Oh Jo Khushwant Singh Si
₹250.00
‘‘ਮੈਂ ਮੌਤ ਨੂੰ ਹੀ ਅੰਤਿਮ ਮੰਨਦਾ ਹਾਂ ਅਤੇ ਜੈਨ ਫ਼ਲਸਫ਼ੇ ਵਿੱਚ ਯਕੀਨ ਰੱਖਦਾ ਹਾਂ ਕਿ ਮੌਤ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ…..’’
ਖੁਸ਼ਵੰਤ ਸਿੰਘ
ਅਸੀਂ ਭਾਰਤੀ ਆਮ ਤੌਰ ’ਤੇ ਕਿੰਨੇ ਤਹਿਜ਼ੀਬ ਤੋਂ ਸੱਖਣੇ ਹਾਂ, ਇਸ ਬਾਰੇ ਜਿੰਨਾ ਲਿਖਿਆ ਜਾਵੇ-ਘੱਟ ਹੈ। ਜਵਾਬ ਨਾ ਦੇਣਾ ਨਾ ਸਿਰਫ਼ ਚੰਗੀ ਤਹਿਜ਼ੀਬ ਦੀ ਘਾਟ ਹੈ, ਸਗੋਂ ਇਹ ਬਦਤਮੀਜ਼ੀ ਅਤੇ ਹੰਕਾਰ ਵੀ ਹੈ। ਦੂਜੇ ਪਾਸੇ, ਖੁਸ਼ਵੰਤ ਸਿੰਘ ਬੇ-ਨੁਕਸ ਤਹਿਜ਼ੀਬ ਤੇ ਸਲੀਕੇ ਵਾਲਾ ਬੰਦਾ ਸੀ।
ਸੰਜੇ ਔਸਟਾ
ਉਹ, ਭਾਰਤ ਦੇ ਪ੍ਰਸਿੱਧ ਨਾਵਲਕਾਰਾਂ ਵਿਚੋਂ ਇਕ ਸੀ, ਸਿੱਖ ਇਤਿਹਾਸ ਅਤੇ ਧਰਮ ’ਤੇ ਉਸਦੀ ਪੂਰੀ ਪਕੜ ਸੀ, ਰੁੱਖਾਂ ਤੇ ਪੰਛੀਆਂ ਬਾਰੇ ਉਹ ਇਕ ਗਿਆਨਕੋਸ਼ ਸੀ ਅਤੇ ਆਪਣੇ ਸਮੇਂ ਦਾ ਸਭ ਤੋਂ ਕਾਮਯਾਬ ਸੰਪਾਦਕ ਸੀ।
ਬਾਚੀ ਕਰਕਰੀਆ
ਆਪਣੇ ਕੰਮ ਵਿੱਚ ਸੰਪੂਰਨਤਾ ਦੀ ਹੱਦ ਤੱਕ ਦੀਵਾਨਗੀ ਦੀ ਭਾਵਨਾ ਰੱਖਣ ਵਾਲੇ ਇਸ ਵਿਅਕਤੀ ਨੇ ਕਦੇ ਨਿਯਮ ਵਿੱਚ ਬੱਝਕੇ ਨਹੀਂ ਲਿਖਿਆ ਤੇ ਨਾ ਹੀ ਕਦੇ ਸਮਾਜਿਕ ਰੀਤੀ-ਰਿਵਾਜ਼ ਦੀ ਪ੍ਰਵਾਹ ਕੀਤੀ, ਕਿਉ ਜੋ ਉਹ ਇਕ ਅਜਿਹਾ ਵਿਅਕਤੀ ਸੀ ਜੋ ਕਿਸੇ ਤੋਂ ਨਹੀਂ ਸੀ ਡਰਦਾ।
ਨੀਲਿਮਾ ਡਾਲਮੀਆ
ਵਾਕਿਆ ਹੀ, ਖੁਸ਼ਵੰਤ ਵਿਰੋਧਾਭਾਸਾਂ ਦੀ ਸਿਰਜਣਾ ਸੀ। ਆਪਣੀ ਗੁਸਤਾਖੀ ਵਾਲੀ ਹਾਸਰਸ ਭਾਵਨਾ ਦੇ ਨਾਲ ਜਿਸਦਾ ਜਸ਼ਨ ਉਸ ਵੱਲੋਂ ਇਹ ਕਹਿਕੇ ਮਨਾਇਆ ਜਾਂਦਾ ਸੀ ਕਿ ਕੰਡੋਮ, ਪੈੱਨ ਵਿੱਚ ਫਿੱਟ ਹੋਣ ਲਈ ਨਹੀਂ ਬਣੇ-ਉਸਦਾ ਖ਼ਾਸ ਪੱਖ ਖੁਦ ਨਾਲ ਅਸਹਿਮਤ ਹੋਣ ਰੂਪੀ ਤੋਹਫ਼ਾ ਸੀ।
ਪ੍ਰਤੀਕ ਕਾਂਜੀ ਲਾਲ
ਉਹ ਖੂਬਸੂਰਤ ਔਰਤ ਦੀ ਸ਼ਲਾਘਾ ਕਰਦਾ ਸੀ। ਕੌਣ ਨਹੀਂ ਕਰੇਗਾ? ਪਰ, ਉਹ ਲੰਪਟ ਨਹੀਂ ਸੀ। ਉਹ ਕਦੇ ਵੀ ਹੱਦ ਤੋਂ ਬਾਹਰ ਨਹੀਂ ਸੀ ਗਿਆ। ਉਸਨੇ ਕਦੇ ਵੀ ਕੋਈ ਅਜਿਹਾ ਕੰਮ ਨਹੀਂ ਸੀ ਕੀਤਾ, ਜਿਸ ਕਰਕੇ ਉਸਦੀ ਪਤਨੀ ਨੂੰ ਨਮੋਸ਼ੀ ਹੋਵੇ।
ਸ਼ੋਭਾ ਡੇਅ
ਖੁਸ਼ਵੰਤ ਕਹਾਣੀਆਂ ਕਹਿਣ ਵਿੱਚ ਮਾਹਿਰ ਸੀ ਅਤੇ ਚੰਗੀ ਤਰ੍ਹਾਂ ਜਾਣਦਾ ਸੀ ਕਿ ਪਾਠਕਾਂ ਨੂੰ ਆਪਣੇ ਭਿੰਨਤਾ ਤੇ ਵਿਅੰਗ ਭਰਪੂਰ ਕਾਲਮਾਂ ਦਾ ਚਸਕਾ ਕਿਵੇਂ ਪਾਉਣਾ ਹੈ।
ਰਾਜਵਿੰਦਰ ਸਿੰਘ
ਜੇਕਰ ਖੁਸ਼ਵੰਤ ਸਿੰਘ ਨੇ ਐਮਰਜੰਸੀ ਦੀ ਹਿਮਾਇਤ ਕੀਤੀ, ਤਾਂ ਇਸਦੇ ਨਾਲ ਹੀ ਦੂਜੇ ਪਾਸੇ ਉਸਨੇ ਬੋਲਣ ਦੀ ਆਜ਼ਾਦੀ ਦਾ ਸਮਰਥਨ ਵੀ ਕੀਤਾ।
ਰਾਮਚੰਦਰ ਗੁਹਾ
ਖੁਸ਼ਵੰਤ ਨੇ ਆਪਣੇ ਕਾਰਜ ਖੇਤਰ ਵਿਚਲੇ ਦੋਵਾਂ ਪੱਖਾਂ ਨਾਲ ਪੂਰਾ ਇਨਸਾਫ਼ ਕੀਤਾ। ਬਿਨਾਂ ਸ਼ੱਕ ਉਹ ਸਾਡੇ ਸਮੇਂ ਦਾ ਬੇਹੱਦ ਕਾਬਿਲ ਸੰਪਾਦਕ ਸੀ।
ਵਿਨੋਦ ਮਹਿਤਾ
Reviews
There are no reviews yet.