Rohi Da Lal – Hardev Arshi
₹500.00
ਦੇਸ਼ ਦੇ ਅਜੋਕੇ ਭ੍ਰਿਸ਼ਟ ਸਿਆਸੀ ਸਭਿਆਚਾਰ ਅਤੇ ਖੋਹ-ਖਿੰਝ ਵਾਲੇ ਮੰਜ਼ਰ ਵਿੱਚ ਕਾਮਰੇਡ ਹਰਦੇਵ ਸਿੰਘ ਅਰਸ਼ੀ ਦਾ ਲੰਬਾ ਸੰਘਰਸ਼ੀ ਤੇ ਬੇਦਾਗ਼ ਸਿਆਸੀ ਸਫ਼ਰ ਇੱਕ ਲਾਮਿਸਾਲ ਤੇ ਮਾਣਮੱਤਾ ‘ਹਾਸਿਲ’ ਹੈ। ਬਿਲਾ-ਸ਼ੱਕ ਕਾ. ਹਰਦੇਵ ਅਰਸ਼ੀ ਦੀ ਪਹਿਲੀ ਵਫ਼ਾ ਸਿਆਸਤ ਨਾਲ ਰਹੀ ਹੈ ਅਤੇ ਲੰਬੀ ਸਿਆਸੀ ਪਾਰੀ ਵਿੱਚ ਉਸ ਦਾ ਦਾਮਨ ਪਾਕ-ਸਾਫ਼ ਰਿਹਾ ਹੈ, ਪਰ ਸਿਆਸੀ ਮੰਚ ਉਸ ਨੂੰ ਖ਼ਾਨਦਾਨੀ ਵਿਰਾਸਤ ਵਜੋਂ ਨਹੀਂ ਨਸੀਬ ਹੋਇਆ ਸੀ। ਪਾਰਟੀ ਦੀ ਡਰਾਮਾ ਟੋਲੀ ਦੇ ਕਲਾਕਾਰਾਂ ਦਾ ਭਾਰੀ ਟਰੰਕ ਚੁੱਕਣ ਵਾਲਾ ਇੱਕ ਮਾੜਚੂ ਜਿਹਾ ਮੁੰਡਾ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਿਆ ਤਾਂ ਉਸ ਨੇ ਆਪਣੀ ਸਿਆਸੀ ਸੂਝ, ਲੋਕਾਂ ਦੇ ਹਕੂਕ ਤੇ ਮਸਲਿਆਂ ਬਾਰੇ ਪੂਰੀ ਦ੍ਰਿੜ੍ਹਤਾ ਤੇ ਲਗਨ ਨਾਲ ਪਹਿਰਾ ਦੇਣ ਕਰਕੇ ‘ਸਰਵੋਤਮ ਵਿਧਾਨਕਾਰ’ ਹੋਣ ਦਾ ਨਾਮਣਾ ਖੱਟਿਆ। ਪ੍ਰਸਿੱਧ ਕਥਾਕਾਰ ਜਸਪਾਲ ਮਾਨਖੇੜਾ ਦੁਆਰਾ ਲਿਖਤ ਜੀਵਨੀ ਇਸ ਰਹੱਸ ਨੂੰ ਉਜਾਗਰ ਕਰਦੀ ਹੈ।
Book informations
ISBN 13
978-93-95263-78-8
Number of pages
280
Edition
2023
Language
Punjabi
Reviews
There are no reviews yet.