Rabb Roti Bhasha Te Raag
₹350.00
“ਰੱਬ ਰੋਟੀ ਭਾਸ਼ਾ ਤੇ ਰਾਗ” ਦੀਆਂ ਨਜ਼ਮਾਂ ਵਿੱਚ ਸੁਰਜੀਤ ਪਾਤਰ ਜਦੋਂ ਪੰਜਾਬ ਨੂੰ ਦਰਪੇਸ਼ ਆਰਥਿਕ, ਰਾਜਸੀ, ਸਮਾਜਿਕ, ਸਭਿਆਚਾਰਕ ਅਤੇ ਨੈਤਿਕ ਵੰਗਾਰਾਂ ਨੂੰ ਸੰਵਾਦ ਦੇ ਕੇਂਦਰ ਵਿੱਚ ਲਿਆਉਂਦਾ ਹੈ, ਤਾਂ ਉਹ ਸਦੀਆਂ ਤੋਂ ਬਣੀਆਂ ਬਣਾਈਆਂ ਧਾਰਣਾਵਾਂ ਨੂੰ ਨਵੇਂ ਜਾਵੀਆਂ ਤੋਂ ਵੇਖਣ ਦੀ ਨੀਝ ਵੀ ਦੇ ਜਾਂਦਾ ਹੈ। ਜਿਵੇ ਪਰਵਾਸ ਨਿਰੀ ਮਜ਼ਬੂਰੀ ਜਾਂ ਆਪਣੀਆਂ ਜੜ੍ਹਾਂ ਤੋਂ ਟੁੱਟਣ ਦੀ ਪੀੜ ਹੀ ਨਹੀਂ, ਨਵੀਆਂ ਸੰਭਾਵਨਾਵਾਂ ਤੇ ਸੁਰੱਖਿਆ ਵੀ ਦਿੰਦਾ ਹੈ। ਕਵੀ-ਚਿੰਤਕ ਸੁਰਜੀਤ ਪਾਤਰ ਦੀ ਉਮਰ ਦੇ ਆਥਣ ਵੇਲੇ ਦੀ ਕਵਿਤਾ ਹੋਣ ਕਰਕੇ ਇਹ ਰਚਨਾ ਪੰਜਾਬ ਦੀ ਰਹਿਤਲੀ ਅਮੀਰੀ ਦੇ ਗੁਣਗਾਣ ਦੀ ਉਨਮਾਦੀ ਉਪਭਾਵਕਤਾ ਤੋਂ ਵੀ ਮੁਕਤ ਹੈ। “ਹਾਸੇ-ਵੰਡਣ ਸੋਗ ਬਣ ਕੇ ਜਮੀਆਂ” ਨਾਰਾਂ ਦੀ ਵੇਦਨਾ ਅਤੇ “ਕੰਮੀ ਲੱਸੀ ਪੀਣ ਆਪਣੇ ਬਰਤਨੀ” ਵਰਗੇ ਨਸ਼ਤਰੀ ਵਾਕ”, ਸੰਵੇਦਨਸ਼ੀਲ ਪੰਜਾਬੀ ਪਾਠਕ ਨੂੰ ਬੇਚੈਨ ਤਾਂ ਕਰਨਗੇ ਹੀ ਨਾ । ਮੇਰਾ ਵਿਸ਼ਵਾਸ ਹੈ ਕਿ ਇਹ ਕਾਵਿ-ਸੰਗ੍ਰਹਿ ਸੁਰਜੀਤ ਪਾਤਰ ਦੀ ਯਾਦ ਨੂੰ ਸਾਡੇ ਚੇਤਿਆਂ ਵਿੱਚ ਹੋਰ ਮਹਫੂਜ਼ ਕਰੇਗਾ।
Book informations
ISBN 13
978-93-6359-925-3
Year
2026
Number of pages
170
Edition
2026
Binding
Hardcover
Language
Punjabi



Reviews
There are no reviews yet.