Pali
₹150.00
ਜਸਵੰਤ ਸਿੰਘ ਕੰਵਲ
ਪਿਤਾ ਸ. ਮਾਹਲਾ ਸਿੰਘ,
ਜਨਮ-27 ਜੂਨ, 1919,
ਸਥਾਨ: ਢੁਡੀਕੇ
ਸੋਲ੍ਹਾਂ ਸਾਲਾਂ ਦੀ ਉਮਰ ਵਿਚ ਇਕੱਲਿਆਂ ਮਲਾਇਆ ਦਾ ਸਫ਼ਰ ਕੀਤਾ। ਉਥੇ ਤਿੰਨ ਸਾਲ ਸਾਹਤਿਕ ਚੇਟਕ ਮਲਾਇਆ ਤੋਂ ਲੱਗੀ। ਪਹਿਲੋਂ ਧਾਰਮਿਕ ਤੇ ਰੋਮਾਂਟਿਕ ਕਵਿਤਾਵਾਂ ਲਿਖੀਆਂ ਤੇ ਵਾਪਸ ਆ ਕੇ ਅਦਬੀ ਪੜ੍ਹਾਈ ਸ਼ੁਰੂ ਕੀਤੀ। ਮੁੱਢਲਾ ਕਿੱਤਾ ਕਿਸਾਨੀ ਸੀ। ਵੀਹ ਸਾਲ ਦੀ ਉਮਰ ਵਿਚ ਖਿਆਲਾਂ ਦੀ ਪਹਿਲੀ ਕਿਤਾਬ ਲਿਖੀ। ਪਾਕਿਸਤਾਨ ਬਣਨ ਤੋਂ ਪਹਿਲਾਂ ਦੋ ਨਾਵਲ ‘‘ਸੱਚ ਨੂੰ ਫਾਂਸੀ’’ ਤੇ ‘‘ਪਾਲੀ’’ ਅਤੇ ‘‘ਜੀਵਨ ਕਣੀਆਂ’’ ਲਿਖ ਚੁੱਕਾ ਸਾਂ।
ਹੁਣ ਤੱਕ ਤੀਹ ਨਾਵਲ, ਦਸ ਕਹਾਣੀ ਸੰਗ੍ਰਹਿ ਲਿਖ ਚੁੱਕਾ ਹਾਂ, ਰਾਜਸੀ ਲੇਖਾਂ ਦੀਆਂ ਪੰਜ ਪੁਸਤਕਾਂ ਕੁਲ ਮਿਲਾ ਕੇ ਬਵੰਜਾਂ ਪੁਸਤਕਾਂ ਛਪ ਚੁੱਕੀਆਂ ਹਨ। ਛੇ ਬੱਚਿਆਂ ਲਈ ਨਾਵਲ ਲਿਖੇ।
ਯੂਰਪ, ਅਮਰੀਕਾ, ਕਨੇਡਾ ਅਤੇ ਅਰਬ ਮੁਲਕਾਂ ਦਾ ਕਈ ਵਾਰ ਸਫ਼ਰ ਕਰ ਚੁੱਕਾ ਹਾਂ। ਪੁਰਾਣੇ ਖੰਡਰਾਤ ਵੇਖਣ ਦਾ ਖਾਸ ਸ਼ੌਕ ਹੈ। ਲੰਡਨ, ਪੈਰਸ, ਰੋਮ ਬੇਰੂਤ, ਬਗਦਾਦ ਤੇ ਸਿੰਗਾਪੁਰ ਨੇ ਮੈਨੂੰ ਵੱਖ-ਵੱਖ ਪਹਿਲੂਆਂ ਤੋਂ ਉਤਸ਼ਾਹਤ ਕੀਤਾ।
ਗੁਰੂ ਨਾਨਕ, ਕਬੀਰ, ਵਾਰਸ ਸ਼ਾਹ, ਪ੍ਰੋ. ਪੂਰਨ ਸਿੰਘ, ਟਾਲਸਟਾਏ, ਵਿਕਟਰ ਹਿਊੂਗੋ, ਚਾਰਲਸ ਡਿਕਨਜ਼ ਤੇ ਚੇਖੋਫ ਆਦਿ ਨੇ ਮੇਰੇ ਅਹਿਸਾਸ ਨੂੰ ਝਟਕੇ ਦਿੱਤੇ।
ਸੁਭਾਅ ਵਿਚ ਸਾਦਗੀ ਹੈ। ਗ੍ਰਿਸਥੀ ਹੁੰਦਿਆਂ ਵੀ ਮਨ ਵਿਚੋਂ ਫ਼ਕੀਰੀ ਨਹੀਂ ਗਈ ਤੇ ਇਉ ਮੈਂ ਸਾਹਿਤਕ ਦੁਨੀਆਂ ਵਿਚ ਵਿਚਰਦਾ ਰਿਹਾ।
Reviews
There are no reviews yet.