ ਹੀ ਹੁੰਦਾ ਹੈ ਪਰ ਪਹੁੰਚਦਾ ਅੱਜ ਬਣ ਕੇ ਹੀ ਹੈ।
- ਸੁੱਖਾਂ-ਦੁੱਖਾਂ ਰਾਹੀਂ ਜਾਣਿਆ ਜਾਂਦਾ ਹੈ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ।
- ਧਾਰਮਿਕ ਬਿਰਤੀ ਵਾਲੇ ਲੋਕ ਤਕਨਾਲੋਜੀ ਦੇ ਹੜ੍ਹ ਵਿਚ ਰੁੜ੍ਹੇ ਜਾ ਰਹੇ ਹਨ।
- ਕਈ ਦਿਲ ਵਿਚ ਰਹਿੰਦੀਆਂ ਹਨ ਪਰ ਜ਼ਿੰਦਗੀ ਵਿਚੋਂ ਗੈਰ-ਹਾਜ਼ਰ ਹੁੰਦੀਆਂ ਹਨ।
- ਬਿਪਤਾ ਵੇਲੇ ਰੱਬ ਨੂੰ ਯਾਦ ਕਰਨ ਨਾਲ, ਬਿਪਤਾ ਸਹਿਣ ਯੋਗ ਹੋ ਜਾਂਦੀ ਹੈ।
- ਜਵਾਨੀ ਵਿਚ ਪੜ੍ਹਿਆ ਜਾਂਦਾ ਹੈ, ਬਾਕੀ ਸਾਰਾ ਜੀਵਨ ਸਮਝਿਆ ਜਾਂਦਾ ਹੈ।
- ਕੋਈ ਹੁੰਦੀ ਹੈ, ਜਿਸ ਨੂੰ ਵੇਖ ਕੇ ਸਾਡੀ ਅੰਦਰਲੀ ਕੁੰਡੀ ਆਪੇ ਖੁਲ੍ਹ ਜਾਂਦੀ ਹੈ।
- ਕੁਝ ਪਿਆਰ ਹੁੰਦੇ ਹਨ, ਜਿਨ੍ਹਾਂ ਵਿਚ ਨਾ ਮਿਲਣਾ ਪਹਿਲੀ ਸ਼ਰਤ ਹੁੰਦੀ ਹੈ।
- ਕਈ ਜ਼ਿੰਦਗੀ ਦਾ ਵੱਡਾ ਚੌਕ ਹੁੰਦੇ ਹਨ, ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹੁੰਦਾ ਹੈ।
- ਮਾਂ ਤੋਂ ਸਿਵਾਏ ਸਾਰੇ ਆਪਣਾ ਅਹਿਸਾਨ ਜਤਲਾਉਣ ਲੱਗ ਪੈਂਦੇ ਹਨ।
- ਅੱਖਾਂ ਅਤੇ ਕੰਨ, ਸਾਡੇ ਪ੍ਰਸੰਨ ਅਤੇ ਪਰੇਸ਼ਾਨ ਹੋਣ ਦੇ ਸਾਧਨ ਹੁੰਦੇ ਹਨ।
- ਬਹੁਤ ਸਾਰੇ ਲੋਕ ਘਰ ਦਾ ਕੂੜਾ ਬਾਹਰ ਸੁੱਟਣ ਦੀ ਬਜਾਇ ਫੇਸ-ਬੁੱਕ ’ਤੇ ਪਾ ਦਿੰਦੇ ਹਨ।
- ਚੰਗਿਆਂ, ਪਿਆਰਿਆਂ, ਸੋਹਣਿਆਂ, ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ।
- ਚੰਗਾ ਮਹਿਮਾਨ ਉਹ ਹੁੰਦਾ ਹੈ, ਜਿਸ ਨੂੰ ਰਵਾਨਾ ਹੋਣ ਦਾ ਹੁਨਰ ਆਉਂਦਾ ਹੈ।
- ਮਨੁੱਖ ਦੀਆਂ ਨਿੱਜੀ ਘਾਟਾਂ, ਉਸ ਨੂੰ ਚਲਾਕ ਬਣਾ ਦਿੰਦੀਆਂ ਹਨ।
- ਕੁਦਰਤ ਨਿਰਾਸ਼ ਨਹੀਂ ਹੁੰਦੀ, ਨਿਰਾਸ਼ ਨਹੀਂ ਕਰਦੀ, ਨਿਰਾਸ਼ ਰਹਿਣ ਨਹੀਂ ਦਿੰਦੀ।
- ਰੁੱਸੀ ਹੋਈ ਪਤਨੀ ਦੀਆਂ ਸ਼ਰਤਾਂ, ਸ਼ਰਤਾਂ ਵਰਗੀਆਂ, ਸ਼ਰਤਾਂ ਨਹੀਂ ਹੁੰਦੀਆਂ।
- ਜਿਹੜੇ ਤੁਹਾਡੀ ਸਫ਼ਲਤਾ ਹੀ ਵੇਖਦੇ ਹਨ, ਉਨ੍ਹਾਂ ਨੇ ਤੁਹਾਡੀ ਜੱਦੋਜਹਿਦ ਨਹੀਂ ਵੇਖੀ ਹੁੰਦੀ।
- ਜਦੋਂ ਦੁਸ਼ਮਣੀ ਲੰਮੀ ਹੋਵੇ ਤਾਂ ਕੋਈ ਵੀ ਸਮਝੌਤਾ ਹੰਢਣਸਾਰ ਨਹੀਂ ਹੋਵੇਗਾ।
Book informations
ISBN 13
978-93-5205-816-7
Number of pages
352
Language
Punjabi
Reviews
There are no reviews yet.