Raat Bakki Hai
₹300.00
“ਰਾਤ ਬਾਕੀ ਹੈ” ਚਰਨ ਅਤੇ ਰਾਜ ਦੀ ਪ੍ਰੇਮ ਕਹਾਣੀ ਰਾਹੀਂ ਸਮਾਜਕ ਢਾਂਚੇ, ਆਰਥਿਕ ਉਚ-ਨੀਚ ਅਤੇ ਇਨਕਲਾਬੀ ਵਿਚਾਰਧਾਰਾ ਦੇ ਟਕਰਾਅ ਨੂੰ ਦਰਸਾਉਂਦਾ ਨਾਵਲ ਹੈ। ਚਰਨ ਇਕ ਸਧਾਰਣ ਕਿਸਾਨ ਪਰਿਵਾਰ ਤੋਂ ਹੋਣ ਦੇ ਬਾਵਜੂਦ ਇੱਕ ਜਿੰਮੇਵਾਰ ਇਨਕਲਾਬੀ ਹੈ, ਜਿਸਦਾ ਵਿਸ਼ਵਾਸ ਸਿਧਾਂਤਾਂ ਅਤੇ ਜਨਤਾ ਦੀ ਲਹਿਰ ‘ਚ ਹੈ। ਰਾਜ, ਜੋ ਇਕ ਅਮੀਰ ਘਰ ਦੀ ਤੇਜ਼-ਤਰਾਰ ਅਤੇ ਦਿਲੇਰ ਕੁੜੀ ਹੈ, ਚਰਨ ਨਾਲ ਮਨੋਂ ਮਨ ਪਿਆਰ ਕਰਦੀ ਹੈ ਅਤੇ ਉਸ ਲਈ ਹਰ ਤਿਆਗ ਦੇਣ ਨੂੰ ਤਿਆਰ ਹੈ।
ਨਾਵਲ ਵਿਚ ਪਿਆਰ ਸਿਰਫ ਜਜ਼ਬਾਤੀ ਲੱਗਾਅ ਨਹੀਂ, ਸਗੋਂ ਇੱਕ ਅਜਿਹਾ ਸੰਘਰਸ਼ ਬਣ ਜਾਂਦਾ ਹੈ ਜਿੱਥੇ ਵਿਅਕਤੀਗਤ ਚਾਹਤਾਂ ਅਤੇ ਸਿਆਸੀ ਜ਼ਿੰਮੇਵਾਰੀਆਂ ਆਪਸ ਵਿੱਚ ਟਕਰਾਉਂਦੀਆਂ ਹਨ। ਚਰਨ ਰਾਜ ਨੂੰ ਪਿਆਰ ਤਾਂ ਕਰਦਾ ਹੈ, ਪਰ ਉਸਨੂੰ ਆਪਣੇ ਇਨਕਲਾਬੀ ਰਾਹ ਵਿੱਚ ਰੁਕਾਵਟ ਸਮਝਦਿਆਂ, ਪਾਰਟੀ ਦੀ ਬਦਨਾਮੀ ਤੋਂ ਬਚਾਉਣ ਲਈ ਦੂਰ ਰੱਖਣਾ ਚਾਹੁੰਦਾ ਹੈ। ਇੱਥੇ ਪਿਆਰ ਦੀ ਗੰਭੀਰਤਾ ਅਤੇ ਕੁਰਬਾਨੀ ਦੋਵੇਂ ਸਾਹਮਣੇ ਆਉਂਦੇ ਹਨ।
Book informations
ISBN 13
978-93-81-7142-136-7
Year
2021
Number of pages
268
Edition
2021
Binding
Paperback
Language
Punjabi
Reviews
There are no reviews yet.