Panjwan Sahibzada
₹400.00
ਭਾਈ ਜੈਤੇ ਦੇ ਜਨਮ ਅਸਥਾਨ ਅਤੇ ਜਨਮ-ਮਿਤੀ ਬਾਰੇ ਇਕ ਮਤ ਨਹੀਂ। ਦਿੱਲੀ ਤੋਂ ਸੀਸ ਲੈ ਕੇ ਆਉਣ ਬਾਰੇ ਵੇਰਵਿਆਂ ਵਿਚ ਵਖਰੇਵੇਂ ਹਨ। ਉਸਦੇ ਪਰਿਵਾਰ ਬਾਰੇ ਬਹੁਤ ਭੁਲੇਖੇ ਹਨ। ਉਸਦੀ ਬੰਸਾਵਲੀ ਬਾਰੇ ਵਿਦਵਾਨਾਂ ਦੀ ਇਕ ਮੱਤ ਨਹੀਂ। ਸਿੱਖ ਤਵਾਰੀਖ਼ ਲਿਖਣ ਵਾਲਿਆਂ ਨੇ, ਇਤਿਹਾਸਕ ਤੱਥਾਂ ਵਲ ਬਹੁਤਾ ਧਿਆਨ ਨਹੀਂ ਦਿੱਤਾ। ਹਰ ਵਿਦਵਾਨ ਨੇ ਆਪਣੀ ਭਾਵੁਕਤਾ ਅਨੁਸਾਰ ਜਾਂ ਸ਼ਰਧਾ ਅਨੁਸਾਰ, ਜਾਂ ਲੋਕ-ਭਾਖਿਆ ਅਨੁਸਾਰ ਲਿਖਿਆ ਅਤੇ ਤਬਦੀਲੀਆਂ ਕੀਤੀਆਂ। ਇਹ ਸੁਹਿਰਦਤਾ ਨਹੀਂ ਹੈ। ਇਸ ਤਰ੍ਹਾਂ ਇਤਿਹਾਸਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹਨ।
ਇਸ ਮਹਾਂਨਾਇਕ ਦੀ ਬੇ-ਮਿਸਾਲ ਸੂਰਮਗਤੀ ਨੂੰ, ਬਹੁਤੇ ਵਿਦਵਾਨਾਂ ਨੇ ਘੱਟੇ ਵਿਚ ਰੋਲ ਦਿੱਤਾ। ਇਕ ਵਿਦਵਾਨ ਵਲੋਂ ਲਿਖੀ, ਗੁਰੂ ਗੋਬਿੰਦ ਸਿੰਘ ਦੀ ਜੀਵਨੀ ਵਿਚ, ਕਿਸੇ ਵੀ ਥਾਂ ਭਾਈ ਜੈਤੇ ਦਾ ਜ਼ਿਕਰ ਨਹੀਂ। ਜਦੋਂ ਕਿ, ਗੁਰੂ ਦੀ ਬਾਲ-ਅਵਸਥਾ ਵਿਚ ਅਤੇ ਬਾਅਦ ਵਿਚ ਗੁਰੂ ਜੀ ਵਲੋਂ ਲੜੀਆਂ ਗਈਆਂ ਜੰਗਾਂ ਵਿਚ, ਭਾਈ ਜੈਤੇ ਨੇ ਅਹਿਮ ਰੋਲ ਨਿਭਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਲਈ, ਖਾਲਸਾ ਪੰਥ ਲਈ, ਆਪਣਾ ਪੂਰਾ ਪਰਿਵਾਰ ਬਾਰ ਦਿੱਤਾ। ਆਪਣੇ ਮਿਸ਼ਨ ਲਈ ਉਹਨਾਂ ਨੇ, ਨਾ ਆਪਣੀ ਜਾਨ ਦੀ ਪਰਵਾਹ ਕੀਤੀ, ਨਾ ਆਪਣੇ ਸਾਹਿਬਜ਼ਾਦਿਆਂ ਦੀ।
ਭਾਈ ਜੈਤੇ ਨੇ ਗੁਰੂ ਜੀ ਦਾ ਸੀਸ ਅਤੇ ਧੜ ਚੁੱਕਣ ਲਈ, ਚਾਂਦਨੀ ਚੌਕ ਵਿਚ ਆਪਣੇ ਪਿਤਾ ਸਦਾ ਨੰਦ ਨੂੰ ਸ਼ਹੀਦ ਕਰ ਦਿੱਤਾ। ਭਾਈ ਜੈਤੇ ਦੇ ਛੋਟੇ ਪੁੱਤਰ, ਮਾਤਾ ਜੀ, ਪਤਨੀ, ਸਰਸਾ ਨਦੀ ਦੇ ਕੰਢੇ, ਜਾਂ ਮਾਰੇ ਗਏ ਜਾਂ ਨਦੀ ਵਿਚ ਵਹਿ ਗਏ। ਭਾਈ ਜੈਤੇ ਦੇ ਵੱਡੇ ਦੋਵੇਂ ਪੁੱਤਰ, ਛੋਟਾ ਭਰਾ ਸੰਗਤਾ, ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋ ਗਏ। ਆਪਣੇ ਜੀਵਨ ਦੇ ਅੰਤਮ ਸਵਾਸ ਤੱਕ, ਭਾਈ ਜੈਤਾ (ਬਾਬਾ ਜੀਵਨ ਸਿੰਘ) ਗੁਰੂ ਜੀ ਦੇ ਸੇਵਕ ਅਤੇ ਸ਼ਰਧਾਲੂ ਬਣੇ ਰਹੇ।
-ਬਲਦੇਵ ਸਿੰਘ
Reviews
There are no reviews yet.